#ਕਿਰਦਾਰ ਦੀ ਬਣਤਰ ਤੇ ਸੰਗਤ ਦਾ ਅਸਰ
ਅੱਜ ਲੋਕ ਇਸ ਗੱਲ ਲਈ ਸ਼ਿਕਾਇਤ ਕਰ ਰਹੇ ਨੇ ਬਹੁਤ ਮਾੜਾ ਸਮਾਂ ਆ ਗਿਆ ਕਲਯੁੱਗ ਆ ਗਿਆ। ਇਹ ਮਾੜਾ ਸਮਾਂ ਕ੍ਰਿਸ਼ਨ ਜੀ ਤੋਂ ਚਲਦਾ ਆ ਰਿਹਾ ਉਹਨਾਂ ਦਾ ਮਾਮਾ ਹੀ ਉਹਨਾਂ ਨੂੰ ਮਾਰਨਾ ਚਾਹੁੰਦਾ ਸੀ ਪਰ #ਭਗਤ ਪੂਰਨ ਸਿੰਘ ਵਰਗੇ ਹੁਣ ਦੇ ਸਮੇਂ ਵਿੱਚ ਵੀ ਹੋਏ ਭਗਤ ਪੂਰਨ ਸਿੰਘ ਬਾਰੇ ਪੜ੍ਹਿਓ ਕਿ ਮਾਂ ਨੇ ਕਿੰਨੀ ਕੁਰਬਾਨੀ ਕੀਤੀ ਉਸਦਾ ਜੀਵਨ ਸਾਰਥਕ ਬਣਾਉਣ ਲਈ। ਮੌਜੂਦਾ ਉਦਾਹਰਣ ਸਾਡੇ ਪਿੰਡ ਦੇ #ਜਾਗੋ_ਲਹਿਰ ਵਾਲੇ ਕਵੀਸ਼ਰ ਜੱਥੇ ਹੁਣ ਦੇ ਸਮੇਂ ਦੇ ਲਾਇਕ ਗੁਰਸਿੱਖ ਪੁੱਤਰਾਂ ਵਿੱਚ ਸ਼ੁਮਾਰ ਕਰਦੇ ਨੇ ਇਹ ਜਗਦੇਵ ਸਿੰਘ ਖਾਲਸਾ ਵਰਗੇ ਸਿਰੜੀ ਬੰਦਿਆਂ ਦੀ ਦੇਣ ਹੈ ਜੋ ਪਿੰਡ ਨੂੰ ਸਪੀਕਰ ਲਾ ਕੇ ਗੁਰਬਾਣੀ/ਕੀਰਤਨ ਸੁਣਾਉਣ ਦੀ ਅਣਮੁੱਲੀ ਸੇਵਾ ਹੁਣ ਵੀ ਕਰ ਰਹੇ ਨੇ। ਅਜਿਹੇ ਹੋਣਹਾਰ ਹਰ ਪਿੰਡ ਵਿੱਚ ਹੋ ਸਕਦੇ ਨੇ ਅਤੇ ਸਾਡੇ ਪਿੰਡ ਵਿਚੋਂ ਵੀ ਹੋਰ ਪੈਦਾ ਹੋ ਸਕਦੇ ਨੇ। ਪਰ ਅਜਿਹਾ ਕਰਨ ਵਾਲਿਆਂ ਦਾ ਸਤਿਕਾਰ ਕੋਈ ਕਿੰਨਾ ਕੁ ਕਰਦਾ ਹੈ ਕਿਉਂਕਿ ਲੋਕਾਂ ਦੇ ਹੀਰੋ ਨੱਚਣ ਗਾਉਣ ਵਾਲੇ #ਫਿਲਮਾਂ ਵਾਲੇ ਤੇ ਹੋਰ ਘਟੀਆ ਬਲੌਗਰ ਨੇ।
ਹੁਣ ਦੇ ਸਮੇਂ ਲੋਕ ਆਪਣੇ ਧੀਆਂ-ਪੁੱਤਰਾਂ ਦੀਆਂ ਮਾੜੀਆਂ ਆਦਤਾਂ ਲਈ ਖੁਦ ਹੀ ਜਿੰਮੇਵਾਰ ਹਨ, ਨਿੱਕੇ ਹੁੰਦੇ ਉਹਨਾਂ ਨੂੰ ਗੁਰੂ ਘਰ, ਗੁਰਬਾਣੀ, ਸਿੱਖ ਇਤਿਹਾਸ ਨਾਲ ਜੋੜਿਆ ਹੋਵੇ ਉਹ ਕਦੇ ਨਹੀਂ ਭਟਕਣਗੇ ਪਰ ਮੇਰੀ ਵੀ ਇਹ ਇੱਕ ਤਰ੍ਹਾਂ ਦੀ ਖੋਜ ਹੀ ਹੈ ਕਿ ਮੈਂ ਆਪਣੇ ਆਸ ਪਾਸ ਦੇ ਲੋਕਾਂ ਅਤੇ ਓਹਨਾ ਦੀਆਂ ਰੁਚੀਆਂ ਨੂੰ ਧਿਆਨ ਵਿੱਚ ਰੱਖਦਾ ਆਇਆ ਹਾਂ। ਮੇਰੇ ਨਾਲ ਜੋ ਵੀ ਸਾਡੇ #ਬਾਬਾ ਦੀਪ ਸਿੰਘ ਕਲੱਬ ਦੇ ਮੈਂਬਰ ਗੁਰੂ ਘਰ ਵਿੱਚ ਸੇਵਾ ਕਰਦੇ ਹਨ ਜਾਂ ਪਹਿਲਾਂ ਕਰਦੇ ਰਹੇ ਨੇ ਉਹਨਾਂ ਵਿਚੋਂ 90% ਕਿਸੇ ਵੀ ਕਿਸਮ ਦੇ ਨਸ਼ੇ ਤੋਂ ਦੂਰ ਨੇ। ਮੈਂ ਖੁਦ ਬੇਸ਼ੱਕ ਇਸ ਲਾਇਕ ਨਾ ਰਿਹਾ ਹੋਵਾਂ ਪਰ ਜੇਕਰ ਤੁਸੀਂ ਜ਼ਿੰਦਗੀ ਵਿੱਚ ਲੰਮਾ ਸਮਾਂ ਗੁਰੂ ਘਰ ਸੇਵਾ ਕੀਤੀ ਹੋਵੇ ਜਾਂ ਸੰਗਤ ਵਿੱਚ ਬੈਠ ਕੇ ਗੁਰਬਾਣੀ ਵੀਚਾਰ ਸੁਣੀ ਹੋਵੇ ਉਸਦਾ ਅਸਰ ਜ਼ਿੰਦਗੀ ਵਿੱਚ ਹਮੇਸ਼ਾ ਰਹਿੰਦਾ ਹੈ ਜੇ ਬੰਦਾ ਗਲਤ ਰਾਹ ਪੈ ਵੀ ਜਾਵੇ ਪਰਮਾਤਮਾ ਮੁੜਨ ਦੇ ਵਸੀਲੇ ਬਣਾਉਂਦਾ।
ਜੇ ਕੋਈ ਸਹੀ ਹੈ ਚੰਗੇ ਕੰਮ ਕਰਦਾ ਤਾਂ ਲੋਕ ਪੁੱਛਦੇ ਨੇ ਕਿ ਕਿਸ ਦਾ ਧੀ-ਪੁੱਤਰ ਹੈ ਜੇ ਮਾੜਾ ਕਰਦੇ ਨੇ ਤਾਂ ਸਾਹਮਣੇ ਵਾਲਾ ਕਹਿੰਦਾ "ਇਹ ਫਲਾਣਿਆਂ ਦਾ, ਸਾਲੀ ਇਹਨਾਂ ਦੇ #ਟੱਬਰ ਨੂੰ ਬਖਸ਼ ਹੀ ਆ।"
ਤੁਹਾਡਾ ਚੰਗਾ ਕੀਤਾ ਕਿਸੇ ਨੂੰ ਯਾਦ ਰਹੇ ਨਾ ਰਹੇ ਪਰ ਮਾੜਾ ਸਭ ਦੇ ਯਾਦ ਹੈ ਤੁਸੀਂ ਜੋ ਆਪ ਕੀਤਾ ਓਹ ਵੀ ਜੋ ਤੁਹਾਡੇ ਪਰਿਵਾਰ ਨੇ ਕੀਤਾ ਉਹ ਵੀ।
ਬਾਹਰਲੇ ਮੁਲਕਾਂ ਵਿਚ ਮਾਂ ਪਿਉ ਘਰ ਦੀਆਂ ਕਿਸ਼ਤਾਂ ਲਾਉਣ ਵਿੱਚ ਇਹਨੇ ਬਿਜੀ ਹੁੰਦੇ ਨੇ ਕਿ ਉਹਨਾਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ। ਹਰ ਬੱਚੇ ਨੂੰ ਹੱਥ ਵਿੱਚ ਆਪਣਾ ਸਮਾਂ ਦੇਣ ਦੀ ਬਜਾਏ #ਮੋਬਾਈਲ ਦੇ ਦਿੰਦੇ ਨੇ। ਇੱਕ ਗੱਲ ਓਹ ਹੋਰ ਵੀ ਗਲਤ ਸੋਚ ਲੈਂਦੇ ਨੇ ਕਿ ਸਾਡਾ ਜਵਾਕ ਤਾਂ ਅਸੀਂ ਖਾਲਸਾ ਸਕੂਲ ਵਿਚ ਲਾਇਆ ਹੋਇਆ ਜਾਂ ਪੜਾਇਆ ਸੀ ਪਰ ਇਹ ਵਿਗੜ ਕਿਵੇਂ ਗਿਆ ਜਦੋਂ ਤੁਸੀਂ ਉਸਦੀ ਸੰਗਤ ਤੇ ਹੀ ਧਿਆਨ ਨਹੀਂ ਦਿੰਦੇ ਤਾਂ ਫੇਰ ਸਕੂਲ ਅਧਿਆਪਕ ਸਭ ਫੇਲ੍ਹ ਨੇ। ਸਕੂਲ ਬਾਰੇ ਪੋਸਟ ਪਹਿਲਾਂ ਵੀ ਪਾਈ ਸੀ ਸਕੂਲ ਨਾਲ ਜੁੜੀ ਜਾਣਕਾਰੀ ਕਾਫੀ ਸਾਂਝੀ ਕੀਤੀ ਜਾ ਚੁੱਕੀ ਹੈ।
ਕਿਸੇ ਵੀ ਵਿਦਿਆਰਥੀ ਕਹਿ ਲਵੋ ਜਾਂ ਵਿਅਕਤੀ ਜਾਂ ਬੱਚੇ ਦੀ ਜ਼ਿੰਦਗੀ ਵਿੱਚ ਵੱਡੀ ਤੇ ਮਹੱਤਵਪੂਰਨ ਚੀਜ਼ #ਸੰਗਤ ਹੁੰਦੀ ਐ। ਸੰਗਤ ਬਣਦੀ ਹੈ ਸਾਡੀ ਪਸੰਦ ਨਾ ਪਸੰਦ ਤੋਂ ਅਤੇ ਆਲੇ ਦੁਆਲੇ ਸਾਡੇ ਜ਼ਿਆਦਾ ਨੇੜੇ ਰਹਿਣ ਵਾਲੇ ਲੋਕਾਂ ਤੋਂ। ਉਹਨਾਂ ਲੋਕਾਂ ਦਾ ਅਚਾਰ-ਵਿਵਹਾਰ ਜਿਹੋ ਜਿਹਾ ਹੈ ਇਹ ਸਾਡੇ ਤੇ ਵੀ ਪ੍ਰਭਾਵ ਛੱਡੇਗਾ। ਜੋ ਬੰਦਾ ਕਰਦਾ ਸੋਚਦਾ ਉਸਦੇ ਅਨੁਸਾਰ ਉਸਦੇ ਆਲੇ ਦੁਆਲੇ ਇੱਕ ਐਨਰਜੀ/ਊਰਜਾ ਦਾ ਘੇਰਾ ਬਣਦਾ ਉਹ ਸਕਾਰਾਤਮਕ ਅਤੇ ਨਕਾਰਾਤਮਕ ਹੋ ਸਕਦਾ। ਇਸੇ ਲਈ ਕਹਿੰਦੇ ਹੁੰਦੇ ਵੀ ਸੰਤ ਸਾਧੂ ਦੀ ਦ੍ਰਿਸ਼ਟੀ ਪੈ ਜਾਵੇ ਤਾਂ ਬੰਦਾ ਤਰ ਜਾਂਦਾ ਉਹ ਦ੍ਰਿਸ਼ਟੀ ਨਹੀਂ #ਐਨਰਜੀ ਹੀ ਹੁੰਦੀ ਐ ਲਗਾਤਾਰ ਚੰਗੀ ਐਨਰਜੀ ਦੇ ਪ੍ਰਭਾਵ ਵਿੱਚ ਰਹਿਣ ਨਾਲ ਜੀਵਨ ਆਪਣੇ ਆਪ ਚੰਗਾ ਹੋ ਜਾਂਦਾ।
ਹਰ #ਛੋਟੀ ਗੱਲ ਤੁਹਾਡੀ ਜ਼ਿੰਦਗੀ ਵਿੱਚ ਜੋ ਲਗਾਤਾਰ ਵਾਪਰਦੀ ਰਹਿੰਦੀ ਹੈ ਉਹ ਵੱਡੇ ਪ੍ਰਭਾਵ ਛੱਡਦੀ ਹੈ। ਜਦੋਂ ਅਸੀਂ ਗੀਤ ਸੰਗੀਤ ਵੀ ਸੁਣਦੇ ਹਾਂ ਅਸੀਂ ਇੱਕ ਤਰ੍ਹਾਂ ਸੰਗਤ ਕਰ ਰਹੇ ਹੁੰਦੇ ਆਂ ਨੱਚਣ ਵਾਲਾ ਗੀਤ ਸੁਣੋ ਗੇ ਨੱਚਣ ਨੂੰ ਦਿਲ ਕਰੇਗਾ, ਰੋਣ ਧੋਣ ਵਾਲਾ ਸੁਣੋਗੇ ਰੋਣ ਨੂੰ ਦਿਲ ਕਰੇਗਾ। #ਚੰਗੇ ਰਾਗੀ ਤੋਂ ਰਾਗ ਵਿੱਚ ਗਾਇਆ ਕੀਰਤਨ ਸੁਣੋਗੇ ਤਾਂ ਮਨ ਨੂੰ ਸਹਿਜ ਮਿਲੇਗਾ ਜਿਵੇਂ ਦਰਬਾਰ ਸਾਹਿਬ ਜਾ ਕੇ ਸ਼ਾਂਤੀ ਮਿਲਦੀ ਹੈ। ਅੱਜ ਤੋਂ ਦਸ ਵੀਹ ਸਾਲ ਪਹਿਲਾਂ ਕੋਈ ਵੀ ਲੱਚਰ ਗਾਇਕ ਜਾਂ ਗੀਤ ਕਿਸੇ ਵੀ ਘਰ ਵਿੱਚ ਨਹੀਂ ਸੁਣਿਆ ਜਾਂਦਾ ਸੀ ਨਾ ਹੀ ਕਿਸੇ ਸਮਝਦਾਰ ਘਰਾਣੇ ਵਾਲੇ ਘਰ ਵਿੱਚ ਗਾਇਕਾਂ ਬਾਰੇ ਚਰਚਾ ਹੁੰਦੀ ਸੀ। ਪਰ ਹੁਣ ਡੀਜੀ ਨੇ ਜੋ ਜਾਗੋ ਦੀ ਜਗ੍ਹਾ ਲੈ ਲਈ ਹੈ ਉਸਨੇ ਬੇੜ੍ਹਾ ਹੀ ਗਰਕ ਕਰ ਦਿੱਤਾ ਹੈ ਜਿਸਦਾ ਜੋ ਦਿਲ ਕਰਦਾ ਘਟੀਆ ਤੋਂ ਘਟੀਆ #ਗੀਤ ਵਜਾਇਆ ਜਾਂਦਾ ਉਹਨਾਂ ਨੂੰ ਗਾਇਕ ਸਮਝਿਆ ਜਾਂਦਾ ਜੋ ਸੁਰ ਤਾਲ ਦੇ ਕਿਤੇ ਨੇੜੇ ਵੀ ਨਹੀਂ। ਇਹ ਲੋਕ ਆਪਣੇ ਆਪ ਨੂੰ ਸੰਗੀਤ ਪ੍ਰੇਮੀ ਦਸਦੇ ਨੇ ਇਹਨਾਂ ਨੂੰ ਪੰਥ ਰਤਨ ਭਾਈ ਨਿਰਮਲ ਸਿੰਘ ਜੀ ਬਾਰੇ ਪਤਾ ਹੀ ਨਹੀਂ। ਲਗਾਤਾਰ ਮਾੜੇ ਗੀਤ ਸੁਣਨ ਨਾਲ ਲੋਕਾਂ ਉੱਪਰ ਇਹੋ ਜਿਹਾ ਪ੍ਰਭਾਵ ਪਿਆ ਹੋਇਆ ਹੈ ਕਿ ਸੋਚ ਹੀ ਨਿਗਾਰ ਵੱਲ ਚਲੀ ਗਈ ਹੈ। ਇਹੀ ਅਸਰ ਹੁੰਦਾ ਸੰਗਤ ਦਾ ਇਸ ਤਰ੍ਹਾਂ ਹੀ ਕਿਰਦਾਰ ਘੜੇ ਜਾਂਦੇ ਨੇ। ਮਾਪਿਆਂ ਦਾ ਪੂਰਾ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਤੇ ਪੂਰਾ ਧਿਆਨ ਦੇਣ ਉਹਨਾਂ ਦੀ ਪਸੰਦ ਨਾ ਪਹੰਦ ਵੱਲ ਧਿਆਨ ਦੇਣ। ਬੱਚਿਆਂ ਨੂੰ ਗੁਰੂ ਘਰ ਭੇਜਣ ਨਾਲ #ਗੁਰਬਾਣੀ ਪੜਾਉਣ ਨਾਲ ਉਹ ਹਮੇਸ਼ਾ ਚੰਗਾ ਯੋਗਦਾਨ ਦੇ ਰਹੇ ਹੁੰਦੇ ਨੇ। ਤੁਸੀਂ ਆਪਣੇ ਬੱਚਿਆਂ ਨੂੰ ਜਿੰਨਾਂ ਚੰਗਾ ਸਿਖਾ ਸਕਦੇ ਸਿਖਾਓ ਸਿਰਫ ਆਪਣੇ ਬੱਚਿਆਂ ਨੂੰ ਹੀ ਨਹੀਂ ਬੱਚਾ ਕੋਈ ਵੀ ਹੋਵੇ ਕਿਉਂਕਿ ਮਾੜਾ ਸਿਖਾਉਣ ਲਈ ਬਾਹਰ ਬਹੁਤ ਲੋਕ ਬੈਠੇ ਨੇ ਜਿੰਨਾ ਦੀ ਨਾ ਜ਼ਿੰਦਗੀ ਵਿੱਚ ਕੋਈ ਨਿੱਜੀ ਪ੍ਰਾਪਤੀ ਹੈ, ਨਾ ਕੋਈ ਸਮਾਜ ਨੂੰ ਦੇਣ ਹੈ ਨਾ ਹੀ ਸਿੱਖਿਆ ਦਾ ਪੱਧਰ ਉੱਚਾ ਹੈ।
ਭੁੱਲ ਚੁੱਕ ਦੀ ਖਿਮਾਂ ਸਹਿਤ
ਰਾਜਪਾਲ ਸਿੰਘ ਘੱਲ ਕਲਾਂ