
#ਗੁਰੂ #ਅਧਿਆਪਕ
ਜਦੋਂ ਮੈਂ ਪੜ੍ਹਦਾ ਸੀ ਮੈਨੂੰ ਇਮਾਨਦਾਰੀ ਨਾਲ ਨਹੀਂ ਪਤਾ ਸੀ ਕਾਲੇਜ ਤੱਕ, ਕਿ ਅਧਿਆਪਕ ਦਿਵਸ ਵੀ ਕੁਝ ਹੁੰਦਾ ਹੈ। ਫੇਰ ਜਦੋਂ ਮੈਂ ਪੜਾਉਣ ਲੱਗ ਗਿਆ ਤਾਂ ਪਤਾ ਲੱਗਿਆ ਵੀ Mother, Father ਵਾਂਗ Teacher's Day ਵੀ ਹੁੰਦਾ। ਸਾਰੇ ਅਧਿਆਪਕਾਂ, ਮੈਨੂੰ ਪੜਾਉਣ ਜਾਂ ਕੁਝ ਸਿਖਾਉਣ ਵਾਲੇ, ਸੰਗੀ ਸਾਥੀ ਅਧਿਆਪਕਾਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਸ਼ੁੱਭ ਕਾਮਨਾਵਾਂ ਤੇ ਜੋ ਵਿਦਿਆਰਥੀ ਸਤਿਕਾਰ ਦਿੰਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਦੁਆਵਾਂ ਵਾਹਿਗੁਰੂ ਸਭ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ।
Teaching is the profession that teaches all the other professions.–By Unknown
ਅਧਿਆਪਨ ਇੱਕ ਇਹੋ ਜਿਹਾ ਖਿੱਤਾ ਹੈ ਜੋ ਬਾਕੀ ਸਾਰੇ ਖਿੱਤਿਆਂ ਨੂੰ ਪੜਾਉਂਦਾ ਹੈ।..... ਲਿਖਤ ਅਗਿਆਤ
ਹਰ ਚੀਜ ਨੂੰ ਤੋੜਿਆ ਜਾ ਸਕਦਾ, ਵਿਭਾਜਨ ਕੀਤਾ ਜਾ ਸਕਦਾ ਜਾਂ ਕਹਿ ਲਉ ਵੀ ਵੰਡਿਆ ਜਾ ਸਕਦਾ ਪਰ ਗਿਆਨ ਜਾਂ ਜਾਣਕਾਰੀ ਦਾ ਵਿਭਾਜਨ ਨਹੀਂ ਹੋ ਸਕਦਾ ਹਾਂ ਸਾਂਝੀ ਜਰੂਰ ਕੀਤੀ ਜਾ ਸਕਦੀ ਹੈ ਜਿਸ ਨਾਲ ਵੱਧਦੀ-ਫੁੱਲਦੀ ਆ ਤੇ ਜਾਣਕਾਰੀ ਵੰਡਣ ਵਾਲਾ ਉਹਦੇ ਵਿੱਚ ਹੋਰ ਦ੍ਰਿੜ ਹੋ ਜਾਂਦਾ ਜੇ ਉਹ ਇਸਨੂੰ ਸਿਰਫ ਇੱਕ ਕਿੱਤਾ ਨਾ ਬਣਾਵੇ ਤਾ ਇਸਦਾ ਬਹੁਤ ਫੈਲਾਅ ਕਰ ਸਕਦਾਂ।
#George_Bernard_Shaw ਨੇ ਬੜਾ ਸੋਹਣਾ ਲਿਖਿਆ 'ਪਰ ਜੇ ਮੇਰੇ ਕੋਲ ਤੇ ਤੁਹਾਡੇ ਕੋਲ ਇੱਕ ਵੀਚਾਰ ਹੈ ਤੇ ਜੇ ਅਸੀਂ ਵੀਚਾਰਾਂ ਦਾ ਵਟਾਂਦਰਾ ਕਰੀਏ ਸਾਡੇ ਦੋਹਾਂ ਕੋਲ ਅਖੀਰ ਦੋ ਵੀਚਾਰ ਹੋ ਜਾਣਗੇ (But if you and I have an idea and we swap ideas — we each end up with two ideas.)
ਗੁਰਬਾਣੀ ਵੀ ਗੁਣਾਂ ਦੀ ਵਿਚਾਰ ਕਰਦੀ ਹੈ
ਸਭਿ ਗੁਣ ਤੇਰੇ ਮੈ ਨਾਹੀ ਕੋਇ॥
ਵਿਣੁ ਗੁਣ ਕੀਤੇ ਭਗਤਿ ਨ ਹੋਇ॥
ਹੇ ਪਰਮਾਤਮਾ ਸਭ ਗੁਣ ਤੇਰੇ ਵਿੱਚ ਨੇ ਮੇਰੇ ਵਿੱਚ ਕੋਈ ਨਹੀਂ ਤੇ ਜੇ ਮੈਂ ਆਪਣੇ ਅੰਦਰ ਗੁਣ ਨਹੀਂ ਪੈਦਾ ਕਰ ਸਕਦਾ ਤਾਂ ਭਗਤੀ ਵੀ ਨਹੀਂ ਹੋ ਸਕਦੀ ਕਿਹੋ ਜਿਹੇ ਗੁਣ ਨਿਰਵੈਰ ਹੋਣ ਦਾ ਨਿਰਭਉ ਹੋਣ ਦਾ ਗੁਣ। ਸੈਕੜੇ ਵਾਰ ਗੁਰਬਾਣੀ ਵਿੱਚ ਗੁਣਾਂ ਦੀ ਗੱਲ ਹੋਈ ਹੈ ਪੜਾਈ ਨਾਲ ਦੁਨਿਆਵੀ ਗੁਣ ਆਉਂਦੇ ਨੇ ਤੇ ਧਰਮ ਦੇ ਮਾਰਗ ਤੇ ਚੱਲਣ ਨਾਲ ਰੱਬੀ ਗੁਣ। ਇਹ ਕਦੇ ਨਾ ਭੁੱਲਣਾ ਕਿ ਸਿੱਖ ਜਗਤ ਵਿੱਚ ਪੰਜਾਬੀ ਦੇ ਪਹਿਲੇ ਅਧਿਆਪਕ ਗੁਰੂ ਅੰਗਦ ਸਾਹਿਬ ਜੀ ਸਨ। ਫੇਰ ਭਾਈ ਗੁਰਦਾਸ ਜੀ ਨੇ ਸਾਹਿਤਕ ਤੌਰ ਤੇ ਲਿਪੀ ਦਾ ਵਿਕਾਸ ਕੀਤਾ।
ਵਿਦਿਆ/ਸਿੱਖਿਆ ਜਾਂ ਪੜ੍ਹਾਈ ਕਹਿ ਲਵੋ ਦਾ ਬਹੁਤ ਅਹਿਮ ਅਸਥਾਨ ਹੈ ਦੁਨੀਆਂ ਦੇ ਹਰ ਖੇਤਰ/ਖਿੱਤੇ ਵਿੱਚ ਪਰ ਵਿਦਿਆ ਦਾ ਮਿਆਰ ਹੇਠਾਂ ਵੱਲ ਨੂੰ ਆ ਰਿਹਾ ਹੈ। ਪੜ੍ਹਨ ਵਾਲਿਆਂ ਅਤੇ ਪੜਾਉਣ ਵਾਲਿਆਂ ਦਾ ਮਿਆਰ ਡਿੱਗਦਾ ਜਾ ਰਿਹਾ, ਬੇਸ਼ੱਕ ਸਾਡੇ ਲੋਕ #ਟਿਊਸ਼ਨ ਪੜਾਉਣ ਵਾਲੇ ਅਧਿਆਪਕ ਦੀ ਕਦਰ ਘੱਟ ਕਰਦੇ ਨੇ ਇੱਕ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕ ਨਾਲੋਂ ਕਿਉਂਕਿ ਉਹ ਸਿੱਧੇ ਤੌਰ ਤੇ ਪੈਸੇ ਲੈ ਕੇ ਪੜ੍ਹਾ ਰਿਹਾ ਪਰ ਅਸਲ ਵਿੱਚ ਕਿਸੇ ਦੇ ਦਿੱਤੇ ਹੋਏ ਗਿਆਨ ਦਾ ਮੁੱਲ ਪੈਸੇ ਨਾਲ ਕਦੇ ਨਹੀਂ ਤਾਰਿਆ ਜਾ ਸਕਦਾ। ਅੱਜਕਲ੍ਹ ਦੇ ਵਿਦਿਆਰਥੀ ਜੇ ਸਮੂਹਿਕ ਤੌਰ ਤੇ ਗੱਲ ਕਰੀਏ ਅਧਿਆਪਕਾਂ ਤੋਂ ਡਰਦੇ ਵੀ ਨਹੀਂ ਤੇ ਸਤਿਕਾਰ ਵੀ ਨਹੀਂ ਕਰਦੇ ਸਾਡੇ ਸਮੇਂ ਅਸੀਂ ਕੁੱਟ ਵੀ ਖਾਂਦੇ ਰਹੇ ਹਾਂ ਤੇ ਡਰਦੇ ਵੀ ਅਤੇ ਸਤਿਕਾਰ ਹੁਣ ਹੋਰ ਵੀ ਦੂਣਾ-ਚੌਣਾ ਹੈ ਉਹਨਾਂ ਸਾਰੇ ਅਧਿਆਪਕਾਂ ਦਾ।
ਬੇਸ਼ੱਕ ਪਹਿਲਾਂ ਅਧਿਆਪਕ ਬਹੁਤ ਕੁੱਟਦੇ ਮਾਰਦੇ ਵੀ ਸੀ ਤੇ ਸਮਝਾਉਂਦੇ ਸੀ ਪਰ ਇਹ ਨਹੀਂ ਹੁੰਦਾ ਸੀ ਕਿ ਕਿਸੇ ਨੂੰ ਕਿਸੇ ਰੰਜਿਸ਼ ਤਹਿਤ ਜਾਂ ਜਾਣ ਬੁੱਝ ਕੇ ਇੰਝ ਕਰਦੇ ਸੀ। ਜੋ ਅਧਿਆਪਕ ਬਹੁਤ ਫਿਕਰਮੰਦ ਹੁੰਦੇ ਸੀ ਵਿਅਕਤੀਗਤ ਧਿਆਨ ਦਿੰਦੇ ਸੀ, ਸਲਾਹ ਦਿੰਦੇ ਸੀ ਜਾਂ ਮਾਂ-ਪਿਉ ਨੂੰ ਬੁਲਾ ਕੇ ਸਹੀ ਦਿਸ਼ਾ ਨਿਰਦੇਸ਼ ਦਿੰਦੇ ਸੀ।
ਅੱਜਕਲ੍ਹ ਅਧਿਆਪਕ ਨੂੰ ਅਧਿਆਪਕ ਨਹੀਂ ਸਮਝਿਆ ਜਾਂਦਾ ਵਿਦਿਆਰਥੀ ਅਧਿਆਪਕਾਂ ਦਾ ਨੰਬਰ ਲੈ ਰੱਖਦੇ ਨੇ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਵਾਲਾ ਫਾਸਲਾ ਕਿਤੇ ਰਹਿ ਨਹੀਂ ਜਾਂਦਾ ਪਰ ਇਸਦਾ ਇਹ ਮਤਲਵ ਬਿਲਕੁਲ ਨਹੀਂ ਕਿ ਅੱਜ ਦੇ ਸਾਰੇ ਵਿਦਿਆਰਥੀ ਜਾਂ ਅਧਿਆਪਕ ਇਸ ਤਰ੍ਹਾਂ ਦੇ ਨੇ। ਅੱਜ ਵੀ ਬਹੁਤ ਅਧਿਆਪਕ ਨੇ ਜੋ ਮਰਿਯਾਦਾ ਕਾਇਮ ਰੱਖਦੇ ਨੇ ਆਪਣੇ ਗਿਆਨ ਦੇ ਕੁੱਜਿਆਂ ਵਿੱਚ ਅਥਾਹ ਸਾਗਰ ਰੱਖਦੇ ਨੇ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਜੋ ਲੋਕ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਨੇ ਉਹ ਅਸਲ ਜਿੰਦਗੀ ਵਿੱਚ ਕਾਮਯਾਬ ਹੁੰਦੇ ਨੇ, ਕਾਮਯਾਬੀ ਦਾ ਮਾਪਦੰਡ ਸਿਰਫ ਦੌਲਤ ਸ਼ੌਹਰਤ ਨਾਲ ਹੀ ਨਹੀਂ ਨਾਪਿਆ ਜਾਂਦਾ ਇਹ ਉਹ ਪੌੜੀ ਹੈ ਜੋ ਤੁਹਾਨੂੰ ਉਸ ਦਰਜੇ ਤੋਂ ਉੱਪਰ ਲੈ ਕੇ ਜਾਂਦੀ ਹੈ ਜਿੱਥੋਂ ਤੁਸੀਂ ਕਦਮਾਂ ਦਾ ਸਫਰ ਆਰੰਭਿਆ ਸੀ।
ਜੇ ਜਿੰਦਗੀ ਵਿੱਚ ਤੁਸੀਂ ਕੁਝ ਸਿੱਖਣਾ ਨੀਵੇਂ ਹੋ ਕੇ ਕਿਸੇ ਕੋਲ ਵੀ ਚਲੇ ਜਾਓ ਸਿੱਖ ਜਾਵੋਂਗੇ ਤੇ ਜਿਸ ਕਿਸੇ ਕੋਲੋਂ ਵੀ ਕੁਝ ਸਿੱਖਦੇ ਹੋ ਉਸਦਾ ਸਤਿਕਾਰ ਕਰੋ। ਵੈਸੇ ਤਾਂ ਸਾਨੂੰ ਸਭਦਾ ਸਤਿਕਾਰ ਕਰਨਾ ਬਣਦਾ ਪਰ ਅਧਿਆਪਕ/ਗੁਰੂ ਜਾਂ ਉਸਤਾਦ ਕਹਿ ਲਵੋ ਉਹਨਾਂ ਦਾ ਰੁਤਬਾ ਆਮ ਤੋਂ ਵਧੇਰੇ ਹੁੰਦਾ।
ਜਿੰਦਗੀ ਵਿੱਚ ਸਾਨੂੰ ਜੋ ਵੀ ਮਿਲਦਾ ਸਾਡੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਮਿਲਦਾ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ, ਚੰਗੇ ਮਾਂ-ਪਿਉ ਮਿਲਣਾ, ਚੰਗੇ ਭੈਣ ਭਰਾ, ਗੁਣਵਾਨ ਦੋਸਤ ਮਿਲਣਾ, ਸੁਲਝੇ ਅਧਿਆਪਕਾਂ ਦਾ ਮਿਲਣਾ, ਭਲੇ ਸਾਧੂ-ਸੰਤ ਮਿਲਣਾ ਸਾਡੇ ਪਿਛਲੇ ਚੰਗੇ ਕਰਮਾਂ ਦਾ ਹੀ ਫਲ੍ਹ ਹੈ। ਉਸ ਚੰਗੇ ਮਿਲੇ ਤੋਂ ਕਿੰਨਾ ਲਾਹਾ ਲੈਣਾ ਇਹ ਸਾਡੇ ਤੇ ਨਿਰਭਰ ਕਰਦਾ ਕਿਉਂਕਿ ਅਧਿਆਪਕ ਇੱਕੋ ਜਿਹਾ ਪੜਾਉਂਦੇ ਨੇ ਓਸੇ ਕਲਾਸ ਵਿੱਚ ਫੇਲ੍ਹ ਹੋਣ ਵਾਲੇ ਵੀ ਹੁੰਦੇ ਨੇ ਤੇ ਉੱਚ ਦਰਜੇ ਵਿੱਚ ਪਾਸ ਹੋਣ ਵਾਲੇ ਵੀ। ਜੇ ਫੇਲ੍ਹ ਹੋਣ ਵਾਲਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਕਹੇ ਕੇ ਮੈਂ ਵੀ ਪਾਸ ਹੋਣਾ ਚਾਹੁੰਨਾ ਸ਼ਾਇਦ ਹੀ ਕੋਈ ਐਸਾ ਅਧਿਆਪਕ ਹੋਵੇ ਜੋ ਕਹੇ ਕਿ ਨਾ ਪੁੱਤ ਤੂੰ ਨਹੀਂ ਕਦੇ ਪਾਸ ਹੋ ਸਕਦਾ ਓਹ ਤੁਹਾਡਾ ਗੁਰੂ ਹੈ ਤੁਹਾਨੂੰ ਰਾਹ ਜਰੂਰ ਦਿਖਾਏਗਾ ਪਾਸ ਹੋਣ ਦਾ। ਇਸੇ ਤਰ੍ਹਾਂ ਹਰ ਖਿੱਤੇ ਦਾ ਗੁਰੂ ਰਾਹ ਦਿਖਾਉਂਦਾ ਨੀਵੇਂ ਹੋ ਕੇ ਜਾਣਾ ਪੈਂਦਾ ਫੇਲ੍ਹ ਹੋਣ ਤੋਂ ਪਹਿਲਾਂ ਜਾਈਏ ਤਾਂ ਬਹੁਤ ਚੰਗਾ ਹੈ।
ਮੇਰੀ ਇਹ ਪੋਸਟ ਮੇਰੇ ਸਾਰੇ ਅਧਿਆਪਕਾਂ ਨੂੰ ਸਮਰਪਿਤ ਹੈ ਜੋ ਮਿਹਨਤ ਨਾਲ ਮੈਨੂੰ ਪੜਾਉਂਦੇ ਰਹੇ ਨੇ ਜਾਂ ਅੱਗੇ ਪੜਾਉਣਗੇ ਜਾਂ ਜਿੰਨਾ ਦੀ ਸੰਗਤ ਵਿੱਚ ਹਾਂ ਇਹ ਹੋ ਸਕਦਾ ਮੈਂ ਆਪਣੀਆਂ ਕਮੀਆਂ ਕਰਕੇ ਕੁੱਝ ਨਾ ਸਿੱਖ ਸਕਿਆ ਹੋਵਾਂ ਪਰ ਉਹ ਸਭ ਲਾਜਵਾਬ ਅਧਿਆਪਕ ਹਨ ਤੇ ਰਹਿਣਗੇ, ਸਿੱਖਣ ਦਾ ਸਿਲਸਿਲਾ ਜਾਰੀ ਰਹੇਗਾ।
ਬੇਸ਼ੱਕ ਅੱਜ ਇਹ ਸਿਰਫ ਅਧਿਆਪਕ ਦਿਵਸ ਕਰਕੇ ਨਹੀਂ ਲਿਖਿਆ ਪਰ ਤੁਹਾਡੀ ਹਾਸਿਲ ਕੀਤੀ ਚੰਗੀ ਸਿੱਖਿਆ ਵਿੱਚੋਂ ਅਧਿਆਪਕ ਦਿਵਸ ਲੋਕਾਂ ਨੂੰ ਰੋਜ ਝਲਕੇਗਾ। ਅਧਿਆਪਕ ਬਣਨਾ ਹੈ ਤਾਂ ਤੁਹਾਨੂੰ ਚੰਗੀ ਵਿਦਿਆ ਹਾਸਲ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਜਿਹਾ ਰੁਤਬਾ ਵੀ ਦਿਵਾ ਸਕਦੀ ਹੈ। ਵੱਧ ਤੋਂ ਵੱਧ ਕਿਤਾਬਾਂ ਪੜ੍ਹੋ ਨਾਲ ਨਾਲ ਗੁਰਬਾਣੀ ਅਤੇ ਇਤਿਹਾਸ ਨਾਲ ਲਗਾਤਾਰ ਜੁੜੇ ਰਹੋ ਆਪਣੇ ਬੱਚਿਆਂ ਨੂੰ ਜੋੜੋ ਘਰ ਵਿੱਚ ਕਿਤਾਬਾਂ ਜਰੂਰ ਰੱਖੋ।
ਧੰਨਵਾਦ ਸਹਿਤ
ਇੱਕ ਪੁਰਾਣੇ ਅਧਿਆਪਕ ਦੇ ਤੌਰ ਤੇ
ਰਾਜਪਾਲ ਸਿੰਘ ਘੱਲ ਕਲਾਂ