
#ਦਿਲ ਦੇ ਕੋਹੜੀ ਮੁਆਫ ਨਹੀਂ ਹੁੰਦੇ
ਜਿੰਨੇ ਮੂੰਹੋਂ ਬੋਲ ਕੇ ਦੱਸੀਏ ਏਹਨੇ ਵੀ ਸਾਡੇ ਦਿਲ ਸਾਫ ਨਹੀਂ ਹੁੰਦੇ,
ਕੁਝ ਬੱਦਲ ਵਰ੍ਹ ਵੀ ਜਾਂਦੇ ਨੇ ਸਾਰੇ ਬੱਦਲ ਵੀ ਤਾਂ ਭਾਫ ਨਹੀਂ ਹੁੰਦੇ।
ਕੁਝ ਵਿਰੋਧੀ ਵੀ ਜਰੂਰੀ, ਨਾਲ ਤੁਰਨ ਵਾਲੇ ਵੀ ਸਾਰੇ ਸਾਥ ਨਹੀਂ ਹੁੰਦੇ।
ਲੰਘੇ ਵੇਲੇ ਹੱਥ ਨਾ ਆਵਣ, ਸੁਣਦੇ ਜੋ ਸਿਆਣੇ ਦੇ ਵਾਕ ਨਹੀਂ ਹੁੰਦੇ।
ਘਰਾਂ ਨੂੰ ਪਾੜ੍ਹਨ ਕੰਧਾ ਓਥੇ, ਜਿਨ੍ਹਾਂ ਘਰਾਂ ਵਿੱਚ ਇਖਲਾਕ ਨਹੀਂ ਹੁੰਦੇ।
ਜਿਸ ਘਰ ਸਿਆਣਾ ਬੰਦਾ ਹੋਵੇ, ਗਿੱਲਾ ਉੱਥੇ ਕਦੇ ਤਲਾਕ ਨਹੀਂ ਹੁੰਦੇ,
ਉਮਰ ਨਾਲੋਂ ਜੋ ਗੱਲ ਕਰਨ ਸਿਆਣੀ ਉਹ ਕਦੇ ਜਵਾਕ ਨਹੀਂ ਹੁੰਦੇ।
ਸੀਨੇ ਵਿੱਚ ਭਾਂਬੜ ਬਲਣ ਜਿੰਨਾ ਦੇ ਮਰਕੇ ਵੀ ਉਹ ਖਾਕ ਨਹੀਂ ਹੁੰਦੇ।
ਰਾਜ' ਸਿਆਣਪ ਸਮਝ ਗਏ ਆਂ, ਐਂਵੇ ਕਿਸੇ ਦੇ ਹੱਥੀਂ ਚਾਕ ਨਹੀਂ ਹੁੰਦੇ।
ਬੇਸ਼ੱਕ ਚੰਗੇ ਹਾਂ ਪਰ ਫੇਰ ਵੀ ਸਾਥੋਂ ਦਿਲ ਦੇ ਕੋਹੜੀ ਮੁਆਫ ਨਹੀਂ ਹੁੰਦੇ।
05/02/23
ਧੰਨਵਾਦ ਸਹਿਤ
ਲਿਖਤ ਰਾਜਪਾਲ ਸਿੰਘ ਘੱਲ ਕਲਾਂ