
ਤੀਸਰੀਆਂ ਸਾਲਾਨਾ ਖੇਡਾਂ ਪਿੰਡ ਘੱਲ ਕਲਾਂ 23 ਨਵੰਬਰ 2025
Under-20 Sports Meet Ghal Kalan 23 Nov 2025
ਪਿੰਡ ਘੱਲ ਕਲਾਂ ਦੇ ਐਨ ਆਰ ਆਈ ਭਰਾਵਾਂ ਵੱਲੋਂ ਅਪ੍ਰੈਲ 2022 ਵਿੱਚ ਓਵਰਸੀਜ਼ ਘੱਲ ਕਲਾਂ ਨਾਮ ਦਾ ਇੱਕ ਗਰੁੱਪ ਸ਼ੁਰੂ ਕੀਤਾ ਜਿਸ ਦੇ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ ਤੇ ਪਿਛਲੇ ਸਾਢੇ 3 ਸਾਲਾਂ ਵਿੱਚ ਬਹੁਤ ਧੜੱਲੇ ਨਾਲ ਕੰਮ ਕੀਤੇ ਤੇ ਲੋਕਾਂ ਦੀ ਆਸ ਤੋਂ ਵਧੇਰੇ ਕਰ ਵਿਖਾਇਆ। ਨਸ਼ਿਆਂ ਦਾ ਮੁੱਦਾ ਜੋ ਕਿ ਬਹੁਤ ਗੰਭੀਰ ਹੈ ਪੰਜਾਬ ਵਿੱਚ, ਨਸ਼ੇ ਤੋਂ ਬਚਾਉਣ ਲਈ ਗਰੁੱਪ ਨੇ ਪਿੰਡ ਦੇ ਸੂਝਵਾਨ ਸੱਜਣਾ ਨਾਲ ਮਿਲ਼ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ। ਪਹਿਲੀ ਐਥਲੈਟਿਕਸ ਮੀਟ ਸਾਲ 2023 ਵਿੱਚ ਕਰਵਾਈ ਗਈ ਨਾਲ ਫੁੱਟਬਾਲ ਦੇ ਮੁਕਾਬਲੇ ਕਰਵਾਏ। ਇਸ ਸਾਲ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸ਼ਟਰੇਸ਼ਨ ਪਿਛਲੇ 15 ਦਿਨ ਤੋਂ ਚੱਲ ਰਹੀ ਸੀ ਅੱਜ ਮੌਕੇ ਤੇ ਵੀ ਰਜਿਸ਼ਟਰੇਸ਼ਨ ਕੀਤੀ ਗਈ ਕੁੱਲ 600 ਰਜਿਸ਼ਟਰੇਸ਼ਨ ਹੋਈਆਂ, ਪਹਿਲੇ ਸਾਲ ਫੁੱਟਬਾਲ ਦੀਆਂ 2 ਟੀਮਾਂ ਸੀ ਜੋ ਹੁਣ 10 ਤੱਕ ਗਿਣਤੀ ਹੋ ਗਈ ਹੈ ਇਸ ਸਾਲ ਫੁੱਟਬਾਲ ਵਿੱਚ ਪਿੰਡ ਦਾ ਨਾਮ ਪੰਜਾਬ ਪੱਧਰ ਤੇ ਉੱਠਿਆ। ਖੇਡਾਂ ਦੀ ਸ਼ੁਰੂਆਤ ਗੁਰਦੁਆਰਾ ਗੁਰੂਸਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਅਰਦਾਸ ਕਰਕੇ ਕੀਤੀ। ਸਵੇਰੇ 8:30 ਵਜੇ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਆਪਣੇ ਨਾਮ ਦਰਜ ਕਰਵਾਏ, 50 ਮੀਟਰ ਤੋਂ 800 ਮੀਟਰ ਤੱਕ ਦੌੜਾਂ, ਰਿਲੇ ਰੇਸ, ਰੱਸਾਕਸ਼ੀ, ਲੰਬੀ ਛਾਲ, ਡਿਸਕਸ, ਜੈਵਲਿਨ ਤੇ ਸ਼ਾਰਟ ਪੁੱਟ ਅਤੇ ਪੁਸ਼ ਅੱਪ ਦੇ ਮੁਕਾਬਲਿਆਂ ਨਾਲ ਇਸ ਵਾਰ 40+ ਉਮਰ ਗਰੁੱਪ ਦੀ ਰੇਸ ਐਡ ਕੀਤੀ ਜਿਸ ਲਈ ਦਰਸ਼ਕਾਂ ਵਿੱਚ ਵੀ ਉਤਸ਼ਾਹ ਦੇਖਿਆ। ਇਸ ਵਾਰ ਦੇ ਖੇਡ ਮੁਕਾਬਲਿਆਂ ਵਿੱਚ ਕੁੱਲ 40 ਤੋਂ ਵੱਧ ਈਵੈਂਟ ਕਰਵਾਏ ਗਏ ਜਿੰਨਾ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆ ਨੂੰ ਮੈਡਲ/ਟਰਾਫੀਆਂ ਦੇ ਨਾਲ-ਨਾਲ ਨਗਦ ਇਨਾਮ ਤਕਸੀਮ ਕੀਤੇ ਗਏ। ਇਹ ਖੇਡਾਂ ਤੇ ਇਨਾਮ ਕੇਵਲ ਪਿੰਡ ਦੇ ਬੱਚਿਆਂ ਲਈ ਸਨ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਹੋਣ।
ਇਸ ਸਾਲ-2025 ਦੀਆਂ ਪ੍ਰਾਪਤੀਆਂ ਦੇ ਆਧਾਰ ਤੇ ਸਟੇਟ-ਪੱਧਰ, ਰਾਸ਼ਟਰੀ-ਪੱਧਰ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਘੱਲ ਕਲਾਂ ਦਾ ਨਾਂ ਚਮਕਾਉਣ ਵਾਲੇ ਖਿਡਾਰੀਆਂ ਦਾ ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਹਨਾਂ ਵਿੱਚ ਅਮਨਦੀਪ ਕੌਰ ਘੱਲ ਕਲਾਂ ਅੰਤਰ-ਰਾਸ਼ਟਰੀ ਗੋਲਡ ਮੈਡਲ ਜੇਤੂ ਦੌੜਾਕ, ਚਰਨਜੀਤ ਸਿੰਘ ਏਸ਼ੀਆ ਮਾਸਟਰ ਮੀਟ ਬਰੌਜ ਮੈਡਲ ਜੇਤੂ ਵੈਟਰਨ ਜੈਵਲਿਨ ਥਰੋਅਰ, ਹੈਪੀ ਬਰਾੜ ਘੱਲ ਕਲਾਂ ਅੰਤਰ-ਰਾਸ਼ਟਰੀ ਗੋਲਡ ਮੈਡਲ ਜੇਤੂ ਪਾਵਰ-ਲਿਫਟਰ, ਅੰਤਰਰਾਸ਼ਟਰੀ ਦੌੜਾਕ ਹਰਪ੍ਰੀਤ ਸਿੰਘ ਹੈਰੀ ਗਿੱਲ ਘੱਲ ਕਲਾਂ ਨੈਸ਼ਨਲ ਵਿੱਚ ਸਿਲਵਰ ਮੈਡਲ, ਹਰਮਿੰਦਰ ਸਿੰਘ ਮੰਦਰੀ ਨੈਸ਼ਨਲ ਗੋਲਡ-ਮੈਡਲ ਜੇਤੂ ਵੈਟਰਨ ਡਿਸਕਸ ਥਰੋਅਰ, ਇੰਟਰਨੈਸ਼ਨਲ ਤੇ ਚੌਥੇ ਨੰਬਰ ਤੇ ਰਿਹਾ, ਚਰਨਜੀਤ ਕੌਰ ਨੈਸ਼ਨਲ ਗੋਲਡ ਮੈਡਲ ਜੇਤੂ ਪੈਰਾ-ਅਥਲੀਟ, ਗੁਰਮੀਤ ਸਿੰਘ ਸਟੇਟ ਬਰੌਂਜ਼ ਮੈਡਲ ਜੇਤੂ ਵੈਟਰਨ ਅਥਲੀਟ, ਜਸਵੀਰ ਸਿੰਘ ਸਟੇਟ ਗੋਲਡ ਮੈਡਲ ਜੇਤੂ ਵੈਟਰਨ ਅਥਲੀਟ, ਅਵਨੀਤ ਕੌਰ ਘੱਲ ਕਲਾਂ, ਮਨਪ੍ਰੀਤ ਕੌਰ ਘੱਲ ਕਲਾਂ, ਅਰਸ਼ਦੀਪ ਕੌਰ ਘੱਲ ਕਲਾਂ-ਅੰਡਰ 14 ਸਟੇਟ ਪੱਧਰ ਬਰੌਂਜ ਮੈਡਲ ਜੇਤੂ ਫੁੱਟਬਾਲ ਖਿਡਾਰਨਾਂ, ਅਮਨਪ੍ਰੀਤ ਸਿੰਘ ਅਮਨਾ ਕੋਚ ਅੰਡਰ-14 ਸਟੇਟ ਬਰੌਂਜ ਮੈਡਲ ਜੇਤੂ ਫੁੱਟਬਾਲ ਟੀਮ।
ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਮਾਸਟਰ ਨਛੱਤਰ ਸਿੰਘ ਨੀਲਾ, ਮਾਸਟਰ ਨਿਰਮਲ ਸਿੰਘ, ਮਾਸਟਰ ਤੇਜਾ ਸਿੰਘ,ਸੋਸਾਇਟੀ ਸੈਕਟਰੀ ਕਮਲਪ੍ਰੀਤ ਸਿੰਘ, ਜਸਵਿੰਦਰ ਸਿੰਘ ਗਿੱਲ ਟੂਰ ਐਂਡ ਟਰੈਵਲ, ਜਸਮੇਲ ਸਿੰਘ ਪੱਪੂ, ਗੁਰਬਖਸ਼ ਸਿੰਘ ਪੰਜਾਬ ਪੁਲਿਸ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਕੁਲਜਿੰਦਰ ਸਿੰਘ ਕਿੰਦਾ, ਰਾਣਾ ਘਾਲੀ (ਮਠਾੜੂ), ਸੁਖਜਿੰਦਰ ਸਿੰਘ ਰਾਜਾ, ਗੁਰਮੀਤ ਸਿੰਘ ਮਚਾਕੀ, ਹਰਮਿੰਦਰ ਸਿੰਘ ਮੰਦਰ, ਰਾਜਦੀਪ ਸਿੰਘ ਰਾਜੀ, ਚਰਨਜੀਤ ਸਿੰਘ ਅਥਲੀਟ, ਗੁਰਤੇਜ ਸਿੰਘ ਵੈਟਰਨ ਅਥਲੀਟ ਨਿਧਾਂ ਵਾਲਾ ,ਜਗਸੀਰ ਸਿੰਘ ਸੀਰਾ ਦਾ ਤੇ ਹਰਵੀਨ ਸਿੰਘ ਹਨੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਓਵਰਸੀਜ਼ ਗਰੁੱਪ ਇਹਨਾਂ ਦਾ ਬਹੁਤ ਧੰਨਵਾਦੀ ਹੈ ਜਿੰਨਾ ਨੇ ਸੁਚੱਜੇ ਢੰਗ ਨਾਲ ਇਹ ਮੁਕਾਬਲੇ ਕਰਵਾਉਣ ਲਈ ਸਹਿਯੋਗ ਕੀਤਾ।
ਇਸ ਮੌਕੇ ਪਿੰਡ ਦੇ ਦੋਹਾਂ ਹੀ ਸਰਪੰਚ ਸਾਹਿਬਾਨਾਂ ਪ੍ਰੀਤਮ ਸਿੰਘ ਪੱਪੂ ਅਤੇ ਸੁਖਚੈਨ ਸਿੰਘ ਚੈਨਾ, ਪੰਚਾਇਤ ਮੈਂਬਰਾਂ, ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਆਹੁਦੇਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਨੇ ਵਡਮੁੱਲਾ ਸਹਿਯੋਗ ਦਿੱਤਾ। ਇਸ ਮੌਕੇ ਓਵਰਸੀਜ਼ ਦੇ ਅਣਥੱਕ ਮੈਂਬਰ ਨਿਰੰਜਨ ਸਿੰਘ ਨੰਜਾ, ਖਜਾਨਚੀ ਲਖਵੀਰ ਸਿੰਘ ਲੱਖਾ ਅਤੇ ਚਮਕੌਰ ਸਿੰਘ ਵਿਰਕ ਨੰਬਰਦਾਰ, ਜਤਿੰਦਰ ਸਿੰਘ ਗਿੱਲ, ਗੁਰਬਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਦੀਪਾ ਸੇਖੇਵਾਲੀਆ, ਨਿਰਮਲ ਸਿੰਘ ਨੰਬਰਦਾਰ, ਬਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ ਮੰਨਾ, ਅਮਨਪ੍ਰੀਤ ਸਿੰਘ ਅਮਨਾ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਔਲਖ, ਡਾ. ਜਗਤਾਰ ਸਿੰਘ, ਓਵਰਸੀਜ਼ ਦੇ ਐਨਆਰਆਈ ਮੈਂਬਰ ਧਰਮਜੀਤ ਸਿੰਘ ਮਨੀਲਾ, ਰਣਜੀਤ ਸਿੰਘ ਸਾਹਬ ਸੈਣੀ, ਇਹਨਾਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਜਿੰਨਾ ਵਿੱਚ ਕੋਚ ਗੁਰਦੀਪ ਸਿੰਘ ਗੱਜਣ ਵਾਲਾ, ਗੁਰਤੇਜ ਸਿੰਘ ਗਿੱਲ ਬਾਬੇਕਾ, ਕੁਲਬੀਰ ਭੱਲਾ, ਬੇਅੰਤ ਸਿੰਘ ਗਿੱਲ ਕੁਸ਼ਾਲੀ ਕਾ, ਰਾਜਮਨਦੀਪ ਸਿੰਘ ਰਾਜੂ, ਬਲਵਿੰਦਰ ਸਿੰਘ ਬਾਬਾ ਭੂਲੇਕਾ, ਜਾਗੋ ਲਹਿਰ ਕਵੀਸ਼ਰੀ ਜੱਥੇ ਦੇ ਮੈਂਬਰ, ਭਾਈ ਪਰਦੀਪ ਸਿੰਘ ਖਾਲਸਾ ਆਦਿ ਵੀ ਹਾਜਰ ਸਨ।
ਇਸ ਕਾਮਯਾਬ ਯਤਨ ਲਈ ਖੇਡਾਂ ਅਤੇ ਪੜ੍ਹਾਈ ਕਮੇਟੀ ਓਵਰਸੀਜ਼ ਘੱਲ ਕਲਾਂ ਦੇ ਮੈਂਬਰ/ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਹੈ ਇਸ ਲਈ ਐਨਆਰਆਈ ਦਾਨੀ ਸੱਜਣਾ ਖੁਸ਼ਵਿੰਦਰ ਸਿੰਘ ਰਾਜਾ ਕੈਨੇਡਾ ਅਤੇ ਗੁਰਪ੍ਰੀਤ ਸਿੰਘ ਗੋਰਾ ਕੈਨੇਡਾ (ਕੁਸ਼ਾਲੀ ਕੇ), ਮੱਖਣ ਸਿੰਘ ਗਿੱਲ ਕੈਨੇਡਾ (ਬਾਜੇਕਾ), ਨਵ ਵਿਰਕ ਕੈਨੇਡਾ, ਚਮਕੌਰ ਸਿੰਘ ਬਾਬਾ ਅਤੇ ਗੁਰਮੇਲ ਸਿੰਘ ਘਾਲੀ ਅਮਰੀਕਾ, ਰੁਪਿੰਦਰ ਸਿੰਘ ਗਿੱਲ ਆਸਟ੍ਰੇਲੀਆ, ਪ੍ਰੋ. ਗੁਰਪ੍ਰੀਤ ਸਿੰਘ ਗਿੱਲ ਵਿੰਨੀਪੈਗ (ਕੈਨੇਡਾ), ਲਖਬੀਰ ਸਿੰਘ ਲੱਖਾ (ਅਮਰੀਕਾ), ਰਣਜੀਤ ਸਿੰਘ ਜੀਤਾ ਵਿੰਨੀਪੈਗ (ਕੈਨੇਡਾ) ਸੁਰਿੰਦਰ ਸਿੰਘ ਘਾਲੀ, ਗੁਰਮੇਲ ਸਿੰਘ ਗਿੱਲ ਮਾਖੇਕਾ, ਦਵਿੰਦਰ ਸਿੰਘ ਗਿੱਲ ਬੰਟੀ (ਦੁਬਈ), ਧਰਮਵੀਰ ਸਿੰਘ ਗਿੱਲ ਮਨੀਲਾ, ਹਰਬੰਸ ਸਿੰਘ ਮਠਾੜੂ ਟੋਰੰਟੋ, ਕੈਨੇਡਾ, ਜਗਦੀਸ਼ ਸਿੰਘ ਗਿੱਲ ਚਿਲਾਵਿਕ, ਕੈਨੇਡਾ, ਹਰਪ੍ਰੀਤ ਸਿੰਘ ਹੈਪੀ ਵਿਰਕ ਨੌਰਵੇ, ਪਰਮਿੰਦਰ ਸਿੰਘ ਗਿੱਲ ਭਾਗੂ ਮਨੀਲਾ, ਸਵ. ਬਲਵਿੰਦਰ ਸਿੰਘ ਗਿੱਲ ਕੈਨੇਡਾ ਦੇ ਸਪੁੱਤਰ, ਬੱਬੂ ਕੈਨੇਡਾ ਅਤੇ ਸੋਨਾ ਕੈਨੇਡਾ, ਪਰਦੀਪ ਸਿੰਘ ਸਿੱਧੂ ਰਾਜਾ ਕੈਨੇਡਾ, ਸੁਖਦੀਪ ਸਿੰਘ ਗਿੱਲ ਕੈਨੇਡਾ, ਜਬਰਜੰਗ ਸਿੰਘ ਅਤੇ ਜਸਕਰਨ ਸਿੰਘ ਗਿੱਲ ਕੈਨੇਡਾ, ਰਣਜੋਤ ਸਿੰਘ ਗਿੱਲ ਬੱਬਾ ਸਪੁੱਤਰ ਰਵਿੰਦਰ ਸਿੰਘ ਗਿੱਲ ਆਸਟ੍ਰੇਲੀਆ, ਅੰਮ੍ਰਿਤ ਗਿੱਲ ਸਪੁੱਤਰ ਕੰਵਲਜੀਤ ਸਿੰਘ ਕੈਨੇਡਾ।
ਜਿਕਰਯੋਗ ਹੈ ਕਿ ਮਾਸਟਰ ਸੁਖਦੇਵ ਸਿੰਘ ਗਿੱਲ (ਬੱਬੀ) ਦਾਨੀਆਂ ਵਿੱਚ, ਵੈਟਰਨ ਖਿਡਾਰੀਆਂ ਵਿੱਚ ਵੀ ਅਤੇ ਪ੍ਰਬੰਧਕਾਂ ਵਿੱਚ ਵੀ ਮੋਹਰੀ ਰੋਲ ਨਿਭਾ ਰਹੇ ਨੇ ਉਨ੍ਹਾਂ ਪਿਛਲੇ ਕਾਫੀ ਦਿਨਾਂ ਤੋਂ ਵੱਖ-ਵੱਖ ਸਕੂਲਾਂ ਨਾਲ ਰਾਬਤਾ ਕਾਇਮ ਕਰਕੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਹੀ ਖੇਡਾਂ ਵਿੱਚ ਪਹਿਲੀ ਵਾਰ ਆਨਲਾਈਨ ਰਜਿਸਟਰੇਸ਼ਨ ਦੀ ਨਿਵੇਕਲੀ ਪਿਰਤ ਪਾਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਸ਼ੁਰੂਆਤ ਕੀਤੀ। ਸੰਗੀ-ਸਾਥੀਆ ਨਾਲ ਰਲਕੇ ਗਰਾਉਂਡ ਤਿਆਰ ਕਰਵਾਉਣ ਅਤੇ ਖਿਡਾਰੀਆਂ ਨੂੰ ਗਰਾਉਂਡ ਨਾਲ ਜੋੜਨ ਦਾ ਉਨ੍ਹਾਂ ਦਾ ਉਪਰਾਲਾ ਸ਼ਲਾਘਾਯੋਗ ਰਿਹਾ, ਆਉਂਦੇ ਸਾਲਾਂ ਵਿੱਚ ਇਹਨਾਂ ਉਪਰਾਲਿਆਂ ਦੇ ਹੋਰ ਵੀ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਹੋਰ ਵੀ ਜਿੰਨੇ ਨਗਰ ਨਿਵਾਸੀ ਜੋ ਸਾਡੇ ਲਈ ਬਹੁਤ ਸਤਿਕਾਰ ਯੋਗ ਨੇ ਇਸ ਮੌਕੇ ਖੇਡ ਮੈਦਾਨਾਂ ਵਿੱਚ ਪਹੁੰਚੇ ਉਹਨਾਂ ਦਾ ਕੋਟਾਨਿ ਕੋਟਿ ਧੰਨਵਾਦ ਹੈ।
ਓਵਰਸੀਜ਼ ਘੱਲ ਕਲਾਂ ਗਰੁੱਪ
Overseas Ghal Kalan Group