ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਕਾਲੀ ਫੂਲਾ ਸਿੰਘ ਜੀ ਨਿਹੰਗ
ਅਕਾਲੀ ਫੂਲਾ ਸਿੰਘ ਦਾ ਜਨਮ ਸ੍ਰ. ਈਸ਼ਰ ਸਿੰਘ (ਜੱਥੇਦਾਰ ਨਿਸ਼ਾਨਵਾਲੀਆ ਮਿਸਲ) ਦੇ ਘਰ 1761 ਈਸਵੀ ਵਿੱਚ ਹੋਇਆ।
ਮਿਸਲ ਸ਼ਹੀਦਾਂ ਦੇ ਸਰਦਾਰ ਜੱਥੇਦਾਰ ਨਰਾਇਣ ਸਿੰਘ (ਬਾਬਾ ਨੈਣਾ) ਕੋਲੋ।ਜੱਥੇਦਾਰ ਅਕਾਲੀ ਫੂਲਾ ਨੇ ਸ਼ਸ਼ਤਰ ਵਿਦਿਆ ਹਾਸਲ ਕੀਤੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੀਤੀ ਤੇ ਹੋਰ ਭਾਸ਼ਾਵਾਂ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ।
ਭੰਗੀ ਮਿਸਲ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਅਕਾਲੀ ਫੂਲਾ ਸਿੰਘ ਨੇ ਕਰਵਾਈ।
ਮੈਟਕਾਫ ਦੀ ਫੌਜ ਵਿੱਚ ਸ਼ੀਆ ਮੁਸਲਮਾਨ ਅੰਮ੍ਰਿਤਸਰ ਸਾਹਿਬ ਆਏ ਹੋਏ ਸੀ ਉਹਨਾਂ ਨੇ ਮੁਹਰਮ ਦੇ ਜਲੂਸ ਕੱਢਣ ਸਮੇਂ ਦਰਬਾਰ ਸਾਹਿਬ ਦੇ ਨਜਦੀਕ ਆ ਕੇ ਨਾਹਰੇ ਲਾ ਰਹੇ ਸੀ ਜਦੋਂ ਕਿ ਅਕਾਲ ਤਖਤ ਸਾਹਿਬ ਤੇ ਦੀਵਾਨ ਲੱਗਾ ਹੋਇਆ ਸੀ। ਜਦੋਂ ਤਿੰਨ ਸਿੰਘ ਮੁਸਲਮਾਨਾਂ ਨੂੰ ਸਮਝਾਉਣ ਗਏ ਉਹਨਾਂ ਨੇ ਇੱਕ ਸਿੰਘ ਦੀ ਦਸਤਾਰ ਲਾ ਦਿੱਤੀ। ਜਦੋਂ ਇਸ ਗੱਲ ਬਾਰੇ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਤਾਂ ਅਕਾਲੀ ਫੂਲਾ ਸਿੰਘ ਨੇ ਹਮਲਾ ਕਰਕੇ ਮੈਟਕਾਫ ਦੀ ਮੁਸਲਮਾਨ ਫੌਜ ਦਾ ਭਾਰੀ ਨੁਕਸਾਨ ਕੀਤਾ।
ਮੁਲਤਾਨ, ਕਸੂਰ, ਪਿਸ਼ੌਰਾ, ਕਸ਼ਮੀਰ ਆਦਿ ਦੇ ਕਿਲ੍ਹੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਮਦਦ ਨਾਲ ਹੀ ਫਤਹਿ ਕੀਤੇ ਸੀ। ਮੁਲਤਾਨ ਦੀ ਜੰਗ ਕਈ ਮਹੀਨੇ ਚੱਲੀ ਪਰ ਜਦੋਂ ਅਕਾਲੀ ਫੂਲਾ ਸਿੰਘ ਜੀ ਆ ਗਏ ਤਾਂ ਦੋ ਦਿਨ ਵਿੱਚ ਮੁਲਤਾਨ ਦਾ ਕਿਲ੍ਹਾ ਫਤਹਿ ਕਰ ਦਿੱਤਾ। ਅਕਾਲੀ ਫੂਲਾ ਸਿੰਘ ਜੀ ਨੇ ਮੁਲਤਾਨ ਦੀ ਜੰਗ ਵਿੱਚ ਐਨੀ ਤੇਗ ਵਾਹੀ ਕਿ ਕ੍ਰਿਪਾਨ ਦੇ ਮੁੱਠੇ ਵਿੱਚ ਹੱਥ ਸੁੱਜ ਗਿਆ ਪੂਰਾ ਦਿਨ ਗਰਮ ਪਾਣੀ ਦੀ ਟਕੋਰ ਕਰਨ ਤੋਂ ਬਾਅਦ ਹੱਥ ਕ੍ਰਿਪਾਨ ਦੇ ਮੁੱਠੇ ਵਿਚੋਂ ਬਾਹ ਕੱਢਿਆ ਗਿਆ।
ਨੌਸ਼ਹਰੇ ਦੀ ਜੰਗ ਦਾ ਅਰਦਾਸਾ ਸੋਧਿਆ ਗਿਆ ਪਰ ਉਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਸੂਹੀਏ ਨੇ ਆ ਦੱਸਿਆ ਕਿ ਅਜ਼ੀਮ ਖਾਨ ਦੱਸ ਹਜ਼ਾਰ ਫੌਜ ਤੇ 40 ਵੱਡੀਆਂ ਤੋਪਾਂ ਲੈ ਕੇ ਗਾਜ਼ੀਆਂ ਦੀ ਮਦਦ ਲਈ ਆ ਰਿਹਾ ਹੈ ਤਾਂ ਮਹਾਰਾਜੇ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਜਨਰਲ ਵੈਂਤੁਰਾ ਵੱਡੇ ਤੋਪਖਾਨੇ ਨਾਲ਼ ਪਹੁੰਚ ਨਹੀਂ ਜਾਂਦਾ ਉਸ ਸਮੇਂ ਤੱਕ ਚੜ੍ਹਾਈ ਨਹੀਂ ਕੀਤੀ ਜਾਵੇਗੀ, ਪਰ ਅਕਾਲੀ ਬਾਬਾ ਫੂਲਾ ਸਿੰਘ ਨੇ ਲਲਕਾਰ ਕੇ ਕਿਹਾ ਕਿ ਮਹਾਰਾਜਾ ਸਾਹਿਬ ਅਰਦਾਸ ਹੋ ਚੁੱਕੀ ਹੈ ਝੜਾਈ ਹੁਣੇ ਹੋਵੇਗੀ ਏਨੀ ਕਹਿ ਅਕਾਲੀ ਜੀ ਕੇਵਲ ਆਪਣੇ 1200 ਘੋੜ ਸਵਾਰ 1800 ਪੈਦਲ ਸੂਰਮਿਆਂ ਨੂੰ ਨਾਲ਼ ਲੈ ਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਗਾਜ਼ੀਆਂ ਦੇ ਗਲ਼ ਜਾ ਪਿਆ, ਲੜਾਈ ਦਾ ਇਹ ਨਜ਼ਾਰਾ ਦੇਖ ਮਹਾਰਾਜੇ ਨੇ ਬਾਕੀ ਖਾਲਸਾ ਫੌਜ ਨੂੰ ਵੀ ਹਮਲੇ ਦਾ ਹੁਕਮ ਦੇ ਦਿੱਤਾ। ਇਹ ਜੰਗ ਏਨੀ ਭਿਆਨਕ ਸੀ ਕਿ ਅਕਾਲੀ ਫੂਲਾ ਸਿੰਘ ਅਤੇ ਉਹਨਾਂ ਦੇ ਸਾਥੀ ਸੂਰਮਿਆਂ ਨੇ ਇਸ ਮੈਦਾਨ ਚ ਜਿਹੜੀ ਤੇਗ ਚਲਾਈ ਸੀ ਉਸ ਦਾ ਡਰ ਪਠਾਣਾਂ ਦੇ ਦਿਲ ਵਿਚ ਸਦਾ ਲਈ ਬਹਿ ਗਿਆ ਸੀ।
ਪਰ ਖਾਲਸਾ ਰਾਜ ਦਾ ਮਜ਼ਬੂਤ ਥੰਮ ਅਕਾਲੀ ਫੂਲਾ ਸਿੰਘ ਜੀ ਨਿਹੰਗ ਨੂੰ ਘੋੜੇ ਉੱਪਰ ਗੋਡੇ ਤੇ ਗੋਲੀ ਲੱਗ ਗਈ ਉਸ ਤੋਂ ਬਾਅਦ ਜੰਗ ਦੀ ਨੁਮਾਇੰਦਗੀ ਕਰਨ ਲਈ ਉਹ ਹਾਥੀ ਉੱਪਰ ਬੈਠ ਗਏ ਜੰਗ ਜਿੱਤਣ ਤੋਂ ਬਾਅਦ ਜਦੋਂ ਪਠਾਣਾ ਦਾ ਪਿੱਛਾ ਕੀਤਾ ਤਾਂ ਕੁਝ ਗੋਲੀਆਂ ਜੱਥੇਦਾਰ ਜੀ ਦੀ ਛਾਤੀ ਵਿੱਚ ਲੱਗੀਆਂ ਇਸ ਤਰ੍ਹਾਂ ਇਸੇ ਨੁਸ਼ਹਿਰੇ ਦੀ ਜੰਗ ਵਿੱਚ 14 ਮਾਰਚ 1823 ਦੇ ਦਿਨ ਜੱਥੇਦਾਰ ਅਕਾਲ ਤਖਤ ਅਕਾਲੀ ਫੂਲਾ ਸਿੰਘ ਜੀ ਸ਼ਹੀਦੀ ਜਾਮ ਪੀ ਗਏ ਜਿਸ ਦਾ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਦੁੱਖ ਮਹਿਸੂਸ ਕੀਤਾ ਤੇ ਕਿਹਾ ਜੰਗ ਤਾਂ ਜਿੱਤ ਲਈ ਪਰ ਸ਼ੇਰ ਗਵਾ ਲਿਆ।
ਪੇਸ਼ ਕਰਤਾ
ਰਾਜਪਾਲ ਸਿੰਘ ਘੱਲ ਕਲਾਂ