
ਮੀਰੀ ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸੱਤਵੇਂ ਪਾਤਸ਼ਾਹ ਹਰਿਰਾਇ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਪੰਥ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਸਮਾਗਮ ਨੂੰ ਮਨਾਇਆ ਗਿਆ।
ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ (ਰਜਿ) ਜੋ ਕਿ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਆਪ ਸੰਗਤਾਂ ਦੀ ਸੇਵਾ ਵਿੱਚ 2006 ਤੋਂ ਹਾਜ਼ਰ ਹੈ ਕਲੱਬ ਨੇ 2026 ਵਿੱਚ ਆਪਣੇ 20 ਸਾਲਾਂ ਦੀ ਸੇਵਾ ਯਾਤਰਾ ਪੂਰੀ ਕਰ ਕੀਤੀ ਹੈ।
ਇਸ ਮੌਕੇ ਭਾਈ ਪਰਦੀਪ ਸਿੰਘ ਖਾਲਸਾ ਨੇ ਕਲੱਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਸ਼ਹੀਦ ਬਾਬਾ ਦੀਪ ਸਿੰਘ ਜੀ ਸਿਰਫ਼ ਇਕ ਇਤਿਹਾਸਕ ਸ਼ਖ਼ਸੀਅਤ ਨਹੀਂ, ਸਗੋਂ ਗੁਰਸਿੱਖੀ ਤੇ ਦ੍ਰਿੜ ਵਿਸ਼ਵਾਸ, ਅਟੱਲ ਨਿਸ਼ਚੇ ਅਤੇ ਗੁਰੂ ਪ੍ਰੇਮ ਦੀ ਜੀਵੰਤ ਮਿਸਾਲ ਹਨ। ਜਦੋਂ ਸਾਡੇ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਤੇ ਹਮਲਾ ਹੋਇਆ, ਤਾਂ ਬਾਬਾ ਜੀ ਨੇ ਆਪਣਾ ਸੀਸ ਗੁਰੂ ਨੂੰ ਅਰਪਣ ਕਰਕੇ ਇਹ ਸਾਬਤ ਕਰ ਦਿੱਤਾ ਕਿ ਗੁਰਸਿੱਖ ਲਈ ਗੁਰੂ ਨੂੰ ਮੱਥਾ ਟੇਕ ਕੇ ਅਰਪਣ ਕੀਤਾ ਸਿਰ ਗੁਰੂ ਲਈ ਕਦੇ ਵੀ ਕੁਰਬਾਨ ਕੀਤਾ ਜਾ ਸਕਦਾ ਉਹਨਾਂ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ ਲਈ ਖੜ੍ਹੇ ਰਹਿਣਾ ਹੀ ਅਸਲ ਜੀਵਨ ਹੈ।
ਇਸ ਸਮੇਂ ਦੌਰਾਨ ਅਨੇਕਾਂ ਸ਼ਰਧਾਲੂ ਗੁਰੂਘਰ ਨਤਮਸਤਕ ਹੋਏ ਹੋਣਗੇ ਕੁਝ ਭਗਤੀ ਤੇ ਉੱਚੀ ਬਿਰਤੀ ਵਾਲੇ ਵੀ ਆਏ ਹੋਣਗੇ ਗੁਰਬਾਣੀ ਦਾ ਫੁਰਮਾਣ ਹੈ
“ਜਿਨ੍ਹ੍ਹ ਕਉ ਸਾਧੂ ਧੂਰਿ ਮਿਲੈ ਤਿਨ੍ਹ੍ਹਾ ਸਫਲ ਜਨਮੁ ਪਰਵਾਨੁ ॥”
ਇਨ੍ਹਾਂ ਸਾਲਾਂ ਦੌਰਾਨ ਕਲੱਬ ਵੱਲੋਂ ਧਾਰਮਿਕ, ਸਮਾਜਿਕ, ਸਿੱਖਿਅਕ, ਵਾਤਾਵਰਣ ਅਤੇ ਲੋਕ-ਭਲਾਈ ਦੇ ਅਨੇਕਾਂ ਕਾਰਜ ਕੀਤੇ ਗਏ, ਲੰਗਰ ਦੀ ਸੇਵਾ ਨਾਲ ਸਿਹਤ ਸਹਾਇਤਾ, ਲੋੜਵੰਦ ਪਰਿਵਾਰਾਂ ਦੀ ਮਦਦ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰਮਤਿ ਨਾਲ ਜੋੜਨਾ ਇਹ ਸਾਰੇ ਕੰਮ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸੋਚ ਤੇ ਰਾਹ ‘ਤੇ ਚੱਲਦਿਆਂ ਕੀਤੇ ਗਏ ਹਨ।
ਸਾਧ ਸੰਗਤ ਜੀ, ਅਸਲ ਸੇਵਾ ਉਹੀ ਹੈ ਜੋ ਬਿਨਾ ਕਿਸੇ ਲਾਲਚ, ਬਿਨਾ ਕਿਸੇ ਪ੍ਰਸਿੱਧੀ ਦੇ, ਸਿਰਫ਼ ਗੁਰੂ ਦੇ ਹੁਕਮ ਅਨੁਸਾਰ ਕੀਤੀ ਜਾਵੇ। ਅਸੀਂ ਆਸ ਕਰਦੇ ਹਾਂ ਕਿ ਕਲੱਬ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਸਾਹਿਬ ਦੀ ਮੇਹਰ ਨਾਲ ਹੋਰ ਵੀ ਵੱਡੀਆਂ ਸੇਵਾਵਾਂ ਕਰਦਾ ਰਹੇਗਾ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇਗਾ।
ਗੁਰਦੁਆਰਾ ਸਾਹਿਬ ਵਿਖੇ 2006 ਤੋਂ ਪਹਿਲਾਂ ਸਮਾਪਤੀ ਤੇ ਪਤਾਸਿਆਂ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਸੀ ਕਲੱਬ ਮੈਂਬਰਾਂ ਵੱਲੋਂ ਪ੍ਰਧਾਨ ਸ੍ਰ ਮੁਕੰਦ ਸਿੰਘ ਨੰਬਰਦਾਰ ਅਤੇ ਖਜਾਨਚੀ ਗੁਰਦੀਪ ਸਿੰਘ ਨਾਲ ਸਹਿਯੋਗ ਕਰਕੇ ਪੀਪਾ ਘਿਓ ਦਾ ਲਿਆਂਦਾ ਗਿਆ ਅਤੇ ਸਵੇਰੇ ਅੰਮ੍ਰਿਤ ਵੇਲੇ 3:30 ਵਜੇ ਆਕੇ ਦੇਗ ਬਣਾਉਣ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ ਅਤੇ ਕਲੱਬ ਵੱਲੋਂ ਚਾਹ ਦੇ ਲੰਗਰ ਦਾ ਉਪਰਾਲਾ 2007 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸਨੂੰ ਕਿ ਇਸ ਸਾਲ 19 ਸਾਲ ਹੋ ਗਏ ਹਨ। ਕਲੱਬ ਮੈਂਬਰ 25 ਸਾਲ ਤੋਂ ਵਧੇਰੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਮਾਗਮਾਂ ਦੌਰਾਨ ਲੜੀਆਂ ਲਾਉਣ, ਲੰਗਰ ਵਰਤਾਉਣ ਨਵੀਂ ਇਮਾਰਤ ਦੀ ਉਸਾਰੀ ਲਈ ਨੀਹਾਂ ਪੱਟਣ ਤੋਂ ਲੈ ਕਰਕੇ ਸੇਵਾ ਕਰਦੇ ਆਏ ਨੇ।
ਅੰਤ ਵਿੱਚ, ਆਪ ਸਭ ਸਾਧ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਸ਼ਹੀਦਾਂ ਦੇ ਦਰਸਾਏ ਰਾਹ ‘ਤੇ ਤੁਰਨ ਦੀ ਸਮਰੱਥਾ ਬਖਸ਼ਣ, ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਸਾਰੀ ਮਨੁੱਖਤਾ ‘ਤੇ ਆਪਣੀ ਮੇਹਰ ਬਣਾਈ ਰੱਖਣ।
ਇਸ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਪ੍ਰਸ਼ਨ-ਉੱਤਰ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਜੋ ਬੱਚਿਆਂ ਨੇ ਧਾਰਮਿਕ ਪ੍ਰਸ਼ਨ ਉੱਤਰ ਮੁਕਾਬਲੇ ਵਿੱਚ ਭਾਗ ਲਿਆ ਉਹਨਾਂ ਦੇ ਮਾਤਾ ਪਿਤਾ ਵਧਾਈ ਦੇ ਪਾਤਰ ਨੇ ਜੇ ਇਹ ਬੱਚੇ ਗੁਰਸਿੱਖੀ ਅਤੇ ਗੁਰੂਘਰ ਨਾਲ ਜੁੜੇ ਰਹਿੰਦੇ ਨੇ ਤਾਂ ਸਾਨੂੰ ਇਹਨਾਂ ਦੇ ਭਵਿੱਖ ਦੀ ਚਿੰਤਾ ਕਰਨ ਦੀ ਲੋੜ੍ਹ ਨਹੀਂ।
ਇਸ ਮੌਕੇ ਬਾਬਾ ਦੀਪ ਸਿੰਘ ਕਲੱਬ ਦੇ ਪੁਰਾਣੇ ਮੈਂਬਰਾਂ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਇਹਨਾਂ ਵਿਚੋਂ ਕੁਝ ਮੈਂਬਰ ਮੌਕੇ ਤੇ ਸ਼ਾਮਲ ਵੀ ਨਹੀਂ ਹੋ ਸਕੇ।
1. ਜਗਸੀਰ ਸਿੰਘ ਸੰਗਤਪੁਰਾ
2. ਗੁਰਤੇਜ ਸਿੰਘ ਗੇਜੀ
3. ਗੁਰਬਿੰਦਰ ਸਿੰਘ ਗਿੱਲ
4. ਚਮਕੌਰ ਸਿੰਘ ਵਿਰਕ
5. ਬਿੰਦਰ ਸਿੰਘ ਗਿੱਲ
6. ਕੁਲਜਿੰਦਰ ਸਿੰਘ ਕਿੰਦਾ
7. ਜਸਪਾਲ ਸਿੰਘ ਪਾਲਾ
8. ਡਾ. ਜਗਤਾਰ ਸਿੰਘ
9. ਮੇਜਰ ਸਿੰਘ ਬਿੱਟੂ
10. ਤਰਸੇਮ ਸਿੰਘ ਸੇਮਾ ਕੈਨੇਡਾ
11. ਪਰਦੀਪ ਸਿੰਘ ਖਾਲਸਾ
12. ਨਿਰਮਲ ਸਿੰਘ ਨੰਬਰਦਾਰ
13. ਰਣਜੀਤ ਸਿੰਘ ਸਾਹਬ ਸੈਣੀ
14. ਕੁਲਵੰਤ ਸਿੰਘ ਕੰਤਾ ਮਿਸਤਰੀ
15. ਕੁਲਵੰਤ ਸਿੰਘ ਕੰਤਾ
15. ਸੁਖਮੰਦਰ ਸਿੰਘ ਮੰਦਰ ਧਾਲੀਵਾਲ
16. ਹਰਮਨਦੀਪ ਸਿੰਘ ਗਿੱਲ ਵੱਡਾ ਫਲ੍ਹਾ
17. ਡਾ. ਰਣਬੀਰ ਸਿੰਘ ਰਾਣਾ
18. ਖੁਸ਼ਵਿੰਦਰ ਸਿੰਘ
19. ਕੁਲਜੀਤ ਸਿੰਘ ਕੁਸ਼ਾਲੀ ਕਾ
20. ਸੰਦੀਪ ਸਿੰਘ ਮਾਣਕਾ
21. ਹਰਵਿੰਦਰ ਸਿੰਘ (ਡਾ) ਮਾਣਕਾ
22. ਰਣਪਿੰਦਰ ਸਿੰਘ ਬਾਜੇਕਾ
23. ਬਲਜੀਤ ਸਿੰਘ ਸੋਨੀ
24. ਰਾਜਪਾਲ ਸਿੰਘ ਘੱਲ ਕਲਾਂ
25. ਜਗਦੀਪ ਸਿੰਘ
26. ਸੁਖਦੀਪ ਸਿੰਘ
ਕਲੱਬ ਵੱਲੋਂ ਪੰਜ ਪਿਆਰੇ ਸਾਹਿਬਾਨ ਵਿੱਚ ਸੇਵਾਵਾਂ ਲਈ ਸ੍ਰ ਜਲੌਰ ਸਿੰਘ ਅਤੇ ਜਰਨੈਲ ਸਿੰਘ ਨੂੰ ਉਹਨਾਂ ਦੀ 27 ਸਾਲਾ ਤੋਂ ਵਧੇਰੇ ਸਮੇਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਇਕਬਾਲ ਸਿੰਘ ਘਾਲੀ ਨੂੰ ਬਹੁਤ ਲੰਮੇ ਸਮੇਂ ਤੋਂ ਨਗਾਰਾ ਵਜਾਉਣ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਮੇਜਰ ਸਿੰਘ ਜੀ ਬਿੱਟੂ, ਅਮਰੀਕ ਸਿੰਘ ਜੀ ਅਤੇ ਨਿਹੰਗ ਸਿੰਘ ਜੀ ਦਾ ਨਗਦ ਰਾਸ਼ੀ ਨਾਲ ਸਨਮਾਨ ਅਤੇ ਗੁਰਦੁਆਰਾ ਸਾਹਿਬ ਦੇ ਲੰਗਰ ਦੇ ਸੇਵਾਦਾਰ ਅਖਤਿਆਰ ਸਿੰਘ ਭਾਊ ਦਾ ਵੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਪਿੰਡ ਦੇ ਨਗਰ ਨਿਵਾਸੀਆਂ ਨੇ ਭਰਪੂਰ ਹਾਜ਼ਰੀ ਭਰੀ।
ਗੁਰੂ ਸਾਹਿਬ ਸਾਡੇ ਜੀਵਨ ਵਿੱਚ ਵੀ ਅਜਿਹੇ ਮਹਾਨ ਗੁਰਸਿੱਖਾਂ ਦੀ ਕਮਾਈ ਦੀ ਰੌਸ਼ਨੀ ਅੰਦਰ ਸਾਨੂੰ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨ।
ਰਾਜਪਾਲ ਸਿੰਘ ਘੱਲ ਕਲਾਂ