
-----ਸਫਰਾਂ ਵਿੱਚ ਸੈਰਾਂ----
ਸਾਡੇ ਸਫਰਾਂ ਵਿੱਚ ਸੈਰਾਂ ਨੇ,
ਦਾਣੇ-ਪਾਣੀ ਤੇ ਠਹਿਰਾਂ ਨੇ।
ਸਾਡੀ ਡੋਰ ਹੱਥ ਬਾਬੇ ਦੇ,
ਜ਼ਿੰਦਗੀ ਵਿੱਚ ਲਹਿਰਾਂ ਨੇ,
ਬੰਦਾ ਚੁਗਦਾ ਚੋਗ ਫਿਰਦਾ
ਜਿਵੇਂ ਨਾ ਲਿਖਿਆ ਦਾਣੇ ਦਾਣੇ ਤੇ
ਵਾਟਾਂ ਨਿਬੇੜਦੇ ਜਾਨੇ ਆਂ
ਨਕਸ਼ੇ ਉਕਰੇ ਪਏ ਨੇ ਟੈਰਾਂ ਤੇ
ਕਿਤੇ ਸੁੱਕੇ ਦਰਿਆ ਪਏ,
ਕਿਤੇ ਭਰ ਵਗਦੀਆਂ ਨਹਿਰਾਂ ਨੇ,
ਕੁਦਰਤ ਦੇ ਭਰੇ ਖਜਾਨੇ ਨੇ,
ਰੰਗ ਵੱਖਰੇ ਦਿਨ ਦੇ ਚਾਰਾਂ ਹੀ ਪਹਿਰਾਂ ਤੇ
ਜਿਹੜੇ ਵੰਡਦੇ ਰਹੇ ਸਕੂਨ ਸਦਾ,
ਪਿੰਡਾਂ ਨੂੰ ਖਾ ਲਿਆ ਸ਼ਹਿਰਾਂ ਨੇ,
ਬੋਹੜਾਂ ਵਰਗੀਆਂ ਛਾਵਾਂ ਨੂੰ,
ਖਾਹ ਲਿਆ ਤਪਦੀਆ ਦੁਪਿਹਰਾਂ ਨੇ
ਹੁਣ ਮੁੱਛਾਂ ਚਾੜ੍ਹ ਕੇ ਲੰਘਦੇ ਨੇ,
ਜੋ ਬਹਿੰਦੇ ਸੀ ਵਿੱਚ ਪੈਰਾਂ ਦੇ,
ਕੀ ਮਿੱਠੜੇ ਬੋਲਾਂ ਤੋਂ ਲੈਣਾ ਉਹਨਾ ਦੇ
ਜਿੰਨ੍ਹਾਂ ਦੇ ਦਿਲ ਵਿੱਚ ਜ਼ਹਿਰਾਂ ਨੇ,
ਸਾਡਾ ਫੇਰਾ ਜੋਗੀਆਂ ਵਾਲਾ ਏ,
ਰਾਜ' ਬੈਠੇ ਨਾ ਇੱਕ ਥਾਂ ਖੈਰਾਂ ਤੇ
ਸਾਡੀ ਡੋਰ ਹੱਥ ਬਾਬੇ ਦੇ,
ਜ਼ਿੰਦਗੀ ਵਿੱਚ ਲਹਿਰਾਂ-ਬਹਿਰਾਂ ਨੇ
ਸਾਡੀ ਡੋਰ ਹੱਥ ਬਾਬੇ ਦੇ,
ਜ਼ਿੰਦਗੀ ਵਿੱਚ ਲਹਿਰਾਂ-ਬਹਿਰਾਂ ਨੇ.........
ਧੰਨਵਾਦ ਸਹਿਤ
ਲਿਖਤ ਰਾਜਪਾਲ ਸਿੰਘ ਘੱਲ ਕਲਾਂ