#ਸੇਵਾ_ਮੁਕਤੀ ਤੇ ਵਿਸ਼ੇਸ਼
ਬਾਈ ਨਿਰੰਜਨ ਸਿੰਘ ਨੰਜਾ ਘਾਲੀ ਨੂੰ ਮੈਂ ਜਾਣਦਾ ਤਾਂ ਪਤਾ ਨਹੀਂ ਕਦੋਂ ਕੁ ਦਾ ਹਾਂ ਪਰ ਉਹਨਾਂ ਨਾਲ ਨਿੱਜੀ ਵਾਹ ਮੇਰਾ 2010 ਕੁ ਦੇ ਲਾਗੇ ਪਿਆ ਹੋਣਾ ਬੇਅੰਤ ਲੋਕ ਨੇ ਜੋ ਉਹਨਾਂ ਨੂੰ ਚੰਗਾ ਕਹਿੰਦੇ ਨੇ ਕੁਝ ਹੋ ਸਕਦਾ ਮਾੜਾ ਵੀ ਕਹਿੰਦੇ ਪਰ ਕਿਸੇ ਨੂੰ ਚੰਗੀ ਤਰ੍ਹਾਂ ਜਾਨਣ ਲਈ ਨਿੱਜੀ ਵਾਹ-ਵਾਸਤਾ ਬਹੁਤ ਜਰੂਰੀ ਹੁੰਦਾ। ਮੇਰਾ ਉਹਨਾਂ ਨਾਲ ਨਿੱਜੀ ਤਜੁਰਬਾ ਬਹੁਤ ਵਧੀਆ ਰਿਹਾ ਉਸੇ ਕਰਕੇ ਹੁਣ ਤਾਂ ਸਾਂਝ ਹੋਰ ਵੀ ਵਧੇਰੀ ਹੋ ਗਈ ਹੈ। ਪਰ ਜਦੋਂ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਓਵਰਸੀਜ਼ ਗਰੁੱਪ ਬਣਾਇਆ ਸੀ ਤਾਂ ਬਾਹਰਲੇ ਬਹੁਤ ਬੰਦਿਆਂ ਨੇ ਇਹ ਕਿਹਾ ਵੀ ਜੇ ਪਿੰਡ ਵਿੱਚ ਕੰਮ ਕਰਨ ਲਈ ਸਾਂਝੇ ਬੰਦੇ ਚਾਹੀਦੇ ਨੇ ਤਾਂ ਇੱਕ ਨਾਮ ਸਰਦਾਰ ਨਿਰੰਜਨ ਸਿੰਘ ਨੰਜਾ ਹੈ ਜੋ ਇਸ ਸੇਵਾ ਲਈ ਬਹੁਤ ਢੁਕਵਾਂ ਹੈ ਇਸਦੇ ਨਾਲ ਦੋ ਨਾਮ ਹੋਰ ਚੁਣੇ ਚਮਕੌਰ ਸਿੰਘ ਵਿਰਕ ਤੇ ਗੁਰਬਿੰਦਰ ਸਿੰਘ ਗਿੱਲ ਜੋ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਹਨ। ਜੇ ਕੋਈ ਕਿਸੇ ਦਾ ਨਾਮ ਸਾਂਝੇ ਪਲੇਟਫਾਰਮ ਤੇ ਲੈਂਦਾ ਤਾਂ ਕਿਸੇ ਮਾਣ-ਤਾਣ ਕਰਕੇ ਹੀ ਹੁੰਦਾ ਜਿੱਥੇ ਮਸਲਾ ਰਾਜਨੀਤਕ ਨਾ ਹੋਵੇ ਅਤੇ ਪਹਿਲਾਂ ਤੋਂ ਕੁਝ ਗਿਣਿਆ ਮਿਥਿਆ ਨਾ ਹੋਵੇ।
ਬਾਈ ਨੰਜਾ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢਕੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਵੀ ਸ਼ਰੀਕ ਜਰੂਰ ਹੁੰਦਾ ਪਿੰਡ ਦੇ ਪੁਰਾਣੇ ਖਿਡਾਰੀਆਂ ਅਤੇ ਐਨ ਆਰ ਆਈ ਵੀਰਾਂ ਨਾਲ ਉਸ ਦੀ ਬਹੁਤ ਮੋਹ-ਮੁਹੱਬਤ ਹੈ ਤੇ ਪੁਰਾਣੇ ਖਿਡਾਰੀ ਬਹੁਤ ਇੱਜ਼ਤ ਵੀ ਕਰਦੇ ਨੇ, ਕਹਿੰਦੇ ਨੇ ਜੇ ਕਿਸੇ ਬਾਰੇ ਜਾਨਣਾ ਤਾਂ ਵੇਖੋ ਉਸਦੇ ਦੋਸਤ ਕਿੰਨੇ ਕੁ ਪੁਰਾਣੇ ਨੇ ਅਤੇ ਕਿੰਨੇ ਕੁ ਨਾਲ ਨੇ ਅੱਜ ਤੱਕ।
ਬਾਈ ਨਿਰੰਜਨ ਸਿੰਘ ਕਬੱਡੀ ਦਾ ਆਪਣੇ ਸਮੇਂ ਦਾ ਉੱਘਾ ਖਿਡਾਰੀ ਰਿਹਾ ਹੈ ਕਬੱਡੀ ਖੇਡ ਨੇ ਬਹੁਤ ਮਾਣ ਸਨਮਾਨ ਵੀ ਦਿਵਾਏ, ਕਬੱਡੀ ਖੇਡ ਕਰਕੇ ਬਾਈ ਕੈਨੇਡਾ ਦਾ ਗੇੜਾ ਵੀ ਕੱਢ ਆਇਆ ਸੀ। ਸਹਿਕਾਰੀ ਸਭਾ ਦੀ ਨੌਕਰੀ ਦੇ ਨਾਲ ਬਾਈ ਆਪਣੀ ਖੇਤੀਬਾੜੀ ਵੀ ਕਰ ਰਿਹਾ ਹੈ ਅਤੇ ਬਾਈ ਨੂੰ ਲਿਖਣ ਦਾ ਸ਼ੌਕ ਵੀ ਬਹੁਤ ਸਮੇਂ ਤੋਂ ਹੈ, ਬਾਈ ਗੀਤਕਾਰ ਵੀ ਚੰਗਾ ਹੈ ਸਮਾਜ ਨੂੰ ਸੇਧ ਦੇਣ ਵਾਲੇ ਤੇ ਕਬੱਡੀ ਖੇਡ ਨਾਲ ਜੁੜੇ ਗੀਤ ਲਿਖੇ ਨੇ। ਕੁਝ ਕੁ ਗੀਤ ਉਸਦੇ ਗਾਇਕਾਂ ਵੱਲੋਂ ਗਾਏ ਵੀ ਗਏ ਨੇ।
ਮੈਂ ਬਾਈ ਨੰਜੇ ਨੂੰ ਉਹਨਾਂ ਦੇ ਅੱਜ ਸੇਵਾ ਮੁਕਤ ਹੋਣ ਉਪਰੰਤ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਭਵਿੱਖ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦਾ ਤੇ ਉਮੀਦ ਵੀ ਕਰਦਾਂ ਕਿ ਉਹ ਵੱਧ ਚੜ੍ਹ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਪਾਉਣਗੇ। ਹਰ ਬੰਦਾ ਸੋਚਦਾ ਕਿ ਰੁਝੇਵਿਆਂ ਵਿਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਮਾਣੇ ਇਸੇ ਸਮੇਂ ਨੂੰ ਮਾਨਣ ਲਈ ਨਿੱਘੀਆਂ ਦੁਆਵਾਂ ਨੇ ਮੇਰੇ ਵੱਲੋਂ ਵੀ ਅਤੇ ਸਾਰੇ ਓਵਰਸੀਜ਼ ਗਰੁੱਪ ਵੱਲੋਂ ਵੀ।
31 ਮਾਰਚ 2023
ਰਾਜਪਾਲ ਸਿੰਘ ਘੱਲ ਕਲਾਂ