ਪਿੰਡ ਅਤੇ ਬਾਹਰ ਗਏ ਬੰਦੇ ਦਾ ਫਰਕ
ਪਿੰਡ ਵਿੱਚ ਰਹਿਣ ਵਾਲੇ ਸਰਦੇ ਪੁੱਜਦੇ ਬੰਦੇ ਨੂੰ ਜਾ ਕਿਸੇ ਵੀ ਬੰਦੇ ਨੂੰ ਉਹਨਾਂ ਟਾਈਮ ਦੁਨੀਆਦਾਰੀ ਦੀ ਸਮਝ ਨਹੀਂ ਆਉਂਦੀ ਜਿੰਨਾ ਚਿਰ ਉਹ ਲੋਕਾਂ ਵਿੱਚ ਖੁੱਲ੍ਹ ਕੇ ਵਿਚਰੇ ਨਾ। ਜੋ ਲੋਕ ਨੌਕਰੀ ਪੇਸ਼ੇ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਕਰਦੇ ਉਹਨਾ ਨਾਲ ਕਈ ਵਾਰੀ ਅਸੀਂ ਬਾਹਰਲੇ ਗੱਲ ਕਰਦੇ ਹੁੰਨੇ ਆ ਵੀ ਅਸਲ ਵਿੱਚ ਹਰ ਪਿੰਡ ਰਹਿਣ ਵਾਲੇ ਬੰਦੇ ਦਾ ਹੀ ਇੱਕ ਵਰਕ ਪਰਮਿਟ ਲਵਾਇਆ ਜਾਵੇ 2 ਸਾਲ ਦਾ ਉਸਨੂੰ ਇਹੋ ਜਿਹੀ ਜਗ੍ਹਾ ਤੇ ਰੱਖਿਆ ਜਾਵੇ ਜਿੱਥੇ ਰੋਟੀ ਪਾਣੀ ਆਪ ਬਣਾਉਣਾ ਪਵੇ। ਕੋਈ ਰਿਸ਼ਤੇਦਾਰ ਘਰਦਾ ਬੰਦਾ ਨਾ ਹੋਵੇ ਜੇ ਨਾ ਅਕਲ ਆ ਗਈ ਤਾਂ ਕਿਹੋ। ਜਦੋਂ ਬਾਹਰ ਜਾਕੇ ਬੰਦਾ ਸੌਖਾ ਸੈੱਟ ਹੋ ਜਾਵੇ ਉਹ ਬੰਦੇ ਨੂੰ ਬੰਦਾ ਈ ਨਹੀਂ ਸਮਝਦਾ ਉਹਨੂੰ ਇਹ ਹੁੰਦਾ ਵੀ ਬਾਹਰ ਆਕੇ ਸਾਰਾ ਕੁਝ ਆਪੇ ਹੋ ਜਾਂਦਾ ਲੋਕ ਤਾਂ ਐਂਵੇ ਰੋਈ ਪਿੱਟੀ ਜਾਂਦੇ ਰਹਿੰਦੇ ਆ। 90% ਲੋਕਾਂ ਨੂੰ ਤਾਂ ਬਾਹਰ ਜਾਕੇ ਮਿਹਨਤ ਕਰਕੇ ਅਕਲ ਆ ਹੀ ਜਾਂਦੀ ਆ ਸਟੱਡੀ ਵੀਜੇ ਆਲਿਆਂ ਨੂੰ ਅਕਲ ਆਉਣ ਦੀ ਰੇਸ਼ੋ ਘੱਟ ਆ ਜਿੰਨਾ ਨੇ ਮਾਂ-ਪਿਉ ਦੀ ਮਜਬੂਰੀਆਂ ਸਮਝੀਆਂ ਹੁੰਦੀਆਂ ਉਹ ਖੱਟ ਕਮਾ ਕੇ ਹੀ ਮੁੜਦੇ ਨੇ, ਤੇ ਜੋ ਪਿੰਡੋਂ ਬਾਹਰ ਕਮਾਈ ਲਈ ਕਦੇ ਨਿਕਲੇ ਹੀ ਨਹੀਂ ਉਹਨਾਂ ਦੀ ਸਮਝ ਹੋਰ ਵੀ ਘੱਟ ਆ ਭਾਵ ਕਿਸੇ ਵੀ ਪ੍ਰਕਾਰ ਦਾ ਨੌਕਰੀ ਪੇਸ਼ਾ, ਕਾਰੋਬਾਰ ਜਾਂ ਘਰ ਤੋਂ ਬਾਹਰ ਦੇ ਸੁਖਾਵੇ ਅਣਸੁਖਾਵੇਂ ਹਾਲਾਤਾਂ ਵਿੱਚ ਰਹਿਣ ਦਾ ਅਨੁਭਵ ਨਹੀਂ ਹੋਇਆ ਤੇ ਲੋਕਾਂ ਨਾਲ ਤਾਲਮੇਲ ਵੀ ਬਹੁਤਾ ਨਹੀਂ ਹੋਇਆ ਤੇ ਇਸ ਤਰ੍ਹਾਂ ਸਮਝ ਦਾ ਰੁਤਬਾ ਵੱਡਾ ਨਹੀਂ ਹੁੰਦਾ।
ਕਾਰੋਬਾਰੀ ਲੋਕ ਕਾਮਯਾਬ ਤਾਂ ਹੀ ਹੁੰਦੇ ਨੇ ਜੇ ਲਿਆਕਤ ਹੋਵੇ, ਵੈਸੇ ਹੀ ਕਾਮਯਾਬ ਕਾਰੋਬਾਰੀ ਬਹੁਤ ਸਿਆਣੇ ਹੁੰਦੇ ਨੇ ਕਿਉਂਕਿ ਮਾੜੇ ਵਰਤ ਵਰਤਾਓ ਨਾਲ ਕਾਰੋਬਾਰ ਚਲਣ ਤੋਂ ਪਹਿਲਾ ਹੀ ਰੁਕ ਜਾਂਦੇ ਨੇ।
ਅਕਸਰ ਹੋਰ ਖਿੱਤਿਆਂ ਦੇ ਲੋਕਾਂ ਨਾਲ ਵੀ ਵਾਹ ਪੈਂਦਾ ਹੈ ਸਿਰਫ ਸਾਡੇ ਪੰਜਾਬੀ ਲੋਕਾਂ ਵਿੱਚ ਹੀ ਨਹੀਂ ਸਾਰੀਆਂ ਕੌਮਾਂ ਵਿੱਚ ਇੰਝ ਹੀ ਹੁੰਦਾ ਕਿ ਘਰ ਦਾ ਹਿਸਾਬ ਕਿਤਾਬ ਲਿਖਤੀ ਨਹੀਂ ਰੱਖਿਆ ਜਾਂਦਾ ਇਸ ਤਰ੍ਹਾਂ ਘਰਾਂ ਵਿੱਚ ਬਹੁਤ ਰੌਲੇ ਗੌਲੇ ਪੈਂਦੇ ਨੇ ਤੇ ਘਰਾਂ ਦੀ ਸਾਂਝ ਛੱਡੋ ਰਿਸ਼ਤੇ ਨਾਤੇ, ਭੈਣ ਭਰਾ ਇਸ ਪੈਸੇ ਦੇ ਖਪ-ਖਪਾ ਵਿੱਚ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ। ਜੋ ਬਾਹਰੋ ਪੈਸਾ ਭੇਜ ਰਿਹਾ ਹੁੰਦਾ ਜਦੋਂ ਉਹ ਉਮਰ ਗਾਲ ਕੇ ਪਿੰਡ ਪਰਤਦਾ ਤਾਂ ਉਸਦੇ ਪੱਲੇ ਕੱਲ੍ਹਾ ਬਾਹਰ ਵਾਲਾ ਘਰ ਹੀ ਰਹਿ ਜਾਂਦਾ ਜੇ ਖਰੀਦਿਆ ਹੋਵੇ ਪਿੰਡ ਵਾਲੀ ਜਮੀਨ-ਜਾਇਦਾਦ ਤੇ ਘਰ-ਬਾਰ ਤੋਂ ਉਸਦਾ ਪੱਤਾ ਸਾਫ ਹੋ ਜਾਂਦਾ ਜੇ ਕਿਤੇ ਉਹ ਸਾਂਝੀ ਜਮੀਨ ਖਰੀਦਦੇ ਰਹਿਣ ਤਾਂ ਨਾਮ ਤਾਂ ਪਿੰਡ ਰਹਿਣ ਵਾਲੇ ਦੇ ਹੁੰਦੀ ਐ ਸੋ ਪੱਲੇ ਫੇਰ ਵੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਦਰ ਅਸਲ ਕੋਈ ਜੰਮਦਾ ਹੀ ਬੇਈਮਾਨ ਨਹੀਂ ਹੁੰਦਾ ਪਰ ਜਦੋਂ ਹਿਸਾਬ ਕਿਤਾਬ ਲਿਖਿਆ ਹੀ ਨਹੀਂ ਜਾਂਦਾ ਤਾਂ ਘਰ ਵਾਲਿਆਂ ਨੂੰ ਬਾਹਰ ਤੋਂ ਆਉਣ ਵਾਲੇ ਪੈਸੇ ਦਾ ਅਹਿਸਾਸ ਨਹੀਂ ਹੁੰਦਾ ਕਿਉਂਕਿ ਸਭ ਤੋਂ ਵੱਧ ਕਦਰ ਤਾਂ ਉਸੇ ਬੰਦੇ ਨੂੰ ਹੁੰਦੀ ਆ ਜਿਸ ਨੇ ਹੱਢ ਗਾਲੇ ਹੁੰਦੇ ਆ। ਫੇਰ ਜਦੋਂ ਹਿਸਾਬ ਕਿਤਾਬ ਵਿੱਚ ਪੈਸੇ ਕਿਸੇ ਵੱਲ ਨਿਕਲ ਆਉਣ ਜਾਂ ਜਮੀਨ ਜਾਇਦਾਦ ਘੱਟ ਮਿਲਦੀ ਦਿਸੇ ਫੇਰ ਬੇਈਮਾਨੀ ਆਪਣੇ ਆਪ ਆ ਜਾਂਦੀ ਐ। ਉਪਰੋਕਤ ਗੱਲਾਂ ਬਾਰੇ ਮੇਰੇ ਤਜਰਬੇ ਤੋਂ ਮੇਰਾ ਆਪਣਾ ਨਜਰੀਆ ਹੈ ਪਰ ਇਹ ਗੱਲ ਵੀ ਲਾਜ਼ਮੀ ਹੈ ਕਿ ਹਰ ਗੱਲ ਹਰ ਜਗ੍ਹਾ ਜਿਉਂ ਦੀ ਤਿਉਂ ਲਾਗੂ ਨਹੀਂ ਹੁੰਦੀ ਲੋਕ ਹੋਰ ਚੰਗੇ ਬਣਕੇ ਵੀ ਪੇਸ਼ ਆ ਸਕਦੇ ਨੇ ਤੇ ਹੋਰ ਮਾੜੇ ਬਣਕੇ ਵੀ ਆਪਣਿਆਂ ਨਾਲ ਵੀ ਤੇ ਬਾਹਰ ਵਾਲਿਆਂ ਨਾਲ ਵੀ ਇਸ ਲਈ ਕੋਸ਼ਿਸ਼ ਕਰਿਆ ਕਰੋ ਪੈਸੇ ਤੋਂ ਜ਼ਿਆਦਾ ਕੀਮਤੀ ਗਿਆਨ ਆਪਣੇ ਬੱਚਿਆਂ ਨੂੰ ਵਿਰਸੇ ਵਿੱਚ ਦਿਆ ਕਰੋ ਕਿ ਉਹ ਕਿਤੇ ਵੀ ਰਹਿਣ ਉਹਨਾਂ ਦੀ ਲਿਆਕਤ ਉਹਨਾਂ ਦੇ ਬੋਲਾ ਤੇ ਸ਼ਖਸ਼ੀਅਤ ਵਿਚੋਂ ਝਲਕੇ ਨਾ ਕਿ ਮਹਿੰਗੇ ਕੱਪੜਿਆਂ ਜਾਂ ਕਾਰਾਂ ਵਿਚੋਂ ਤਾਂ ਕਿ ਪਿੰਡ ਅਤੇ ਬਾਹਰ ਦਾ ਫਰਕ ਮਿਟ ਜਾਵੇ।
ਅਨੇਕਾਂ ਗਲਤੀਆਂ ਨਾਲ
ਰਾਜਪਾਲ ਸਿੰਘ ਘੱਲ ਕਲਾਂ
17-06-2023