#ਗੱਲ ਕਹਿਣ ਸੁਣਨ ਦਾ ਨਜ਼ਰੀਆ
ਅੱਜ ਕੱਲ੍ਹ ਗੱਲਾਂ ਬਹੁਤ ਹੁੰਦੀਆਂ ਨੇ ਪਰ ਸਾਰਥਕ ਸੰਵਾਦ ਘੱਟ ਹੁੰਦੇ ਨੇ ਕਿਉਂਕਿ ਇਸ ਸ਼ੋਸ਼ਲ ਮੀਡੀਆ ਦੇ ਜਮਾਨੇ ਵਿੱਚ ਹਰ ਕੋਈ ਆਪਣੀ ਮਸ਼ਹੂਰੀ ਪਿੱਛੇ ਪਿਆ ਹੋਇਆ ਹੈ।
ਇੱਕ ਹੀ ਗੱਲ ਨੂੰ ਕਈ ਤਰੀਕਿਆਂ ਨਾਲ ਬਿਆਨ ਕੀਤਾ ਜਾ ਸਕਦਾ ਹੈ ਇਸਦੇ ਨਾਲ ਇਸਦੇ ਕਈ ਮਤਲਵ ਵੀ ਲਏ ਜਾ ਸਕਦੇ ਨੇ ਹਰ ਬੰਦਾ ਐਨੀ ਵਿਕਸਤ ਬੁੱਧੀ ਵਾਲਾ ਨਹੀਂ ਹੁੰਦਾ ਮੇਰੇ ਵਰਗਾ ਕਿ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਰੇ ਪਹਿਲੂ ਵਿਚਾਰ ਲਵੇ। ਵੈਸੇ ਵੀ ਅਸੀਂ ਗੱਲ ਨੂੰ 100 ਵਿਚੋਂ 75% ਸੁਣਦੇ ਹਾਂ, 50% ਸਮਝਦੇ ਹਾਂ ਅਤੇ 125% ਉਸਦੀ ਪ੍ਰਤੀਕਿਰਿਆ ਦਿੰਦੇ ਹਾਂ।
'ਚੰਗਾ ਹੁੰਦਾ ਜੇ ਤੂੰ ਨਾ ਆਉਂਦਾ'
ਇਸ ਗੱਲ ਦੇ ਮਤਲਵ ਬਹੁਤ ਤਰ੍ਹਾਂ ਨਿਕਲ ਸਕਦੇ ਹਨ ਪਰ ਜਿਸਨੂੰ ਕਿਹਾ ਗਿਆ ਉਹ ਜਦੋਂ ਤੁਰੰਤ ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਮਤਲਵ ਹਾਂ ਪੱਖੀ ਜਾਂ ਨਾਹ ਪੱਖੀ ਲਵੇਗਾ।
ਸੋ ਹਰ ਗੱਲ ਸੁਣਨ/ਪੜ੍ਹਨ ਵਾਲੇ ਤੇ ਨਿਰਭਰ ਕਰਦੀ ਹੈ ਕਿ ਉਸਦਾ ਮਤਲਵ ਉਸਨੇ ਕੀ ਲੈਣਾ। ਤਾਂ ਹੀ ਕਹਿੰਦੇ ਨੇ ਕਿ ਪਹਿਲਾਂ ਇੱਕ ਚੰਗਾ ਸਰੋਤਾ ਹੋਣਾ ਲਾਜ਼ਮੀ ਹੈ।
ਕਈ ਵਖਿਆਨ ਹੋ ਸਕਦੇ ਨੇ ਕਿਸੇ ਗੱਲਬਾਤ ਨੂੰ ਸਮਝਣ ਲਈ
#ਕਹਿਣ ਵਾਲੇ ਦਾ ਤਰੀਕਾ
#ਗੱਲ ਕਿਸ ਮੌਸਮ ਵਿੱਚ ਜਾਂ ਹਾਲਾਤ ਵਿੱਚ ਕਹੀ ਗਈ।
#ਕਹਿਣ ਵਾਲੇ ਦਾ ਸੁਣਨ ਵਾਲੇ ਨਾਲ ਕੀ ਰਿਸ਼ਤਾ ਹੈ।
#ਕਹਿਣ ਵਾਲੇ ਦਾ ਸੁਣਨ ਵਾਲੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ।
#ਕਿਤੇ ਕਹਿਣ ਵਾਲੇ ਨੂੰ ਸੁਣਨ ਵਾਲੇ ਦੇ ਪ੍ਰਤੀ ਜਾ ਇਸਦੇ ਉਲਟ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਕੋਈ ਗਲਤ ਫਹਿਮੀ ਤਾਂ ਨਹੀਂ।
#ਹੋਰ ਵੱਡੀ ਗੱਲ ਹੁੰਦੀ ਹੈ ਕਿ ਕੀ ਗੱਲ ਨੂੰ ਪੂਰੀ ਤਰ੍ਹਾਂ ਸਮਝਿਆ ਗਿਆ?
ਅਤੇ
#ਅਖੀਰ ਤੇ ਇਹ ਹੁੰਦਾ ਕਈ ਵਾਰ ਕਹਿਣ ਵਾਲੇ ਦੀ ਭਾਵਨਾ ਗਲਤ ਨਹੀਂ ਹੁੰਦੀ ਪਰ ਸ਼ਬਦ ਚੋਣ ਗਲਤ ਹੋ ਜਾਂਦੀ ਹੈ। ਅਕਸਰ ਅਜਿਹਾ ਹੁੰਦਾ ਹੈ ਪਰ ਫੇਰ ਗੱਲ ਆਉਂਦੀ ਹੈ ਜਿਸ ਨੂੰ ਗੱਲ ਬੁਰੀ ਲੱਗੀ ਉਹ ਕਿਸੇ ਹੋਰ ਨੂੰ ਕਹਿਣ ਦੀ ਬਜਾਏ ਸਿੱਧਾ ਬੋਲਣ ਵਾਲੇ ਨੂੰ ਕਹੇ ਕਿ ਮੈਨੂੰ ਇਹ ਸਹੀ ਨਹੀਂ ਲੱਗਾ ਜਾਂ ਇਹ ਸ਼ਬਦ ਠੀਕ ਨਹੀਂ ਸੀ। ਹੁਣ ਜੇ ਕੋਈ ਅਜਿਹਾ ਵੀ ਨਹੀਂ ਕਰਦਾ ਤੇ ਜਾਹਰ ਵੀ ਨਹੀਂ ਕਰਦਾ ਤਾਂ ਸਾਫ ਹੈ ਉਹ ਤੁਹਾਡਾ ਆਪਣਾ ਨਹੀਂ ਹੈ।
ਰਾਜਨੀਤਕ ਬਿਆਨ ਇਹੋ ਜਿਹੇ ਹੀ ਹੁੰਦੇ ਨੇ ਪੇਸ਼ ਇਸ ਤਰ੍ਹਾਂ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਲੋਕਾਂ ਨੇ ਸਮਝਣਾ ਹੁੰਦਾ ਪਰ ਉਹ ਕੇਵਲ ਸਥਿਤੀ ਦੇ ਅਨੁਕੂਲ ਹੀ ਹੁੰਦੇ ਨੇ।
ਅੱਜਕਲ੍ਹ ਫੇਸਬੁੱਕ ਤੇ ਤਾਂ ਇਹੋ ਜਿਹਾ ਕੁਝ ਆਮ ਹੀ ਹੁੰਦਾ ਸਾਨੂੰ ਪੂਰੀ ਤਰ੍ਹਾਂ ਗੱਲ ਦਾ ਪਤਾ ਹੁੰਦਾ ਨਹੀਂ ਤੇ ਅਸੀਂ ਕਈ ਵਾਰ ਪੀੜ੍ਹਤ ਧਿਰ ਨੂੰ ਦੋਸ਼ੀ ਵੀ ਗਰਦਾਨ ਦਿੰਨੇ ਆਂ। ਕਈ ਵਾਰ ਆਮ ਧਾਰਨਾ ਵਿੱਚ ਕੋਈ ਗੱਲ ਕਹੀ ਜਾਂਦੀ ਹੈ ਜੋ 70 ਤੋਂ 90% ਤੱਕ ਸਹੀ ਢੁੱਕਦੀ ਹੈ ਵੈਸੇ ਵੀ ਗੁਰਬਾਣੀ ਤੋਂ ਬਿਨਾਂ 100% ਮੈਂ ਨਿੱਜੀ ਤੌਰ ਤੇ ਸਮਝਦਾ ਜ਼ਿੰਦਗੀ ਵਿਚ ਕੁਝ ਵੀ ਸਹੀ ਨਹੀਂ ਹੁੰਦਾ ਪਰ ਗੱਲ ਜਿਸਤੇ ਨਹੀਂ ਢੁੱਕਦੀ ਉਹ ਉਸਦਾ ਗਲਤ ਮਤਲਵ ਲੈਂਦਾ ਫੇਰ ਵਿਰੋਧ ਸ਼ੁਰੂ ਹੁੰਦਾ ਤੇ ਉਸ 70% ਸਹੀ ਗੱਲ ਨੂੰ ਵੀ ਗਲਤ ਸਾਬਤ ਕਰ ਦਿੱਤਾ ਜਾਂਦਾ। ਜਿਵੇਂ ਸੁਖਜਿੰਦਰ ਸਿੰਘ ਲੋਪੋ ਆਲੇ ਨਾਲ ਘੋੜਿਆਂ ਆਲਿਆਂ ਨੇ ਕੀਤੀ ਸੀ ਹਰ ਬੰਦਾ ਮੰਨਦਾ ਵੀ ਉਸਨੇ ਕੁਝ ਗਲਤ ਨਹੀਂ ਕਿਹਾ ਸੀ ਪਰ ਉਸਤੋਂ ਮੁਆਫ਼ੀ ਮੰਗਵਾ ਕੇ ਉਸਦੀ ਪੂਰੀ ਗੱਲਬਾਤ ਨੂੰ ਰੱਦ ਕੀਤਾ ਗਿਆ।
ਭੁੱਲਾਂ ਦੀ ਖਿਮਾਂ ਅਤੇ ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ
May 2022