
ਫੁੱਟਬਾਲ ਵਿੱਚ ਪਿੰਡ ਘੱਲਕਲਾਂ ਦੀ ਇੱਕ ਹੋਰ ਵੱਡੀ ਪ੍ਰਾਪਤੀ
ਘੱਲਕਲਾਂ, ਮੋਗਾ – ਮਿਹਨਤ, ਲਗਨ ਅਤੇ ਦਾਨੀ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਘੱਲਕਲਾਂ ਨੇ ਫੁੱਟਬਾਲ ਦੇ ਮੈਦਾਨ ਵਿੱਚ ਇੱਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ।
ਪਿੰਡ ਵਿੱਚ ਸਭ ਤੋਂ ਪਹਿਲਾਂ ਅਮਨਪ੍ਰੀਤ ਸਿੰਘ ਅਮਨੇ (Aman Preet Ammy) ਨੇ ਫੁੱਟਬਾਲ ਦੇ ਖੇਡ ਪ੍ਰਤੀ ਬੱਚਿਆਂ ਵਿੱਚ ਰੁਝਾਨ ਪੈਦਾ ਕੀਤਾ। ਇੱਕ ਟੀਮ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਚਾਰ ਤੋਂ ਪੰਜ ਟੀਮਾਂ ਤੱਕ ਪਹੁੰਚ ਗਿਆ ਹੈ। ਕੁੜੀਆਂ ਦੀਆਂ ਵੀ ਪਹਿਲਾਂ ਇੱਕ ਤੇ ਹੁਣ ਦੋ ਟੀਮਾਂ ਬਣ ਚੁੱਕੀਆਂ ਹਨ। ਓਵਰਸੀਜ਼ ਗਰੁੱਪ ਵੱਲੋਂ ਖੇਡਣ ਦੇ ਇੱਛਕ ਬੱਚਿਆਂ ਨੂੰ ਫੁੱਟਬਾਲ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਨਾਲ ਖੇਡ ਪ੍ਰਤੀ ਹੋਸਲਾ ਹੋਰ ਵਧਿਆ।
ਦੋ ਸਾਲ ਦੀ ਇਸ ਮਿਹਨਤ ਦਾ ਨਤੀਜਾ ਅੱਜ ਸਾਹਮਣੇ ਹੈ। ਅੰਡਰ–14 ਮੁਕਾਬਲਿਆਂ ਵਿੱਚ ਪਿੰਡ ਦੀ ਟੀਮ ਨੇ ਪਹਿਲਾਂ ਪਿੰਡ ਪੱਧਰ ‘ਤੇ ਜਿੱਤ ਦਰਜ ਕੀਤੀ, ਫਿਰ ਜ਼ੋਨਲ ਪੱਧਰ ਜਿੱਤ ਕੇ ਹੁਣ ਜ਼ਿਲ੍ਹਾ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ। ਇਸ ਟੀਮ ਵਿਚੋਂ ਹੁਣ ਤਿੰਨ ਕੁੜੀਆਂ ਦੀ ਚੋਣ ਪੰਜਾਬ ਪੱਧਰ ਲਈ ਹੋ ਚੁੱਕੀ ਹੈ, ਜੋ ਪਿੰਡ ਅਤੇ ਪਰਿਵਾਰਾਂ ਲਈ ਮਾਣ ਦੀ ਗੱਲ ਹੈ।
ਇਸ ਤੋਂ ਇਲਾਵਾ ਪਿੰਡ ਦੀਆਂ ਕੁੜੀਆਂ ਨੇ ਦਸਵੀਂ ਤੱਕ ਦੇ ਪੂਰੇ ਇੰਡੀਆ ਵਿੱਚ ਹੋਏ ਨੰਨ੍ਹੀ ਕਲੀ (Naandi Foundation) ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ।
ਪਿੰਡ ਵਾਸੀਆਂ ਨੇ ਇਸ ਵੱਡੀ ਪ੍ਰਾਪਤੀ ਲਈ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਓਵਰਸੀਜ਼ ਗਰੁੱਪ ਦੇ ਮਿਹਨਤੀ ਮੈਂਬਰਾਂ ਤੇ ਦਾਨੀ ਵੀਰਾਂ ਦਾ ਖਾਸ ਧੰਨਵਾਦ ਕੀਤਾ। ਵਿਸ਼ੇਸ਼ ਤੌਰ ‘ਤੇ ਬਾਬੇਕੇ ਪਰਿਵਾਰ ਦਾ ਸਤਿਕਾਰ ਕੀਤਾ ਗਿਆ ਜਿਹਨਾਂ ਵੱਲੋਂ ਫੁੱਟਬਾਲ ਦਾ ਪਹਿਲਾਂ ਇਨਾਮ ਹਰ ਸਾਲ ਬਾਬਾ ਚਮਕੌਰ ਸਿੰਘ (USA) ਤੇ ਗੁਰਮੇਲ ਸਿੰਘ ਘਾਲੀ (USA) ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਇਹੀ ਪਰਿਵਾਰ ਨੇ ਪਹਿਲੀ ਵਾਰ ਫੁੱਟਬਾਲ ਦੀਆਂ ਕਿੱਟਾਂ ਵੀ ਪਿੰਡ ਫੁੱਟਬਾਲ ਦੇ ਖਿਡਾਰੀਆਂ ਨੂੰ ਦਾਨ ਕਰ ਚੁੱਕਾ ਹੈ।
ਜਿਵੇਂ ਪਰਿਵਾਰਾਂ ਵਿੱਚ ਖੇਡਾਂ ਪ੍ਰਤੀ ਲਗਨ ਹੁੰਦੀ ਹੈ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਪਿੰਡ ਦਾ ਹਰ ਬੱਚਾ ਅੱਗੇ ਵਧੇ ਅਤੇ ਆਪਣੀ ਮਿਹਨਤ ਨਾਲ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਚਮਕਾਏ।
ਰਿਪੋਰਟ ਰਾਜਪਾਲ: ਪਿੰਡ ਘੱਲਕਲਾਂ