ਖੇਡਾਂ ਪਿੰਡ ਘੱਲ ਕਲਾਂ 24 ਨਵੰਬਰ 2024
Under-20 Sports Meet Ghal Kalan 24 Nov 2024
ਪਿੰਡ ਘੱਲ ਕਲਾਂ ਦੇ ਐਨ ਆਰ ਆਈ ਭਰਾਵਾਂ ਵੱਲੋਂ ਅਪ੍ਰੈਲ 2022 ਵਿੱਚ ਓਵਰਸੀਜ਼ ਘੱਲ ਕਲਾਂ ਨਾਮ ਦਾ ਇੱਕ ਗਰੁੱਪ ਸ਼ੁਰੂ ਕੀਤਾ ਜਿਸ ਦੇ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ ਤੇ ਪਿਛਲੇ ਢਾਈ ਸਾਲ ਵਿੱਚ ਬਹੁਤ ਧੜੱਲੇ ਨਾਲ ਕੰਮ ਕਰਨੇ ਸ਼ੁਰੂ ਕੀਤੇ ਤੇ ਲੋਕਾਂ ਦੀ ਆਸ ਤੋਂ ਵਧੇਰੇ ਕੰਮ ਕਰ ਵਿਖਾਇਆ। ਨਸ਼ਿਆਂ ਦਾ ਮੁੱਦਾ ਜੋ ਕਿ ਬਹੁਤ ਗੰਭੀਰ ਹੈ ਪੰਜਾਬ ਵਿੱਚ, ਨਸ਼ੇ ਤੋਂ ਬਚਾਉਣ ਲਈ ਗਰੁੱਪ ਨੇ ਪਿੰਡ ਦੇ ਸੂਝਵਾਨ ਸੱਜਣਾ ਨਾਲ ਮਿਲ਼ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ। ਖੇਡਾਂ ਅਤੇ ਪੜ੍ਹਾਈ ਕਮੇਟੀ ਦੇ ਮੈਂਬਰਾਂ ਨੇ ਇਸ ਉਪਰਾਲੇ ਦਾ ਮੁੱਢ ਬੰਨ੍ਹਿਆ ਜਿਸ ਤਹਿਤ ਪਹਿਲੀ ਐਥਲੈਟਿਕਸ ਮੀਟ ਪਿਛਲੇ ਸਾਲ ਕਰਵਾਈ ਗਈ। ਇਸ ਸਾਲ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਗੁਰਦੁਆਰਾ ਗੁਰੂਸਰ ਸਾਹਿਬ ਦੇ ਗ੍ਰੰਥੀ ਸਿੰਘ ਨੇ ਅਰਦਾਸ ਕਰਕੇ ਕੀਤੀ। ਸਵੇਰੇ 8:30 ਵਜੇ ਰਜਿਜਟਰੇਸ਼ਨ ਸ਼ੁਰੂ ਕੀਤੀ ਗਈ ਜਿਸ ਵਿੱਚ ਆਸ ਤੋਂ ਵਧੇਰੇ ਬੱਚਿਆਂ ਨੇ ਆਪਣੇ ਨਾਮ ਦਰਜ ਕਰਵਾਏ, 238 ਬੱਚਿਆ ਦੀ ਰਜਿਸ਼ਟਰੇਸ਼ਨ ਕੇਵਲ ਦੌੜਾਂ ਲਈ ਹੋਈ। ਇਸ ਵਾਰ ਰਿਲੇ ਰੇਸ, ਰੱਸਾਕਸ਼ੀ ਅਤੇ ਪੁਸ਼ ਅੱਪ ਦੇ ਮੁਕਾਬਲੇ ਐਡ ਕੀਤੇ ਗਏ। ਇਸ ਵਾਰ ਦੇ ਖੇਡ ਮੁਕਾਬਲਿਆਂ ਵਿੱਚ ਕੁੱਲ 50ਤੋਂ ਵੱਧ ਈਵੈਂਟ ਕਰਵਾਏ ਗਏ ਜਿੰਨਾ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲਿਆ ਨੂੰ ਮੈਡਲ/ਟਰਾਫੀਆਂ ਦੇ ਨਾਲ-ਨਾਲ ਨਗਦ ਇਨਾਮ ਤਕਸੀਮ ਕੀਤੇ ਗਏ। ਕੁੱਲ ਇੱਕ ਲੱਖ ਰੁਪਏ ਤੋਂ ਵੱਧ ਦੇ ਵੰਡੇ ਗਏ ਕੁੱਲ ਇਨਾਮ ਕੇਵਲ ਪਿੰਡ ਦੇ ਬੱਚਿਆਂ ਲਈ ਸਨ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਹੋਣ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਮਾਸਟਰ ਨਛੱਤਰ ਸਿੰਘ ਨੀਲਾ, ਮਾਸਟਰ ਨਿਰਮਲ ਸਿੰਘ, ਸੋਸਾਇਟੀ ਸੈਕਟਰੀ ਕਮਲਪ੍ਰੀਤ ਸਿੰਘ, ਅੰਗਰੇਜ਼ ਸਿੰਘ ਗੇਜਾ, ਜਗਦੇਵ ਸਿੰਘ ਬਾਬਾ ਫਰੀਦ, ਜਸਵਿੰਦਰ ਸਿੰਘ ਗਿੱਲ ਟੂਰ ਐਂਡ ਟਰੈਵਲ, ਜਸਮੇਲ ਸਿੰਘ ਪੱਪੂ, ਗੁਰਬਖਸ਼ ਸਿੰਘ ਪੰਜਾਬ ਪੁਲਿਸ, ਗੁਰਪ੍ਰੀਤ ਸਿੰਘ ਪੰਜਾਬ ਪੁਲਿਸ, ਕੁਲਜਿੰਦਰ ਸਿੰਘ ਕਿੰਦਾ, ਜੁਗਰਾਜ ਸਿੰਘ 4k ਸਟੂਡੀਓ, ਰਾਣਾ ਘਾਲੀ (ਮਠਾੜੂ), ਸੁਖਜਿੰਦਰ ਸਿੰਘ ਰਾਜਾ, ਗੁਰਮੀਤ ਸਿੰਘ ਮਚਾਕੀ, ਹਰਮਿੰਦਰ ਸਿੰਘ ਮੰਦਰ, ਰਾਜਦੀਪ ਸਿੰਘ ਰਾਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਓਵਰਸੀਜ਼ ਗਰੁੱਪ ਇਹਨਾਂ ਦਾ ਬਹੁਤ ਧੰਨਵਾਦੀ ਹੈ ਜਿੰਨਾ ਨੇ ਸੁਚੱਜੇ ਢੰਗ ਨਾਲ ਇਹ ਮੁਕਾਬਲੇ ਕਰਵਾਉਣ ਲਈ ਸਹਿਯੋਗ ਕੀਤਾ।
ਇਸ ਸਾਰੇ ਉਪਰਾਲੇ ਦਾ ਹਿੱਸਾ ਹੋਣ ਵਾਲੇ ਲੋਕ ਵਧਾਈ ਦੇ ਪਾਤਰ ਨੇ ਬੇਸ਼ੱਕ ਉਹ ਦਾਨੀ ਐਨਆਰਆਈ ਵੀਰ ਨੇ, ਪ੍ਰਬੰਧਕ ਨੇ ਜਾਂ ਖਿਡਾਰੀ ਨੇ ਜਾਂ ਹੋਰ ਕਿਸੇ ਵੀ ਕਿਸਮ ਦਾ ਸਹਿਯੋਗ ਕਰਨ ਵਾਲੇ ਨੇ, ਇਸ ਮੌਕੇ ਪਿੰਡ ਦੇ ਦੋਹਾਂ ਹੀ ਸਰਪੰਚ ਸਾਹਿਬਾਨਾਂ ਪ੍ਰੀਤਮ ਸਿੰਘ ਪੱਪੂ ਅਤੇ ਸੁਖਚੈਨ ਸਿੰਘ ਚੈਨਾ, ਪੰਚਾਇਤ ਮੈਂਬਰਾਂ, ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਆਹੁਦੇਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਨੇ ਵਡਮੁੱਲਾ ਸਹਿਯੋਗ ਦਿੱਤਾ। ਇਸ ਮੌਕੇ ਓਵਰਸੀਜ਼ ਦੇ ਸਿਰਕੱਢ ਮੈਂਬਰ/ਵਲੰਟੀਅਰ ਮਾ. ਸੁਖਦੇਵ ਸਿੰਘ ਬੱਬੀ ਗਿੱਲ, ਕੰਵਲਜੀਤ ਸਿੰਘ ਗਿੱਲ, ਨਿਰੰਜਨ ਸਿੰਘ ਨੰਜਾ, ਖਜਾਨਚੀ ਲਖਵੀਰ ਸਿੰਘ ਲੱਖਾ ਅਤੇ ਚਮਕੌਰ ਸਿੰਘ ਵਿਰਕ ਨੰਬਰਦਾਰ, ਜਤਿੰਦਰ ਸਿੰਘ ਗਿੱਲ, ਗੁਰਬਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਦੀਪਾ ਸੇਖੇਵਾਲੀਆ, ਡਾ. ਜਗਤਾਰ ਸਿੰਘ, ਬਿੰਦਰ ਸਿੰਘ ਗਿੱਲ, ਨਿਰਮਲ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਮੰਨਾ, ਅਮਨਪ੍ਰੀਤ ਸਿੰਘ ਅਮਨਾ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਸੋਨੂੰ ਓਵਰਸੀਜ਼ ਦੇ ਐਨਆਰਆਈ ਮੈਂਬਰ ਧਰਮਜੀਤ ਸਿੰਘ ਮਨੀਲਾ, ਬਲਕਰਨ ਸਿੰਘ ਹਿੰਮਾ ਯੂਐਸਏ ਅਤੇ ਲਖਵੀਰ ਸਿੰਘ ਭਾਈਕਾ ਕੈਨੇਡਾ, ਮਾਸਟਰ ਬਲਜੀਤ ਸਿੰਘ ਗਿੱਲ ਪੀਟੀਆਈ ਇਹਨਾਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਜਿੰਨਾ ਵਿੱਚ ਕੋਚ ਗੁਰਦੀਪ ਸਿੰਘ ਗੱਜਣ ਵਾਲਾ, ਗੁਰਤੇਜ ਸਿੰਘ ਗਿੱਲ, ਬੇਅੰਤ ਸਿੰਘ ਗਿੱਲ ਕੁਸ਼ਾਲੀ ਕਾ, ਬਲਵਿੰਦਰ ਸਿੰਘ ਬਾਬਾ ਭੂਲੇਕਾ, ਜੱਗੀ ਹੀਰਾ, ਸ਼ਿੰਦਾ ਵਿਰਕ, ਕੋਚ ਸੁੱਖ ਗਿੱਲ, ਜਗਰੂਪ ਸਿੰਘ ਬਿੱਟੂ ਭੂਲੇਕਾ, ਅਜਮੇਰ ਸਿੰਘ, ਗੁਰਮੇਲ ਸਿੰਘ ਮਾਖੇਕਾ, ਸਤਵੰਤ ਸਿੰਘ ਕਾਕਾ, ਜੱਗੀ ਹੀਰਾ ਅਤੇ ਅਮਰਜੀਤ ਸਿੰਘ ਕਾਕਾ ਆਦਿ ਵੀ ਹਾਜਰ ਸਨ।
ਇਸ ਕਾਮਯਾਬ ਯਤਨ ਲਈ ਐਨਆਰਆਈ ਵੀਰਾਂ ਤੋਂ ਬਿਨਾਂ ਖੇਡਾਂ ਅਤੇ ਪੜ੍ਹਾਈ ਕਮੇਟੀ ਓਵਰਸੀਜ਼ ਘੱਲ ਕਲਾਂ ਦੇ ਮੈਂਬਰ/ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਹੈ ਜੋ ਪਿਛਲੇ ਕਾਫੀ ਦਿਨਾਂ ਤੋਂ ਸਕੂਲਾਂ ਵਿੱਚ ਜਾ ਕੇ ਮੀਟਿੰਗਾਂ ਕਰਕੇ ਇਸ ਉਪਰਾਲੇ ਨੂੰ ਅਮਲ ਰੂਪ ਦੇ ਰਹੇ ਸੀ, ਗਰਾਉਂਡ ਤਿਆਰ ਕਰਵਾ ਰਹੇ ਸੀ ਜਾਂ ਖਿਡਾਰੀਆਂ ਨੂੰ ਤਿਆਰੀ ਕਰਵਾ ਰਹੇ ਸਨ। ਆਉਂਦੇ ਸਾਲਾਂ ਵਿੱਚ ਇਹਨਾਂ ਉਪਰਾਲਿਆਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਹੋਰ ਵੀ ਜਿੰਨੇ ਨਗਰ ਨਿਵਾਸੀ ਜੋ ਸਾਡੇ ਲਈ ਬਹੁਤ ਸਤਿਕਾਰ ਯੋਗ ਨੇ ਇਸ ਮੌਕੇ ਖੇਡ ਮੈਦਾਨਾਂ ਵਿੱਚ ਪਹੁੰਚੇ ਉਹਨਾਂ ਦਾ ਕੋਟਾਨਿ ਕੋਟਿ ਧੰਨਵਾਦ ਹੈ।
ਓਵਰਸੀਜ਼ ਘੱਲ ਕਲਾਂ ਗਰੁੱਪ
Overseas Ghal Kalan Group