ਜਮੀਨ ਦੀ ਮਿਣਤੀ
1 ਕਰਮ = 5'6" (ਸਾਢੇ ਪੰਜ ਫੁੱਟ)
9 × 9 ਸਰਸਾਈਆਂ = ਇੱਕ ਮਰਲਾ
ਇੱਕ ਮਰਲਾ = 272.25 ਸੁਕੇਅਰ ਫੁੱਟ
3 × 3 ਕਰਮ = ਇੱਕ ਮਰਲਾ
20 ਮਰਲੇ = ਇੱਕ ਕਨਾਲ
ਅੱਠ ਕਨਾਲ = ਇੱਕ ਏਕੜ
ਇੱਕ ਏਕੜ = 43560 ਸੁਕੇਅਰ ਫੁੱਟ
220 ਫੁੱਟ × 198 ਫੁੱਟ = ਇੱਕ ਏਕੜ
40 ਕਰਮ × 36 ਕਰਮ = ਇੱਕ ਏਕੜ
ਫਰਦਾ ਜਾਂ ਸਰਕਾਰੀ ਰਿਕਾਰਡ ਵਿੱਚ ਵਰਤੇ ਜਾਂਦੇ ਸ਼ਬਦ
1. ਆੜ ਰਹਿਨ (ਗਹਿਣੇ ਹੋਣਾ
2 ਫੱਕ ਆੜ ਰਹਿਨ (ਗਹਿਣੇ ਨੂੰ ਛੱਡਵਾ ਲੈਣਾ)
3 ਚਾਹੀ ( ਜਿਸ ਨੂੰ ਕੇਵਲ ਖੂਹ ਦਾ ਪਾਣੀ ਲੱਗੇ)
4 ਬਰਾਨੀ (ਜਿਸ ਨੂੰ ਪਾਣੀ ਨਾ ਲੱਗਦਾ ਹੋਵੇ )
5 ਚੱਕ ਜਾਂ ਮਿਨ (ਜਮੀਨ ਦਾ ਟੁਕੜਾ)
6 ਹਿੱਬਾ (ਦਾਨ)
7 ਮਜਰੂਆ (ਕਾਸ਼ਤ ਵਾਲੀ ਜਮੀਨ )
8 ਗੈਰ ਮਜਰੂਆ (ਬਿਨਾ ਕਾਸ਼ਤ ਵਾਲੀ ਜਮੀਨ )
9 ਦੇਹ (ਪਿੰਡ )
10 ਹੱਦਬੰਦੀ (ਦੋ ਪਿੰਡਾ ਦੀ ਸਾਝੀ ਵੱਟ)
11 ਤਰਮੀਮ (ਸੋਧ ਕਰਨਾ)
12 ਤੈਦਾਦੀ (ਗਿਣਤੀ ਜਾਂ ਗਿਣਤੀ ਕਰਨਾ )
13 ਤਲ਼ਫ ਕਰਨਾ (ਨਸ਼ਟ ਕਰਨਾ)
14 ਨੰਬਰ ਸ਼ੁਮਾਰ (ਲੜੀ ਨੰਬਰ )
15 ਤਸੱਵਰ (ਮੰਨ ਲੈਣਾ)
16 ਮੁਸ਼ਤਰੀ (ਖਰੀਦਦਾਰ )
17 ਮੁਰਤਹਿਨ (ਗਹਿਣੇ ਲੈਣ ਵਾਲਾ )
18 ਕੈਫ਼ੀਅਤ (ਵਿਸੇਸ਼ ਕਥਨ )
19 ਉਜਰਤ (ਫੀਸ)
20 ਅਹਿਲਦਾਰ (ਕਰਮਚਾਰੀ )
21 ਗਰਿੰਦਾ (ਲੈਣ ਵਾਲਾ)
22 ਖਾਵੰਦ-ਜੋਜ਼ਾ (ਪਤੀ-ਪਤਨੀ)
23 ਨਜ਼ਰਸਾਨੀ (ਪੁਨਰ-ਨਿਰੀਖਣ ਕਰਨਾ)
24 ਫਰੀਕ (ਧਿਰ)
25 ਫਰੀਕ ਅੱਵਲ (ਪਹਿਲੀ ਧਿਰ )
26 ਫਰੀਕ ਦੋਇਮ (ਦੂਜੀ ਧਿਰ )
27 ਫਰੀਕ ਸਾਨੀ (ਵਿਰੋਧੀ ਧਿਰ )
28 ਫਰਦ ਬਦਰ (ਰਿਕਾਰਡ ਦੀ ਸੋਧ )
29 ਮੁਸ਼ਤਰਕਾ (ਸਾਂਝਾ)
30 ਮੌਰੁਸੀ (ਜੱਦੀ)
31 ਲਫ਼ (ਨੱਥੀ ਕੀਤਾ ਹੋਇਆ )
32 ਵਸੀਕਾ (ਲਿਖਤ )
33 ਰਹਿਬਰੀ (ਅਗਵਾਈ ਕਰਨਾ )
34 ਯੱਕਤਰਫ਼ਾ (ਇਕ ਤਰਫਾ)
35 ਮੁਸ਼ਤਕਿਲ (ਪੱਕਾ )
36 ਮੁਹਾਫ਼ਿਜ਼ਖਾਨਾ (ਰਿਕਾਰਡ ਰੂਮ )
37 ਮੁਕੱਰਰ (ਨਿਸਚਿਤ )
38 ਸੰਨਦ (ਸਰਟੀਫਿਕੇਟ )
39 ਸ਼ਰਕ-ਗਰਬ (ਪੂਰਬ-ਪੱਛਮ )
40 ਸੁਮਾਲ-ਜਨੁਬ (ਉੱਤਰ-ਦੱਖਣ )
41 ਤਲਬ ਕਰਨਾ (ਬੁਲਾਉਣਾ )
42 ਖਤੌਨੀ (ਕਾਸ਼ਤਕਾਰ ਦਾ ਲੜੀ ਨੰਬਰ )
43 ਮੁਮਕਿਨ (ਖੇਤੀਯੋਗ ਜਮੀਨ)
44 ਗੈਰ-ਮੁਮਕਿਨ (ਮਕਾਨ ਵਾਲੀ ਜਮੀਨ)
45 ਬਿੱਲਾ-ਰਹਿਨ-ਬਾਇਆ (ਗਹਿਣੇ ਜਾਂ ਬੈ ਤੋ ਬਿਨਾ )
46 ਨਿੱਜ-ਰਹਿਨ-ਬਾਇਆ ( ਗਹਿਣੇ ਜਾਂ ਬੈ ਵਾਲੀ )
47 ਕਾਸ਼ਤਕਾਰ (ਖੇਤੀ ਕਰਨ ਵਾਲਾ )
48 ਮਸਤੀਲ ਜਾਂ ਮੁਰੱਬਾ (25 ਕਿੱਲਿਆਂ ਦੇ ਟੱਕ ਨੂੰ)
49 ਖਸਰਾ ਨੰ (ਮੁਰੱਬੇ ਦੇ 25 ਕਿੱਲਿਆ ਦੇ ਨੰਬਰਾਂ ਨੂੰ)
50 ਇੰਤਕਾਲ (ਸਰਕਾਰੀ ਰਿਕਾਰਡ ਚ ਦਰਜ )
51 ਖੇਵਟ ਨੰ (ਖਾਤਾ ਨੰਬਰ )
52 ਤਕਸੀਮ (ਵੰਡ ਕਰਨਾ)
53 ਗਿਰਦਾਵਰੀ (ਫਸਲ ਮੁਆਇਨਾ ਕਰਨਾ)
54 ਰੋਜ਼ਨਾਮਚਾ (ਪਟਵਾਰੀ ਰੋਜਾਨਾ ਦੀਆਂ ਰਿਪੋਟਾਂ)
55 ਫੌਤ (ਮੌਤ )
56 ਬਾਇਆ (ਜਮੀਨ ਵੇਚਣ ਵਾਲਾ)
ਸੰਗਰਹਿ ਕਰਤਾ
ਰਾਜਪਾਲ ਸਿੰਘ ਘੱਲ ਕਲਾਂ
Rajpal Singh Ghal Kalan