ਮਹਿਮਾ ਸਾਧੂ ਸੰਤ ਕੀ
ਕਿਸੇ ਬਾਰੇ ਸੱਚ ਬੋਲਣਾ ਚੰਗਾ ਮਾੜਾ ਜੋ ਵੀ ਐ ਉਹ ਨਿੰਦਾ ਨਹੀਂ ਹੁੰਦੀ ਬਾ-ਸ਼ਰਤੇ ਕਿ ਤੁਸੀਂ ਮੂੰਹ ਤੇ ਵੀ ਕਹਿ ਸਕੋਂ ਗੁਰਬਾਣੀ ਸਦਾ ਸੱਚ ਬੋਲਣ ਦਾ ਹੀ ਉਪਦੇਸ਼ ਦਿੰਦੀ ਹੈ। ਗੁਰਬਾਣੀ ਜਿਵੇਂ ਜਿਵੇਂ ਤੁਸੀਂ ਸਮਝਣ ਲੱਗ ਜਾਂਦੇ ਓ ਤੁਹਾਡੇ ਅੱਗੇ ਨਵੇਂ ਅਧਿਆਇ ਖੋਲ੍ਹਦੀ ਜਾਂਦੀ ਹੈ। ਕਈ ਬੰਦੇ ਸਟੇਜਾਂ ਤੋਂ ਬੋਲਦੇ ਇੱਕ ਪੰਗਤੀ ਬੋਲਕੇ ਕਹਿਣਗੇ ਕਿ ਗੁਰੂ ਸਾਹਿਬ ਨੇ ਇਸ ਪੰਕਤੀ ਵਿੱਚ ਕੁੱਝੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਗੱਲ ਤੇ ਹੈ ਕਿ ਬਾਕੀ ਬਾਣੀ ਦੀ ਤੁਹਾਨੂੰ ਕਿੰਨੀ ਕੁ ਸਮਝ ਹੈ ਜੋ ਬਾਣੀ ਦਾ ਸਾਗਰ ਹੈ ਉਸ ਵਿੱਚ ਕਦੇ ਤਾਰੀ ਲਈ ਕਿ ਬਾਹਰ ਬੈਠੇ ਹੀ ਕਹੀ ਜਾਨੇ ਆ ਸਮੁੰਦਰ ਬਹੁਤ ਵਿਸ਼ਾਲ ਆ ਬਹੁਤ ਡੂੰਘਾ। ਆਪਣੇ ਤੇ ਬਾਣੀ ਥੋੜ੍ਹੀ ਜਿਹੀ ਲਾਗੂ ਕਰੋ ਵੀ ਅਸੀਂ ਗੱਲਾਂ ਦੀ ਖੱਟੀ ਖਾਣ ਲਈ ਤਾਂ ਨਹੀਂ ਕੁੱਝਿਆਂ ਦੇ ਮੂੰਹ ਖੋਲ੍ਹੀ ਜਾਂਦੇ ਕਦੇ ਸਮੁੰਦਰ ਵਿੱਚ ਉੱਤਰ ਕੇ ਆਪਣਾ ਵੀ ਕੁੱਝਾ ਭਰਿਆ। ਗੱਲ ਕਰਾਂ ਆਪੂੰ ਬਣੇ ਬਾਬੇ, ਬ੍ਰਹਮ ਗਿਆਨੀ, ਸੰਤ, ਪਰਮਹੰਸ, 108 ਤੇ 1008 ਆਲਿਆਂ ਦੀ।
ਸਾਧ ਕੈ ਸੰਗਿ ਮੁਖ ਊਜਲ ਹੋਤ॥
ਸਾਧਸੰਗਿ ਮਲੁ ਸਗਲੀ ਖੋਤ॥
ਸਾਧ ਕੈ ਸੰਗਿ ਮਿਟੈ ਅਭਿਮਾਨੁ॥
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ॥ਅੰਗ ੨੭੧ ਸੁਖਮਨੀ ਸਾਹਿਬ
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ॥ ਅੰਗ ੩੨੦
ਲੀਡਰ ਠੱਗ ਤੇ ਲੋਟੂ ਬਾਬਿਆਂ ਦੇ ਪੈਰੀ ਪਈ ਜਾਂਦੇ ਰਹਿੰਦੇ ਆ ਦੋ ਅਕਾਲੀ ਦਲ ਦੇ ਵੱਡੇ ਲੀਡਰ ਚਲ ਵਸੇ ਲੋਕਾਂ ਨੇ ਦੁੱਖ ਤੇ ਕੀ ਮਨਾਉਣਾ ਸੀ ਉਲਟੇ ਖੁਸ਼ ਸੀ ਰੱਜ ਕੇ ਲਾਹਨਤਾਂ ਪਾਈਆਂ ਉਹਨਾਂ ਦੀ ਕਰਣੀ ਤੇ, ਬਾਬਿਆਂ ਦੀ ਕੱਲ੍ਹੇ ਅੰਨੇ ਭਗਤ ਜੈ ਜੈ ਕਾਰ ਕਰਦੇ ਆ। ਰੁਖਸਤ ਹੋਣ ਮਗਰੋਂ ਸਤਿਕਾਰ ਨਾਲ ਨਾਮ ਉਹਨਾਂ ਦਾ ਹੀ ਲਿਆ ਜਾਂਦਾ ਜਿੰਨਾ ਦਾ ਜੀਵਨ ਉੱਚਾ ਸੁੱਚਾ ਹੈ ਤੇ ਕਮਾਈ ਨੇਕ।
ਗੁਰਬਾਣੀ ਦਾ ਕਥਨ ਹੈ
ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ॥
ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਮਾਨੁ ਮਹਤੁ ਜਸੁ ਘਾਟੈ॥੧॥ਰਹਾਉ॥ ਅੰਗ ੪੯੭
ਸੱਚੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਸ਼ਰਨੀ ਪੈ ਕੇ ਦੁੱਖ ਨਹੀਂ ਕੱਟੇ ਜਾ ਸਕਦੇ ਉਲਟਾ ਜੇ ਕਿਸੇ ਹੋਰ ਦੇ ਸੇਵਕ ਹੋ ਜਾਈਏ ਤਾਂ ਮਾਨ-ਸਨਮਾਨ, ਇੱਜਤ ਵਡਿਆਈ ਸਭ ਕੁਝ ਘਟ ਜਾਂਦਾ।
ਮਾਨ ਵਡਿਆਈ ਘਟਦੀ ਦੇਖੀ ਆ ਤੁਸੀਂ ਸਭ ਨੇ ਅੱਖੀਂ, ਬਾਦਲ ਵਰਗੇ ਸਰਸੇ ਵਾਲਿਆਂ ਦੇ ਪੈਰੀਂ ਪੈਂਦੇ ਫਿਰਦੇ ਸੀ ਜਿੰਨਾ ਦੀ ਆਪਣੀ ਇੱਜਤ ਨਹੀਂ ਉਹਨਾਂ ਤੁਹਾਡੀ ਪੱਤ ਕਿੱਥੇ ਰੱਖਣੀ ਹੈ।
ਸਾਨੂੰ ਬੜ੍ਹਾ ਭੁਲੇਖਾ ਹੈ ਸਾਧੂ ਸੰਗ ਦਾ ਵੀ ਸਲ੍ਹੀਣੇ ਆਲੇ ਪਰਮਹੰਸ, ਬੱਧਨੀ ਆਲੇ ਠੱਗ ਤੇ ਝਾਂਡਿਆਂ ਆਲਾ ਹੋਰ ਵੀ ਕਈ ਆ ਨਕਲੀ ਜਿਹਾ ਸੰਤ ਸਮਾਜ ਬਣਾਈ ਫਿਰਦੇ ਸੀ ਸਾਰੇ ਸਰਕਾਰੀ ਸਾਧ ਨੇ ਬਾਦਲਾਂ ਲਈ ਵੋਟਾਂ ਮੰਗਦੇ ਫਿਰਦੇ ਸੀ ਕਿ ਸੰਤ ਸਮਾਜ ਬਾਦਲ ਲਾਣੇ ਦੀ ਸੁਪੋਰਟ ਕਰਦਾ ਅਸਲੀ ਸਾਧੂ ਹੁੰਦੇ ਤਾਂ ਜਿਤਾ ਨਾ ਦਿੰਦੇ।
ਇਹ ਤਾਂ ਸਾਰੇ ਸਤਿਗੁਰੁ ਦੇ ਬਚਨ ਅਨੁਸਾਰ
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿੁ ਹੈ ਫਿਟਕਾਰਿਆ॥ ਅੰਗ 315
ਵਾਲੀ ਗੱਲ ਹੈ ਸਤਿਗੁਰੁ ਦੇ ਲੜ ਲੱਗੇ ਹੋਣ ਤਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਭਜਨ ਬੰਦਗੀ ਤੇ ਲਾਉਣ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦੇ ਉਪਰਾਲੇ ਕਰਨ, ਵਾਤਾਵਰਣ ਤੇ ਸਮਾਜ ਦੇ ਸੁਧਾਰ ਵਿੱਚ ਯੋਗਦਾਨ ਪਾਉਣ।
ਅਸਲੀ ਸੰਤ ਸਾਧੂ ਸੀ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਵਾਲੇ, ਬਾਬਾ ਨਿਧਾਨ ਸਿੰਘ, ਬਾਬਾ ਹਰਨਾਮ ਸਿੰਘ ਭੁੱਚੋ ਵਾਲੇ, ਬਾਬਾ ਨੰਦ ਸਿੰਘ ਜੀ ਹੋਰ ਵੀ ਬਹੁਤ ਨੇ ਜੋ ਬਿਰਤੀ ਵਾਲੇ ਹੋਏ ਨੇ ਬੇਸ਼ੱਕ ਕੁਝ ਚੇਲੇ ਇਹਨਾਂ ਸਾਧੂਆਂ ਦੀ ਨਿੰਦਾ ਬਹੁਤ ਕਰਵਾ ਰਹੇ ਨ ਕੁਝ ਲੋਕ ਜਾਣੇ-ਅਣਜਾਣੇ ਵਿੱਚ ਕਰ ਵੀ ਰਹੇ ਨੇੇ। ਕਿਉਂਕਿ ਜੇ ਅਸੀਂ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲ ਝਾਤੀ ਮਾਰੀਏ, ਪ੍ਰਿਥੀ ਚੰਦ, ਰਾਮ ਰਾਇ ਤੇ ਧੀਰਮੱਲੀਏ ਓਥੇ ਵੀ ਹੋਏ ਨੇ ਅਸੀਂ ਕਿਸੇ ਦੇ ਚੇਲੇ ਜਾਂ ਔਲਾਦ ਨੂੰ ਰੱਬ ਨਹੀਂ ਸਮਝੀ ਜਾਣਾ ਇਹ ਬਖਸ਼ਿਸ਼ ਪੀੜ੍ਹੀ ਦਰ ਪੀੜ੍ਹੀ ਨਹੀਂ ਚਲਦੀ ਹਾ ਚੇਤੇ ਰਹੇ ਕਿ ਨਿਰਾਦਰ ਵੀ ਨਹੀਂ ਕਰਨਾ।
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥੧॥ ਅੰਗ 809
ਅੱਜ ਦੇ ਸਮੇਂ ਜੇ ਤੁਹਾਨੂੰ ਪੂਰਨ ਸਾਧੂ ਨਹੀਂ ਮਿਲਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਨਾਲੋ ਵੱਡਾ ਹੋਰ ਕੁਝ ਨਹੀਂ ਹੈ ਇਸ ਸਾਧ-ਸੰਗਤ ਦੀ ਮਹਿਮਾ(ਸ਼ੋਭਾ) ਸੁਣ ਇਹਦੇ ਨਾਲ ਤੇਰੇ ਮਨ ਦੇ ਤਲ ਤੇ ਚੜ੍ਹੀ ਮੈਲ ਉੱਤਰ ਜਾਵੇਗੀ ਅਤੇ ਤੇਰੇ ਕੋਟਿ ਅਘ (ਕਰੋੜਾਂ ਪਾਪ) ਭਾਵ ਜੋ ਮਨ ਦੇ ਬੁਰੇ ਖਿਆਲ ਨੇ ਉਹ ਨਾਸ ਹੋ ਜਾਣਗੇ।
ਪਾਪ ਮਨ ਵਿੱਚ ਆਈ ਬੁਰਾਈ ਹੁੰਦਾ ਹੈ ਤੇ ਉਸ ਨੂੰ ਅਮਲ ਵਿੱਚ ਲਿਆਉਣਾ ਇੱਕ ਗੁਨਾਹ ਹੁੰਦਾ ਹੈ।
ਅਜੋਕੇ ਸਮੇਂ ਦਾ ਸਾਧੂ ਸੰਗ ਇਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਕੀਰਤਨ, ਕਥਾ, ਗੁਰਬਾਣੀ ਸੁਣਿਆ ਕਰੋ।
ਚੰਗੀਆਂ ਗੱਲਾਂ ਸਤਿਗੁਰ ਦੀ ਮੱਤ ਵਿਚੋਂ
ਗਲਤੀਆਂ ਰਾਜਪਾਲ ਸਿੰਘ ਘੱਲ ਕਲਾਂ ਵੱਲੋਂ