Rajpal Singh Ghal Kalan
#olympics2024
ਇਸ ਵਾਰ ਦੇ 329 ਖੇਡ ਮੁਕਾਬਲਿਆਂ ਵਿੱਚੋਂ ਜਿੱਤੇ ਜਾ ਸਕਣ ਵਾਲੇ ਕੁੱਲ 987 (ਦੇ ਲੱਗਭੱਗ) ਮੈਡਲਾਂ ਵਿਚੋਂ ਤਮਗੇ ਜਿੱਤਣ ਵਾਲੇ 91 ਦੇਸ਼ਾਂ ਵਿਚੋਂ ਭਾਰਤ ਦੇ ਹਿੱਸੇ ਸਿਰਫ 6 ਮੈਡਲ ਆਏ ਨੇ ਮਾਈਕਲ ਫੈਲਪਸ ਜੇ ਮੈਂ ਗਲਤ ਨਾ ਹੋਵਾਂ ਤਾਂ ਦੋ ਵਾਰ ਇਕੱਲਾ ਹੀ 8-8 ਗੋਲਡ ਮੈਡਲ ਜਿੱਤ ਚੁੱਕਿਆ ਹੈ। ਕਈ ਮੁਕਾਬਲੇ ਪਹਿਲੇ ਦੂਜੇ ਜਾਂ ਤੀਜੇ ਸਥਾਨ ਲਈ ਸਾਂਝੇ ਵੀ ਹੋ ਜਾਂਦੇ ਹਨ ਜਿੱਥੇ ਇੱਕ ਤੋਂ ਵੱਧ ਮੈਡਲ ਵੀ ਦਿੱਤੇ ਜਾਂਦੇ ਹਨ ਇਸ ਲਈ ਫਾਈਨਲ ਗਿਣਤੀ (987 ਤੋਂ) ਵੱਧ ਘੱਟ ਵੀ ਹੋ ਜਾਂਦੀ ਹੈ। ਇਸ ਵਾਰ ਦੀਆਂ ਓਲੰਪਿਕ ਵਿਚੋਂ ਇੱਕ ਬਹੁਤ ਜਬਰਦਸਤ ਕਹਾਣੀ ਤੁਹਾਡੇ ਸਾਹਮਣੇ ਰੱਖ ਰਿਹਾਂ ਮੈਂ ਬੰਦੇ ਦੀ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਇਸ ਲਈ ਲਿਖ ਰਿਹਾਂ:
#ਫਰਾਂਸ ਵਿੱਚ ਇੱਕ ਤੈਰਾਕ ਹੋਇਆ ਹੈ ਜ਼ੇਵੀਅਰ ਮਰਚੈਂਡ ਜੋ ਕਿ ਆਪਣੇ ਸਮੇਂ ਓਲੰਪਿਕ ਤੱਕ ਫਰਾਂਸ ਲਈ ਖੇਡਿਆ ਸੀ ਅਤੇ ਉਹ ਅੱਜ ਤੱਕ ਫਰਾਂਸ ਦੇ ਸਭ ਤੋਂ ਵਧੀਆ ਤੈਰਾਕਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ ਪਰ ਵਿਚਾਰੇ ਜ਼ੇਵੀਅਰ ਦੀ ਬਦਕਿਸਮਤੀ ਰਹੀ ਕਿ ਮਿਲਖਾ ਸਿੰਘ ਵਾਂਗ ਉਹ ਵੀ ਐਨਾ ਬਿਹਤਰੀਨ ਅਥਲੀਟ ਹੋਣ ਦੇ ਬਾਵਜੂਦ ਓਲੰਪਿਕ ਵਿਚ ਸੋਨ ਤਗਮਾ ਨਹੀਂ ਜਿੱਤ ਸਕਿਆ।
#ਜ਼ੇਵੀਅਰ ਦੀ ਪਤਨੀ #ਸੇਲੀਨ ਬੋਨੇਟ ਵੀ ਆਪਣੇ ਸਮੇਂ ਦੀ ਇੱਕ ਵਧੀਆ ਤੈਰਾਕ ਸੀ, ਉਹ ਵੀ ਫਰਾਂਸ ਲਈ ਓਲੰਪਿਕ ਵਿੱਚ ਹਿੱਸਾ ਲੈ ਚੁੱਕੀ ਹੈ ਪਰ ਮੈਡਲ ਉਸਦੇ ਕਰਮਾਂ ਵਿਚ ਵੀ ਨਹੀਂ ਸੀ। ਇਹ ਸੰਭਵ ਹੈ ਕਿ ਉਹ ਬਦਕਿਸਮਤ ਹੋ ਸਕਦੇ ਹਨ, ਜਾਂ ਉਨ੍ਹਾਂ ਕੋਲ ਸੋਨਾ ਜਿੱਤਣ ਜਿੰਨੀ ਪ੍ਰਤਿਭਾ ਨਹੀਂ ਵੀ ਹੋ ਸਕਦੀ ਜਾਂ ਫਿਰ ਰੱਬ ਦੀ ਕਰਨੀ ਹੀ ਇਹ ਸੀ ਕਿ ਉਸਨੂੰ ਕੁਝ ਹੋਰ ਭਾਉਂਦਾ ਸੀ।
ਜ਼ੇਵੀਅਰ ਨੇ #ਮਾਈਕਲ ਫੇਲਪਸ ਦੇ ਨਾਲ ਇੱਕ ਓਲੰਪਿਕ ਵਿੱਚ ਵੀ ਤੈਰਾਕੀ ਕੀਤੀ, ਜੋ ਓਲੰਪਿਕ ਦਾ ਰਾਜਾ ਹੈ। ਜਿਸਨੇ ਸਭ ਤੋਂ ਵੱਧ 28 ਮੈਡਲ ਜਿੱਤੇ ਹੋਏ ਹਨ ਜਿੰਨਾ ਵਿੱਚ 23 ਸੋਨੇ ਦੇ ਨੇ? ਜ਼ੇਵੀਅਰ ਨੂੰ ਫੇਲਪਸ ਦਾ ਸਾਹਮਣਾ ਕਰਕੇ ਉਸ ਤੋਂ ਹਾਰਨਾ ਪਿਆ।
ਉਹ ਹਾਰ ਜ਼ੇਵੀਅਰ ਦੇ ਮਨ ਵਿੱਚ ਬੈਠ ਗਈ ਸੀ ਤੇ ਉਸ ਹਾਰ ਨੇ ਉਸ ਨੂੰ ਹਮੇਸ਼ਾ ਝੰਜੋੜਿਆ। ਪਰ ਕੀ ਕੀਤਾ ਜਾ ਸਕਦਾ ਸੀ? ਉਸਨੇ ਮੰਨ ਲਿਆ ਸੀ ਕਿ #ਓਲੰਪਿਕ ਦਾ ਗੋਲਡ ਉਸਦੇ ਭਾਗਾਂ ਵਿੱਚ ਹੈ ਨਹੀਂ। ਪਰ ਉਮੀਦ ਜਿਉਂਦੀ ਰੱਖਣੀ ਚਾਹੀਦੀ ਹੈ ਤੇ ਜ਼ੇਵੀਅਰ ਨੇ ਰੱਖੀ ਵੀ ਅਤੇ ਉਸਨੇ ਆਪਣੇ ਪੁੱਤਰ ਲਿਓਨ ਮਰਚੈਂਡ ਵਿੱਚ ਆਪਣੀ ਉਮੀਦ ਦਿਸੀ ਜੋ ਕਿ ਬਚਪਨ ਤੋਂ ਹੀ ਪ੍ਰਤਿਭਾਵਾਨ ਸੀ ਸ਼ੁਰੂ ਤੋਂ ਹੀ ਉਹ ਤੈਰਾਕੀ ਵਾਲੇ ਪਾਸੇ ਨਹੀਂ ਆਇਆ ਸੀ ਨਾ ਹੀ ਉਸਦੇ ਮਾਂ-ਪਿਉ ਉਸਨੂੰ ਜਬਰਦਸਤੀ ਲਿਆਏ ਸੀ ਪਹਿਲਾਂ ਉਹ ਜੁਡੋ ਅਤੇ ਰਗਬੀ ਵਿੱਚ ਚੰਗਾ ਖਿਡਾਰੀ ਸੀ ਪਰ ਫੇਰ ਉਹ ਤੈਰਾਕ ਬਣਿਆ ਪਹਿਲਾਂ ਇੱਕ ਵਾਰ ਉਸਨੇ ਤੈਰਾਕੀ ਕਰਕੇ ਚਾਰ ਪੰਜ ਸਾਲ ਦੂਰ ਵੀ ਰਿਹਾ।
ਉਸ ਦੇ #ਪੁੱਤਰ ਵਿੱਚ ਵੀ ਪ੍ਰਤਿਭਾ ਵੀ ਸੀ। ਆਖ਼ਰਕਾਰ, ਉਸਦੇ ਮਾਪੇ ਓਲੰਪੀਅਨ ਸਨ ਪਤੀ-ਪਤਨੀ ਨੇ ਆਪਣੇ ਬੱਚੇ ਲਈ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਮੁੰਡਾ ਵੀ ਓਲੰਪਿਕ ਤੱਕ ਪਹੁੰਚ ਗਿਆ। ਟੋਕੀਓ ਓਲੰਪਿਕ ਵਿੱਚ ਉਹ ਛੇਵੇਂ ਸਥਾਨ ’ਤੇ ਰਿਹਾ, ਮੈਡਲ ਤੋਂ ਕਾਫੀ ਦੂਰ।
ਜ਼ੇਵੀਅਰ ਨੇ ਬੈਠ ਕੇ ਆਰਾਮ ਨਹੀਂ ਕੀਤਾ ਓਲੰਪਿਕ ਗੋਲਡ ਉਸ ਦੀਆਂ ਅੱਖਾਂ ਅੱਗੇ ਨੱਚਣ ਲੱਗਿਆ। ਉਸਨੇ ਹੁਣ ਆਪਣੇ ਬੇਟੇ ਲਈ ਉਹ ਸਿਖਲਾਈ ਸਕੂਲ ਚੁਣਿਆ ਜਿਸ ਵਿੱਚ ਮਾਈਕਲ ਫੈਲਪਸ ਦੇ ਕੋਚ ਬੌਮਨ ਮੁੱਖ ਕੋਚ ਸਨ। ਜ਼ੇਵੀਅਰ ਹਰ ਕੋਸ਼ਿਸ਼ ਕਰਨਾ ਚਾਹੁੰਦਾ ਸੀ ਜੋ ਉਸ ਦੇ ਪੁੱਤਰ ਨੂੰ ਜੇਤੂ ਬਣਨ ਵਿੱਚ ਮਦਦ ਕਰੇ।
ਮੁੰਡਾ ਵੀ ਆਪਣਾ ਪੂਰਾ ਤਾਣ ਲਾ ਰਿਹਾ ਸੀ, ਓਲੰਪਿਕ #ਗੋਲਡ ਜਿੱਤਣ ਲਈ ਉਹ ਜੀਅ ਤੋੜ ਮਿਹਨਤ ਕਰ ਰਿਹਾ ਸੀ ਤੇ ਤੈਰਾਕੀ ਦੀ ਗਤੀ ਪ੍ਰਾਪਤ ਕਰਨਾ ਉਸਦੀ ਜ਼ਿੰਦਗੀ ਦਾ ਲਕਸ਼ ਸੀ। ਉਹ ਤੈਰਾਕੀ ਕਰ ਰਿਹਾ ਸੀ, ਅਤੇ ਕੇਵਲ ਤੈਰਾਕੀ।
ਉਸ ਦੇ ਕੋਚ ਨੂੰ ਵੀ ਉਸ 'ਤੇ ਪੂਰਨ ਭਰੋਸਾ ਸੀ। ਉਸਦਾ ਕੋਚ ਪਹਿਲੇ ਦਿਨ ਤੋਂ ਹੀ ਸਮਝ ਗਿਆ ਸੀ ਕਿ ਇਹ ਮੁੰਡਾ ਚਮਤਕਾਰ ਕਰੇਗਾ। ਉਹ ਵੀ ਪੂਰੇ ਦਿਲ ਨਾਲ ਉਸ ਨਾਲ ਰੁੱਝਿਆ ਹੋਇਆ ਸੀ।
ਫਿਰ ਆਇਆ ਸਾਲ 2024 #ਪੈਰਿਸ ਓਲੰਪਿਕ ਲੈ ਕੇ, ਜ਼ੇਵੀਅਰ ਪਤੀ-ਪਤਨੀ ਦੀਆਂ ਉਮੀਦਾਂ ਅਸਮਾਨੀ ਚੜ੍ਹ ਗਈਆਂ ਸਨ। ਉਸ ਦੇ ਪੁੱਤਰ ਦਾ ਇਕ ਸੋਨੇ ਦਾ ਸਿੱਕਾ ਉਸ ਨੂੰ ਸਾਰੀ ਜ਼ਿੰਦਗੀ ਦਾ ਸਕੂਨ ਦੇਣ ਵਾਲਾ ਸੀ।
ਜਿਕਰਯੋਗ ਹੈ ਕਿ ਖੇਡ ਛੱਡਣ ਤੋਂ ਬਾਅਦ ਪਤੀ-ਪਤਨੀ ਨੇ ਕੋਈ ਹੋਰ ਕੰਮ ਕੀਤਾ ਹੀ ਨਹੀਂ ਸੀ ਉਹਨਾਂ ਆਪਣਾ ਸਾਰਾ ਸਮਾਂ ਅਤੇ ਪੈਸਾ ਆਪਣੇ ਪੁੱਤਰ 'ਤੇ ਖਰਚ ਕੀਤਾ। ਕਿਉਂਕਿ ਕਿ #ਅਰਜਨ ਦੀ ਅੱਖ ਵਾਂਗ ਨਿਸ਼ਾਨਾ ਇੱਕੋ ਸੀ ਸਿਰਫ਼ ਮੈਡਲ ਹਾਸਲ ਕਰਨਾ ਇਸ ਲਈ ਸਭ ਨਿਓਸ਼ਾਵਰ ਕਰਤਾ ਓਲੰਪਿਕ ਵਿੱਚ ਸੋਨੇ ਲਈ ਅਤੇ ਉਮੀਦ ਨੂੰ ਬੂਰ ਵੀ ਪੂਰਾ ਆਇਆ ਸੋਨਾ ਆਇਆ ਇੱਕ ਨਹੀਂ ਦੋ ਨਹੀਂ 4 ਤਗਮੇਂ ਲੈਕੇ।
ਉਨ੍ਹਾਂ ਦਾ ਪੁੱਤ ਲਿਓਂਨ 2024 ਓਲੰਪਿਕ ਵਿੱਚ 4 ਸੋਨ ਤਗਮਿਆਂ ਸਮੇਤ ਕੁੱਲ ਪੰਜ ਤਗਮਿਆਂ ਨਾਲ ਸਰਵੋਤਮ ਖਿਡਾਰੀ ਬਣ ਖੇਡ ਦਾ ਚਿਹਰਾ ਹੋ ਨਿਬੜਿਆ! 200 ਤੇ 400 ਮੀਟਰ ਦੇ ਰਿਕਾਰਡ ਵੀ ਆਪਣੇ ਨਾਮ ਕਰ ਗਿਆ ਐਂਵੇ ਨਹੀਂ ਇਹਦੇ ਲਈ 2-3,3-3 ਘੰਟੇ ਲਗਾਤਾਰ ਤੈਰਾਕੀ ਕਰਕੇ ਮਿਹਨਤ ਕੀਤੀ ਹੈ। ਇਸੇ ਮਿਹਨਤ ਦੇ ਸਦਕਾ ਹੀ ਲਿਓਨ ਇਕੱਲਾ ਹੀ ਤਮਗਾ ਸੂਚੀ ਵਿਚ 186 ਦੇਸ਼ਾਂ ਤੋਂ ਅੱਗੇ ਆਣ ਖਲੋ ਗਿਆ। ਉਹ ਆਪਣੇ ਦੇਸ਼ ਦਾ ਪਹਿਲਾ ਖਿਡਾਰੀ ਹੈ ਜਿਸਨੇ ਇੱਕ ਓਲੰਪਿਕ ਵਿੱਚ ਇੱਕ ਤੋਂ ਵੱਧ ਸੋਨ ਤਗਮੇ ਜਿੱਤੇ ਹਨ।
ਕੁਝ ਕਹਾਣੀਆਂ ਫਿਲਮ ਕਹਾਣੀਆਂ ਵਾਂਗ ਕੁਝ ਜਿਆਦਾ ਹੀ ਲੰਮੀਆਂ ਹੁੰਦੀਆਂ ਹਨ ਅਤੇ ਪੂਰੀਆਂ ਹੋਣ ਵਿੱਚ ਬਹੁਤ ਸਮਾਂ ਲਗਦਾ ਹੈ ਪਰ ਜਦੋਂ ਪੂਰੀਆਂ ਹੁੰਦੀਆਂ ਹਨ ਤਾਂ #ਬੇਮਿਸਾਲ ਹੋ ਨਿਬੜਦੀਆਂ ਹਨ ਸੋ ਕਦੇ ਵੀ ਦਿਲ ਨਾ ਛੱਡਿਆ ਕਰੋ।
ਜੀਅ ਵੇ ਸੋਹਣਿਆਂ ਜੀਅ ❤️
✍️ ਭਾਸ਼ਾ ਰੁਪਾਂਤਰ ਅਤੇ ਵਿਸਥਾਰ
ਰਾਜਪਾਲ ਸਿੰਘ ਘੱਲ ਕਲਾਂ