
ਵਹਿਮ_ਭਰਮ ਤੇ ਸੱਚਾਈ
#vehambharam
superstition delusion
ਵਹਿਮ ਭਰਮ ਇੱਕ ਡਰ ਦਾ ਅਧਾਰ ਹੈ ਦੂਜਾ ਇਹ ਨਾਲ ਕਿਸੇ ਅਸਫਲਤਾ ਤੋਂ ਖਹਿੜਾ ਛੁਡਵਾਉਣ ਲਈ ਸੌਖਾ ਰਾਹ ਹੈ। ਬੰਦਾ ਆਪਣੀਆਂ ਕਮਜੋਰੀਆਂ ਤੋਂ ਪੱਲਾ ਝਾੜਨ ਲਈ ਜਾਂ ਕਿਸੇ ਬਹਾਨੇ ਜਾਂ ਕਮੀ ਨੂੰ ਲੁਕਾਉਣ ਲਈ ਵੀ ਅਕਸਰ ਵਹਿਮਾਂ-ਭਰਮਾਂ ਦਾ ਸਹਾਰਾ ਲੈ ਲੈਂਦਾ ਹੈ।
ਆਜੋ ਗੱਲ ਕਰਦੇਂ ਕੁਝ ਵਹਿਮਾਂ-ਭਰਮਾਂ ਦੀ
#ਨਜਰ ਲੱਗਣੀ
ਅਸਲ ਵਿੱਚ ਨਜ਼ਰ ਨੁਜਰ ਕੁਝ ਨਹੀਂ ਹੁੰਦੀ ਇਹ ਇੱਕ #ਮਾਨਸਿਕ ਵਰਤਾਰਾ ਹੈ ਪਰ ਅਸਰ ਜਰੂਰ ਹੁੰਦਾ ਇਸ ਚੀਜ਼ ਦਾ, ਸਮਝਣ ਵਾਲੀ ਗੱਲ ਹੈ ਥੋੜ੍ਹੀ। ਨਜਰ ਉਹਨਾਂ ਲੋਕਾਂ ਦੀ ਲੱਗਦੀ ਹੁੰਦੀ ਹੈ ਜੋ ਤੁਹਾਡੇ ਸਰਕਲ ਵਿੱਚ ਹੁੰਦੇ ਨੇ ਅਸਲ ਵਿੱਚ ਜੋ ਤੁਹਾਡਾ ਅੰਦਰੋਂ ਚੰਗਾ ਨਹੀਂ ਸੋਚਦੇ ਅਤੇ ਤੁਹਾਡੇ ਨੇੜੇ ਰਹਿ ਕੇ ਮਾੜਾ ਪ੍ਰਭਾਵ ਤੁਹਾਡੇ ਤੇ ਨਿਰੰਤਰ ਛੱਡਦੇ ਨੇ। ਉਹ ਇਸ ਤਰ੍ਹਾਂ ਹੁੰਦਾ ਵੀ ਹਰ ਬੰਦੇ ਦਾ ਇੱਕ #ਔਰਾ #Aura ਉਹ ਊਰਜਾ ਹੁੰਦੀ ਹੈ। ਸਾਡੇ ਆਸ ਪਾਸ ਰਹਿਣ ਵਾਲੇ ਬੰਦੇ ਦੀ ਨੈਗੇਟਿਵ ਜਾਂ ਪਾਜੀਟਿਵ ਐਨਰਜੀ ਸਾਡੇ ਤੇ ਪ੍ਰਭਾਵ ਪਾਉਂਦੀ ਹੈ, ਨਾਕਰਾਤਮਿਕ ਸੋਚ ਵਾਲੇ ਲੋਕਾਂ ਵਿੱਚ ਰਹਿਣ ਨਾਲ ਸਾਡਾ ਮਾੜਾ ਆਪਣੇ ਆਪ ਹੋ ਜਾਂਦਾ ਉਹ ਉੱਤੋਂ-ਉੱਤੋਂ ਤਾਂ ਸਾਡੇ ਤੇ ਖੁਸ਼ ਹੁੰਦੇ ਨੇ ਪਰ ਅੰਦਰੋਂ ਜਹਿਰ ਭਰੀ ਹੁੰਦੀ ਐ ਤੇ ਜਦੋਂ ਸਾਡਾ ਨੁਕਸਾਨ ਹੁੰਦਾ ਅਸੀਂ ਇਹ ਸੋਚਦੇ ਵੀ ਸਾਨੂੰ ਨਜ਼ਰ ਲੱਗ ਗਈ। ਇਹ ਨੈਗੇਟਿਵ ਐਨਰਜ਼ੀ ਹੀ ਕਈ ਲੋਕਾਂ ਨੂੰ ਆਤਮ ਹੱਤਿਆ ਵਰਗੇ ਰਾਹ ਤੇ ਵੀ ਪਾ ਦਿੰਦੀ ਹੈ ਜਦੋਂ ਲੋਕ ਤੁਹਾਡੇ ਤੋਂ ਹੱਦੋਂ ਵੱਧ ਸਾੜਾ ਈਰਖਾ ਕਰਦੇ ਨੇ। ਜੇ ਵੈਸੇ ਨਜ਼ਰ ਲਗਦੀ ਹੋਵੇ ਤਾਂ ਲੋਕ ਹਰ ਤਕੜੇ ਤੇ ਦਿਮਾਗੀ ਬੰਦੇ ਨੂੰ ਢਾਹ ਲੈਣ ਨਜ਼ਰਾਂ ਨਾਲ ਹੀ।
#ਮੰਜੇ ਤੇ ਬੈਠ ਕੇ ਪੈਰ ਹਿਲਾਉਣਾ
ਮੰਜੇ ਦੇ ਹੇਠਾਂ ਅਕਸਰ ਪਾਣੀ ਦਾ ਘੜਾ ਰੱਖਿਆ ਜਾਂਦਾ ਸੀ ਜਿਸ ਕਰਕੇ ਮੰਜੇ ਉੱਪਰ ਬੈਠ ਕੇ ਲੱਤਾਂ ਮਾਰਨ ਵਾਲੇ ਹੇਠਾਂ ਪਿਆ ਘੜ੍ਹਾ ਤੋੜ੍ਹ ਦਿੰਦੇ ਸੀ ਇਸ ਕਰਕੇ ਸਿਆਣੇ ਬਜ਼ੁਰਗ ਕਈ ਵਾਰ ਮੰਜੇ ਉਪਰ ਬੈਠ ਕੇ ਲੱਤਾਂ ਹਿਲਾਉਣ ਵਾਲੇ ਦੇ ਚਪੇੜ ਵੀ ਜੜ੍ਹ ਦਿੰਦੇ ਸੀ।
#ਰਾਤ ਨੂੰ ਨੌਹ ਕੱਟਣੇ
ਪੁਰਾਣੇ ਸਮਿਆਂ ਵਿੱਚ ਨੌਂਹ ਕੱਟਣ ਲਈ ਚਾਕੂ ਜਾਂ ਬਲੇਡ ਦੀ ਵਰਤੋਂ ਹੁੰਦੀ ਸੀ, ਰਾਤ ਨੂੰ ਹਨੇਰੇ ਵਿੱਚ ਨੌਂਹ ਕੱਟਣ ਵੇਲੇ ਜੇ ਕਿਤੇ ਵੱਧ ਕੱਟਿਆ ਗਿਆ ਜਾਂ ਕੱਟ ਲੱਗ ਗਿਆ ਤਾਂ ਨੇੜੇ ਕੋਈ ਵੈਦ ਹਕੀਮ ਲੱਭਣਾ ਔਖਾ ਹੋ ਜਾਂਦਾ ਸੀ। ਇਸ ਲਈ ਰਾਤ ਨੂੰ ਲੋਕ ਨੌਂਹ ਨਹੀਂ ਕੱਟਦੇ ਸੀ
#ਦਰੱਖਤ ਥੱਲੇ ਸੌਣਾ
ਬਹੁਤ ਸਾਰੇ ਰੁੱਖ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦੇ ਨੇ ਭਾਰੇ ਸੰਘਣੇ ਰੁੱਖਾਂ ਹੇਠ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਦੂਜਾ ਕਾਰਣ ਇਹ ਸੀ ਕਿ ਮੀਂਹ ਦੇ ਸਮੇਂ ਇਹ ਮੰਨਿਆ ਜਾਂਦਾ ਕਿ ਰੁੱਖਾਂ ਤੇ ਬਿਜਲੀ ਵੱਧ ਡਿਗਦੀ ਹੈ ਇਸ ਲਈ ਰੁੱਖਾਂ ਹੇਠਾਂ ਸੌਣ ਨੂੰ ਵਹਿਮ ਨਾਲ ਜੋੜਿਆ ਗਿਆ।
#ਪਿੱਪਲ ਵੱਢਣਾ
ਕਿਉਂ ਕਿ ਪਿੱਪਲ ਦਿਨ-ਰਾਤ ਆਕਸੀਜਨ ਦਿੰਦਾ ਹੈ ਹਭ ਤੋਂ ਵੱਧ ਵਾਤਾਵਰਣ ਦੀ ਸ਼ੁੱਧਤਾ ਕਰਦਾ ਹੈ ਇਸ ਲਈ ਇਸ ਨੂੰ ਕੱਟਣ ਤੋਂ ਸਿੱਧਾ ਰੋਕਣਾ ਔਖਾ ਸੀ ਕਿਉਂ ਕਿ ਲੋਕਾਂ ਨੂੰ ਜਿਸ ਕੰਮ ਦੀ ਮਨਾਹੀ ਹੋਵੇ ਉਹ ਕਰਦੇ ਜਰੂਰ ਆ ਇਸ ਲਈ ਪਿੱਪਲ ਦੀ ਕਟਾਈ ਨਾ ਹੋਵੇ ਇਸਨੂੰ ਵਹਿਮ ਤੇ ਪਾਪ ਨਾਲ ਜੋੜਿਆ ਗਿਆ ਸੀ।
#ਬਿੱਲੀ ਦਾ ਰਾਹ ਕੱਟਣਾ
ਬਿੱਲੀ ਦੇ ਰਾਹ ਕੱਟ ਜਾਣ ਨਾਲ ਅੱਜਕੱਲ੍ਹ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਪੁਰਾਣੇ ਸਮਿਆਂ ਵਿੱਚ ਪਿੰਡ ਦੂਰ ਦੂਰ ਹੁੰਦੇ ਸਨ ਤੇ ਰਸਤੇ ਵਿਚ ਰੋਹੀਆਂ-ਬੀਆਬਾਨ ਬਹੁਤ ਪੈਂਦੇ ਸਨ ਇਸ ਕਰਕੇ ਵੱਡੇ ਅਤੇ ਜਾਨਵਰਾਂ ਤੋਂ ਬਚਣ ਲਈ ਸੂਚਕ ਰੱਖੇ ਹੋਏ ਸਨ ਇਸ ਕਰਕੇ ਜੇ ਕਦੇ ਸਾਹਮਣੇ ਤੋਂ ਕੋਈ ਛੋਟਾ ਜਾਨਵਰ ਭੱਜਕੇ ਨਿਕਲੇ ਤਾਂ ਇਹ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਪਿੱਛੇ ਕੋਈ ਵੱਡਾ ਜਾਨਵਰ ਆ ਰਿਹਾ ਹੈ।
#ਸ਼ਾਮ/ਰਾਤ ਨੂੰ ਝਾੜੂ ਮਾਰਨਾ
ਸ਼ਾਮ ਦੇ ਸਮੇਂ ਝਾੜੂ/ਬਹੁਕਰ ਇਸ ਲਈ ਨਹੀਂ ਮਾਰਿਆ ਜਾਂਦਾ ਸੀ ਕਿਉਂ ਕਿ ਐਨੀ ਜਿਆਦਾ ਰੌਸ਼ਨੀ ਦਾ ਪ੍ਰਬੰਧ ਨਹੀਂ ਹੁੰਦਾ ਸੀ ਤੇ ਜੇ ਕੋਈ ਕੀਮਤੀ ਚੀਜ਼ ਹੇਠਾਂ ਡਿੱਗੀ ਹੋਵੇਗੀ ਤਾਂ ਉਹ ਵੀ ਕੂੜੇ ਕਰਕਟ ਵਿੱਚ ਚਲੀ ਜਾਵੇਗੀ। ਹੁਣ ਦੇ ਸਮੇਂ ਵੀ ਬਹੁਤ ਸੁਨਿਆਰੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਅੰਦਰ ਵੱਲ ਨੂੰ ਝਾੜੂ ਮਾਰਦੇ ਨੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਤਾਂ ਕੋਈ ਨਿੱਕਾ ਮੋਟਾ ਟੁਕੜਾ ਵੀ ਬਾਹਰ ਕੂੜੇ ਵਿੱਚ ਨਾ ਚਲਿਆ ਜਾਵੇ।
#ਰੋਟੀ ਖਾ ਕੇ ਹੱਥ ਝਾੜਨਾ
ਆਮ ਤੌਰ ਤੇ ਪਹਿਲੇ ਸਮਿਆਂ ਵਿੱਚ ਵਾਣ ਦੇ ਮੰਜੇ ਹੁੰਦੇ ਸਨ ਅਤੇ ਕਿਸੇ ਆਏ-ਗਏ ਲਈ ਸੂਤ ਦਾ ਬੁਣਿਆ ਮੰਜਾ ਰੋਟੀ ਖਾਹ ਕੇ ਹੱਥ ਇਸ ਲਈ ਨਹੀਂ ਝਾੜਨ ਦਿੱਤੇ ਜਾਂਦੇ ਸੀ ਕਿ ਰੋਟੀ ਦੇ ਭੋਰੇ ਮੰਜੇ ਦੀਆਂ ਵਿਰਲਾਂ ਵਿੱਚ ਫਸ ਜੲਣਗੇ ਅਤੇ ਵਿੱਚ ਉੱਲੀ ਲੱਗ ਸਕਦੀ ਹੈ ਜਾਂ ਜੀਵ ਪੈ ਜਾਣਗੇ ਕਿਉਂ ਕਿ ਉਹਨਾਂ ਸਮਿਆਂ ਵਿੱਚ ਵੈਕਿਊਮ ਮਸ਼ੀਨਾਂ ਤੇ ਵਧੀਆ ਕਿਸਮ ਦੇ ਪਲਾਸਟਿਕ ਦੇ ਬਰੁਸ਼ ਨਹੀਂ ਹੁੰਦੇ ਸਨ ਸਫਾਈ ਲਈ।
#ਦੁੱਧ ਪੀ ਕੇ ਘਰੋਂ ਤੁਰਨਾ
ਇਸ ਨਾਲ ਕਾਫੀ ਕੁਝ ਜੁੜਿਆ ਹੋਇਆ ਹੈ ਤੇ ਇਸਨੂੰ ਤਾਂ ਲੋਕ ਹੁਣ ਵੀ ਮਾੜਾ ਸਮਝਦੇ ਰਹਿੰਦੇ ਨੇ ਇਸ ਪਿੱਛੇ ਇੱਕ ਵੱਡਾ ਸਿਆਣਪ ਵਾਲਾ ਕਾਰਣ ਇਹ ਹੈ ਕਿ ਦੁੱਧ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਐ ਉਹ ਕੈਲਸ਼ੀਅਮ ਦੰਦਾਂ ਤੇ ਜੰਮ ਜਾਂਦੀ ਹੈ ਇਸ ਤਰ੍ਹਾਂ ਦੰਦ ਖਰਾਬ ਹੁੰਦੇ ਨੇ ਇਸ ਕਰਕੇ ਦੁੱਧ ਪੀਣ ਤੋਂ ਬਾਅਦ ਕੁਰਲੀ ਕਰਨੀ ਜਰੂਰੀ ਹੁੰਦੀ ਹੈ। ਕੁਝ ਲੋਕ ਮਿੱਠ ਖਾਹ ਕੇ ਘਰੋਂ ਤੁਰਦੇ ਨੇ ਅਕਸਰ ਜ਼ਿਆਦਾ ਮਿੱਠਾ ਖਾਣ ਵਾਲਿਆਂ ਨੂੰ ਪਿਆਸ ਘੱਟ ਲੱਗਦੀ ਹੈ ਇਸ ਲਈ ਮਿੱਠਾ ਖਾਕੇ ਕੁਝ ਲੋਕ ਘਰਾਂ ਤੋਂ ਚੱਲਦੇ ਸਨ। ਅੱਜਕੱਲ੍ਹ ਕੋਲਡ ਡਰਿੰਕ ਪੀਕੇ ਵੀ ਨਹੀਂ ਤੁਰਨਾ ਚਾਹੀਦਾ ਕਿਉਂ ਕਿ ਕੋਲਡ ਡਰਿੰਕ ਦਾ ਸਿਹਤ ਤੇ ਕੋਈ ਐਨਾ ਮਾੜਾ ਪ੍ਰਭਾਵ ਨਹੀਂ ਪੈਂਦਾ ਜਿੰਨਾ ਇਹ ਦੰਦਾ ਨੂੰ ਖਰਾਬ ਕਰਦੇ ਨੇ।
#ਘਰੋਂ ਪਾਣੀ ਪੀ ਕੇ ਨਾ ਤੁਰਨਾ
ਘਰ ਤੋਂ ਚੱਲਣ ਸਮੇਂ ਪਾਣੀ ਇਸ ਕਰਕੇ ਨਹੀਂ ਪੀ ਕੇ ਤੁਰਿਆ ਜਾਂਦਾ ਸੀ ਕਿ ਪੁਰਾਣੇ ਸਮਿਆਂ ਵਿੱਚ ਵਿੱਚ ਨਿੱਜੀ ਸਾਧਨ ਨਹੀਂ ਹੋਇਆ ਕਰਦੇ ਸਨ ਜੇਕਰ ਕਿਸੇ ਬੀਬੀ/ਬੱਚੇ ਨੂੰ ਰਸਤੇ ਵਿੱਚ ਪਿਸ਼ਾਬ ਕਰਨ ਲਈ ਰੁਕਣਾ ਹੋਵੇ ਤਾਂ ਮੁਸ਼ਕਿਲ ਸੀ ਮਰਦਾਂ ਵਾਸਤੇ ਤਾਂ ਕੋਈ ਮੁਸ਼ਕਿਲ ਨਹੀਂ ਹੁੰਦੀ ਪਰ ਜੇਕਰ ਘਰੋਂ ਬੀਬੀਆਂ ਬੱਚੇ ਇਕੱਲੇ ਗਏ ਹੋਣ ਤਾਂ ਮੁਸ਼ਕਿਲ ਆ ਸਕਦੀ ਹੈ ਕਈ ਵਾਰ ਮੈਦਾਨੀ ਇਲਾਕੇ ਵਿੱਚ ਕੋਈ ਪਰਦੇ ਵਾਲੀ ਜਗ੍ਹਾ ਵੀ ਨਹੀਂ ਮਿਲਦੀ, ਇਸ ਲਈ ਕੁਝ ਵਹਿਮ ਭਰਮ ਖਿੱਤੇ ਦੀ ਭੂਗੋਲਿਕ ਸਥਿਤੀ ਤੇ ਵੀ ਨਿਰਭਰ ਕਰਦੇ ਨੇ ਜਿਵੇਂ ਪਹਾੜੀ ਲੋਕ ਕੰਬਲ ਤੇ ਸੋਟੀ ਲੈਕੇ ਨਿਕਲਦੇ ਬਰਫ ਅਤੇ ਠੰਡ ਦੇ ਕਾਰਣ।
#ਛਿੱਕ ਆਈ ਤੋਂ ਰੁਕਣਾ
ਹੁਣ ਵੀ ਕੁਝ ਲੋਕ ਇਹ ਮੰਨਦੇ ਨੇ ਵੀ ਜੇ ਬਿਨ੍ਹਾਂ ਵਜ੍ਹਾ ਛਿੱਕ ਆਉਂਦੀ ਹੈ ਤਾਂ ਕੋਈ ਯਾਦ ਕਰਦਾ ਪਰ ਜੇ ਐਲਰਜੀ ਤੇ ਮਿੱਟੀ ਘੱਟੇ ਕਰਕੇ ਛਿੱਕ ਨਾ ਆਵੇ ਤਾਂ ਇਹ ਇੱਕ ਤਰ੍ਹਾਂ ਦਾ ਸਰੀਰ ਨੂੰ ਰੋਕ ਕੇ ਚਲਾਉਣ ਵਾਲਾ ਕੰਮ ਹੁੰਦਾ #System_restart।
ਛਿੱਕ ਆਉਣ ਤੇ ਰੁਕਿਆ ਇਸ ਲਈ ਜਾਂਦਾ ਕਿ ਕਿਤੇ ਗਰਮੀ ਸਰਦੀ ਹੋਣ ਕਰਕੇ ਤਬੀਅਤ ਖਰਾਬ ਹੋਣ ਦਾ ਸੰਕੇਤ ਨਾ ਹੋਵੇ।
ਤੁਹਾਡੀ ਨਿਗ੍ਹਾ ਵਿੱਚ ਕੋਈ ਹੋਰ ਵਹਿਮ ਭਰਮ ਹੋਵੇ ਉਹਨੂੰ ਵੀ ਕੰਮੈਂਟ ਵਿੱਚ ਜਰੂਰ ਲਿਖੋ।
ਧੰਨਵਾਦ ਸਹਿਤ ਰਾਜਪਾਲ ਸਿੰਘ ਘੱਲ ਕਲਾਂ