#ਓਵਰਸੀਜ਼ ਘੱਲਕਲਾਂ ਗਰੁੱਪ ਬਾਰੇ ਜਾਣਕਾਰੀ
ਓਵਰਸੀਜ਼ ਦਾ ਮਤਲਵ ਸਮੁੰਦਰੋ ਪਾਰ ਹੈ, ਜੋ ਵੀ ਘੱਲਕਲਾਂ ਦੇ ਵਸਨੀਕ ਦੂਜੇ ਮੁਲਕਾਂ ਵਿੱਚ ਗਏ ਹੋਏ ਆ ਇਹ ਗਰੁੱਪ ਉਹਨਾਂ ਨੇ ਅਪ੍ਰੈਲ 2022 ਵਿੱਚ ਬਣਾਇਆ ਸੀ। ਜਿਸ ਦਾ ਮਕਸਦ ਸਿਰਫ ਪਿੰਡ ਘੱਲਕਲਾਂ ਦਾ ਵਿਕਾਸ ਕਰਨਾ ਹੈ, ਇਸਦਾ ਨਾਂ ਕੋਈ ਪ੍ਰਧਾਨ ਨਾਂ ਚੇਅਰਮੈਨ, ਕੋਈ ਆਹੁਦੇਦਾਰੀ ਨਹੀਂ ਹੈ ਨਾਂ ਕੋਈ ਸਿਆਸਤ, ਸਿਰਫ਼ ਤੇ ਸਿਰਫ਼ ਪਿੰਡ ਘੱਲਕਲਾਂ ਨੂੰ ਮੋਹਰੀ ਪਿੰਡ ਬਨਾਉਣਾ ਹੈ। ਸਾਰੇ ਪੈਸੇ ਦਾ ਲੈਣ ਦੇਣ ਆਨਲਾਈਨ ਹੈ ਤੇ ਚੈਕ ਰਾਹੀਂ ਅਦਾਇਗੀ ਕੀਤੀ ਜਾਂਦੀ ਹੈ। ਫੇਰ ਵੀ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਤਾਂ ਗਰੁੱਪ ਨਾਲ ਸਪੰਰਕ ਕਰ ਸਕਦਾ ਹੈ। ਹਰ ਐਤਵਾਰ ਨੂੰ ਓਵਰਸੀਜ਼ ਘੱਲਕਲਾਂ ਗਰੁੱਪ ਦੀ ਮੀਟਿੰਗ ਹੁੰਦੀ ਹੈ, ਇਸਦਾ ਹਰ ਇਕ ਮੈਂਬਰ ਉਸ ਮੀਟਿੰਗ ਵਿੱਚ ਆਪਣਾਂ ਪੱਖ ਰੱਖ ਸਕਦਾ ਹੈ।
ਜੋ ਵੀ ਪਿੰਡ ਤੋਂ ਕੰਮ ਦਾ ਪ੍ਰਸਤਾਵ ਆਉਂਦਾ ਹੈ ਉਸਨੂੰ ਬਾਹਰਲੇ ਮੈਂਬਰਾਂ ਨਾਲ ਵਿਚਾਰ ਕਿ ਪਾਸ ਕੀਤਾ ਜਾਂਦਾ ਜੇ ਸਹਿਮਤੀ ਹੁੰਦੀ ਹੈ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ
ਕੋਈ ਵੀ ਵਿਅਕਤੀ ਜ਼ੇਕਰ ਗਰੁੱਪ ਦੀ ਮੱਦਦ ਕਰਨੀ ਚਾਹੁੰਦਾ ਹੈ ਤਾਂ ਆਨਲਾਈਨ ਪੇਮੈਟ ਜਮਾਂ ਕਰਵਾ ਸਕਦਾ ਹੈ ਖਾਤਾ ਪਿੰਡ ਦੀ ਬੈਂਕ ਬਰਾਂਚ ਵਿੱਚ ਹੀ ਹੈ। ਸਾਰਾ ਹਿਸਾਬ ਪਾਰਦਰਸ਼ੀ ਹੈ। ਹਰ ਇਕ ਦਾਨੀ ਨੂੰ ਹਿਸਾਬ ਕਿਤਾਬ ਦਾ ਪੂਰਾ ਵੇਰਵਾ ਭੇਜ ਦਿੱਤਾ ਜਾਂਦਾ ਹੈ। ਓਵਰਸੀਜ਼ ਘੱਲਕਲਾਂ ਗਰੁੱਪ ਦੇ ਉਲੀਕੇ ਕੰਮ
#ਚੰਗਾ ਕੰਮ/ਉੱਦਮ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਕਰਨਾ, ਔਖੇ ਸੌਖੇ ਸਮੇਂ ਮੈਂਬਰਾਂ ਦੇ ਨਾਲ ਖੜ੍ਹਨਾ
#ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਅਤੇ ਪੜ੍ਹਾਈ ਲਈ ਪ੍ਰੇਰਨਾ ਅਤੇ ਰੋਜਗਾਰ ਦੇ ਮੌਕੇ ਪੈਦਾ ਕਰਨੇ
#ਐਂਬੂਲੈਂਸ ਅਤੇ #ਫਾਇਰ_ਬ੍ਰਿਗੇਡ ਦੋਨਾਂ ਗੁਰਦੁਆਰਾ ਸਾਹਿਬ ਵਿੱਚ ਹਨ ਉਹਨਾਂ ਨੂੰ ਚਾਲੂ ਰੱਖਣਾ
#ਸਾਰੀਆਂ ਧਰਮ ਸ਼ਾਲਾ ਵਿੱਚ ਬੂਟੇ ਲਾਉਣੇ ਇੱੱਕੋ ਜਿਹਾ ਰੰਗ ਕਰਨਾ
ਅਤੇ ਭਵਿੱਖ ਵਿੱਚ
#ਮੀਂਹ ਦੇ ਸਾਫ ਪਾਣੀ ਦੀ ਸੰਭਾਲ
ਇਹਨਾਂ ਕੰਮਾਂ ਤਹਿਤ ਗਰੁੱਪ ਦਾ ਉਦੇਸ਼ ਹੈ ਕਿ ਪਿੰਡ ਉੱਪਰ ਤਕਰੀਬਨ 1 ਕਰੋੜ ਤੋਂ ਵੱਧ ਰੁਪਿਆ ਖਰਚਿਆ ਜਾਵੇਗਾ। ਓਵਰਸੀਜ਼ ਘੱਲ ਕਲਾਂ ਗਰੁੱਪ ਦੋਨੋਂ ਪੱਤੀਆਂ ਨੂੰ ਇੱਕ ਪਿੰਡ ਮੰਨ ਕੇ ਚੱਲਿਆ ਹੈ ਏਧਰਲਾ ਪਾਸਾ ਓਧਰਲਾ ਪਾਸਾ ਜਾਂ ਪੱਤੀ ਦੀ ਗੱਲ ਅੱਜ ਤੱਕ ਕਦੇ ਨਹੀਂ ਹੋਈ ਕੇਵਲ ਤੇ ਕੇਵਲ ਪਿੰਡ ਘੱਲ ਕਲਾਂ ਦੀ ਗੱਲ ਹੁੰਦੀ ਹੈ। ਸਾਰੀਆਂ ਗੁਰੁਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਦੋਨਾਂ ਪੰਚਾਇਤਾਂ ਦਾ ਪੂਰਨ ਸਹਿਯੋਗ ਹੈ। ਜਿਹਦੇ ਲਈ ਸਾਰਾ ਦਿਲੋਂ ਰਿਣੀ ਹੈ।
ਜ਼ੇਕਰ ਕਿਸੇ ਦਾ ਕੋਈ ਗਰੁੱਪ ਦੇ ਪ੍ਰਤੀ ਜਾਂ ਕਿਸੇ ਕੰਮ ਪ੍ਰਤੀ ਗਿਲਾ ਸ਼ਿਕਵਾ ਹੈ ਜਾਂ ਕੋਈ ਵੀ ਸੁਝਾਅ ਹੈ ਤਾਂ ਮੀਟਿੰਗ ਵਿੱਚ ਖੁੱਲ੍ਹੇ ਦਿਲੀ ਨਾਲ ਰੱਖਿਆ ਜਾ ਸਕਦਾ ਹੈ, ਅਕਸਰ ਇਹ ਵਿਕਾਸ ਦੇ ਕੰਮ ਸਹਿਯੋਗ ਤੇ ਮਿਲਵਰਤਨ ਦੀ ਭਾਵਨਾ ਨਾਲ ਹੀ ਸਿਰੇ ਚੜ੍ਹਦੇ ਹਨ। ਜੇ ਕਿਸੇ ਦੀ ਨਜ਼ਰ ਵਿੱਚ ਕੋਈ NRI ਬਾਕੀ ਰਹਿੰਦਾ ਗਰੁੱਪ ਨਾਲ ਜੋੜਨ ਵਾਲਾ ਓਹਨੂੰ ਵੀ ਨਾਲ ਜੋੜ ਲਿਆ ਜਾਵੇ। ਓਵਰਸੀਜ਼ ਘੱਲਕਲਾਂ ਗਰੁੱਪ ਦੀ ਦਿਲੀ ਤਮੰਨਾ ਕਿ ਪਿੰਡ ਘੱਲਕਲਾਂ ਨੂੰ ਹਰਾ ਭਰਾ, ਨਮੂਨੇ ਦਾ ਪਿੰਡ ਬਣਾਉਣਾ ਅਤੇ ਵਿਕਾਸ ਦੀਆਂ ਲੀਹਾਂ ਉਤੇ ਤੋਰਨਾ ਹੈ।
#ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤਾਂ ਪਿੰਡ ਵਿੱਚ ਸੀਵਰੇਜ ਪਾਕੇ ਘੱਲਕਲਾਂ ਨੂੰ ਸ਼ਹਿਰਾਂ ਵਰਗੀ ਦਿੱਖ ਦੇਣੀਂ ਇਹ ਯੋਜਨਾਵਾਂ ਗਰੁੱਪ ਵੱਲੋਂ ਉਲੀਕੀਆਂ ਗਈਆਂ ਹਨ।
ਇਸ ਗਰੁੱਪ ਨੂੰ ਬਣਾਏ ਇੱਕ ਸਾਲ ਹੋ ਗਿਆ ਹੈ ਇਸ ਲਈ ਇਸਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ਜੋ ਆਪਾਂ ਹੁਣ ਤੱਕ ਕੰਮ ਕੀਤਾ ਹੈ ਉਸਦੀ ਸ਼ਾਲਾਘਾ ਕਈ ਚੈਨਲ ਵੀ ਕਰ ਚੁੱਕੇ ਹਨ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਕੀਤੀ ਜਾਂਦੀ ਹੈ।
ਓਵਰਸੀਜ਼ ਗਰੁੱਪ ਘੱਲ ਕਲਾਂ ਵੱਲੋਂ ਹੁਣ ਤੱਕ ਕੀਤੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਹੈ
1. ਪਿੰਡ ਦੀ ਫਿਰਨੀ ਦੀ ਸਫਾਈ ਕਰਵਾਈ ਜੀਟੀ ਰੋਡ ਤੋਂ ਲੈ ਕੇ ਵਾਇਆ ਬੁੱਕਣ ਵਾਲਾ ਰੋਡ ਸਟੇਡੀਅਮ ਦੇ ਗੇਟ ਤੱਕ।
2. 3000 ਤੋਂ ਉੱਪਰ ਬੂਟੇ ਲਾਏ ਗਏ
ਅਤੇ 200 ਤੋਂ ਵੱਧ ਪਿੰਜਰੇ ਲਾਏ ਗਏ ਬੂਟਿਆਂ ਲਈ।
3. ਮੁੱਖ ਚੌਰਸਤਿਆਂ ਵਿੱਚ ਸੀਸੀਟੀਵੀ ਕੈਮਰੈ ਲਗਵਾਏ ਗਏ ਹਨ।
4. ਸਰਕਾਰੀ ਵੈਟਨਰੀ ਹਸਪਤਾਲ ਵਿਚ ਵਾਸ਼ਰੂਮ ਦਾ ਪ੍ਰਬੰਧ ਕੀਤਾ ਗਿਆ।
5. ਰੱਤੀਆਂ ਰੋਡ, ਸਲੀਣਾ ਰੋਡ ਉੱਪਰ ਚੌਰਸਤਿਆਂ ਵਿੱਚ, ਸਟੇਡੀਅਮ ਵਿੱਚ ਅਤੇ ਹੋਰ ਪਿੰਡ ਦੀ ਫਿਰਨੀ ਤੇ ਜਿੱਥੇ ਵੀ ਜਰੂਰਤ ਸੀ ਲਾਈਟਾਂ ਲਗਵਾਈਆਂ ਗਈਆਂ ਹਨ।
6. ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਲਈ ਆਰ ਓ ਫਿਲਟਰ ਲਵਾਇਆ।
7. ਸਵਾਗਤੀ ਬੋਰਡ ਜੀਟੀ ਰੋਡ ਉੱਪਰ ਇੱਕ ਲੱਗ ਚੁੱਕਾ ਅਤੇ ਤਿੰਨ ਹੋਰ ਲਗਵਾਏ ਜਾਣਗੇ, ਬੁੱਕਣ ਵਾਲਾ ਰੋਡ ਤੇ ਅਗਲੇ ਮਹੀਨੇ ਲੱਗੇਗਾ।
8. ਸਾਰੇ ਚੌਂਕਾ ਵਿੱਚ ਡਾਇਰੈਕਸ਼ਨ ਸਾਇਨ ਬੋਰਡ ਲਵਾਏ ਗਏ ਨੇ।
9. ਗਰੁੱਪ ਵੱਲੋਂ ਗੁਰੂ ਹਰਿ ਰਾਇ ਸਾਹਿਬ ਲੈਬ ਦੀ ਸ਼ੁਰੂਆਤ ਕੀਤੀ ਗਈ ਸਾਫੂਕੀਆ ਹਵੇਲੀਆਂ ਵਿੱਚ ਦਸੰਬਰ ਤੋਂ ਲੈਬ ਸਫਲਤਾ ਪੂਰਵਕ ਚੱਲ ਰਹੀ ਹੈ।
10. ਪਿੰਡ ਦੇ ਚੌਰਸਤਿਆਂ ਨੂੰ ਵਧੀਆ ਦਿੱਖ ਦੇਣ ਲਈ ਸਾਫ ਸਫਾਈ ਨਾਲ ਇੱਕੋ ਜਿਹਾ ਰੰਗ ਕੀਤਾ ਗਿਆ, ਇੰਟਰਲੌਕ ਲਾ ਕੇ ਕੱਚਾ ਥਾਂ ਪੱਕਾ ਕੀਤਾ ਗਿਆ।
11. ਪਿੰਡ ਵਿੱਚ ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਦੇ ਨਾਲ ਹੋਰ ਵੀ ਚਿੱਤਰਕਾਰੀ ਕੀਤੀ ਗਈ ਹੈ।
11. ਲੋੜਵੰਦ ਲੜਕੀਆਂ ਦੇ ਵਿਆਹ ਲਈ ਇੱਕ ਵੱਖਰਾ ਫੰਡ ਕਾਇਮ ਕੀਤਾ ਗਿਆ ਹੈ ਪਰਿਵਾਰ ਦੀ ਲੋੜ ਮੁਤਾਬਿਕ ਆਰਥਿਕ ਸਹਾਇਤਾ ਕੀਤੀ ਜਾਵੇਗੀ।
ਨੋਟ: ਹੁਣ ਤੱਕ ਕਾਫੀ ਪਰਿਵਾਰਾਂ ਦੀ ਵਿਆਹ ਅਤੇ ਮੈਡੀਕਲ ਲਈ ਮਦਦ ਕੀਤੀ ਜਾ ਚੁੱਕੀ ਹੈ ਪਰ ਉਹਨਾਂ ਪਰਿਵਾਰਾਂ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਕਿਤੇ ਵੀ ਸਾਂਝੀ ਨਹੀਂ ਕੀਤੀ ਜਾਂਦੀ। ਇਸਦੇ ਬਾਰੇ ਜਾਣਕਾਰੀ ਗੁਰਬਿੰਦਰ ਸਿੰਘ ਹਿੰਮਤਪੁਰਾ ਅਤੇ ਜਤਿੰਦਰ ਸਿੰਘ ਵੱਡਾ ਫਲ੍ਹਾ ਤੋਂ ਲਈ ਜਾ ਸਕਦੀ ਹੈ।
ਅੱਗੇ ਕੀਤੇ ਜਾਣ ਵਾਲੇ ਕੰਮਾਂ ਬਾਰੇ
1. ਤਿੰਨ ਹੋਰ ਸਵਾਗਤੀ ਬੋਰਡ ਲਾਏ ਜਾਣਗੇ
2. ਜੀਟੀ ਰੋਡ, ਸਲੀਣਾ ਰੋਡ ਤੋਂ ਡਰੋਲੀ ਭਾਈ ਰੋਡ ਤੱਕ ਬੂਟੇ ਪਿੰਜਰੇ ਲਾਏ ਜਾਣਗੇ।
3. ਭਵਿੱਖ ਵਿੱਚ ਲੈਬ ਨੂੰ ਅਪਡੇਟ ਕੀਤਾ ਜਾਵੇਗਾ ਹੋਰ ਮਸ਼ੀਨਾਂ ਵਗੈਰਾ ਲਾਈਆਂ ਜਾਣਗੀਆਂ, ਅਗਲੇ ਮਹੀਨੇ ਗੁਰਦੁਆਰਾ ਸਾਹਿਬ ਲਿਜਾਇਆ ਜਾਵੇਗਾ।
4. ਐਮਰਜੈਂਸੀ ਸਹੂਲਤ ਲਈ ਐਬੂਲੈਂਸ ਬਣਵਾਈ ਜਾਵੇਗੀ।
5. ਮੋਦੀਖਾਨੇ ਦੀ ਤਰਜ਼ ਤੇ ਸਸਤੀਆਂ ਦਵਾਈਆਂ ਲਈ ਮੈਡੀਕਲ ਸਟੋਰ ਖੋਲ੍ਹਿਆ ਜਾਵੇਗਾ।
6. ਹਰ ਵਕਤ ਪਿੰਡ ਦੀ ਸਾਫ-ਸਫਾਈ ਨੂੰ ਬਰਕਰਾਰ ਰੱਖਿਆ ਜਾਵੇਗਾ, ਡਸਟਬਿਨ ਲਾਉਣ ਬਾਰੇ, ਪਲਾਸਟਿਕ ਸਾਂਭ ਸੰਭਾਲ ਅਤੇ ਪਿੰਡ ਦੇ ਸੁੰਦਰੀਕਰਨ ਤੇ ਕੰਮ ਕੀਤਾ ਜਾਵੇਗਾ।
7. ਗਰੁੱਪ ਦਾ ਦਫਤਰ ਬਣਾਇਆ ਜਾਵੇਗਾ।
8. ਮੈਡੀਕਲ ਕੈਂਪ ਤੇ ਲੋੜਵੰਦਾਂ ਦੀ ਇਲਾਜ ਵਿੱਚ ਸਹਾਇਤਾ ਇਸ ਤਹਿਤ ਇੱਕ ਕੈਂਪ ਲਾਇਆ ਜਾ ਚੁੱਕਾ ਹੈ।
10. ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਬੱਚਿਆਂ ਦੀ ਹੌਸਲਾ ਅਫਜਾਈ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀ ਕਰਨ ਵਾਲਿਆਂ ਦੀ ਹੌਸਲਾ ਅਫਜਾਈ, ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ, ਉਸ ਵੱਲੋਂ ਚੰਗੇ ਉਪਰਾਲੇ ਕੀਤੇ ਜਾਣਗੇ।
ਤੁਹਾਡੇ ਸਾਰਿਆਂ ਕੋਲੋਂ ਇਸੇ ਤਰ੍ਹਾਂ ਤਨ, ਮਨ ਅਤੇ ਧਨ ਨਾਲ ਪੁਰਜੋਰ ਸਹਿਯੋਗ ਦੀ ਆਸ ਹੈ, ਉਮੀਦ ਹੈ ਕਿ ਇਸ ਏਕੇ ਨੂੰ ਬਰਕਰਾਰ ਰੱਖਦੇ ਹੋਏ ਪਿੰਡ ਨੂੰ ਹੋਰ ਖੂਬਸੂਰਤ ਬਣਾਵਾਂਗੇ ਅਤੇ ਤਰੱਕੀ ਵੱਲ ਲੈ ਕੇ ਜਾਵਾਂਗੇ।
ਵੱਲੋਂ
#Overseas_ਘੱਲ_ਕਲਾਂ ਗਰੁੱਪ
ਬਹੁਤ ਬਹੁਤ ਧੰਨਵਾਦ ਜੀ।