#ਚੰਡੀਗੜ੍ਹ
#Chandigarh
ਆਜੋ ਕਰੀਏ ਚੰਡੀਗੜ੍ਹ ਦੀ ਗੱਲ ਤੇ ਚੰਡੀਗੜ੍ਹ ਦੇ ਨਿਰਮਾਣਕਾਰ ਲੀ ਕਾਰਬੁਜ਼ੀਅਰ #Le_Carbusier ਦੀ। ਚੰਡੀਗੜ੍ਹ ਅਸਲ ਵਿੱਚ ਪੰਜਾਬ ਦਾ ਹੀ ਹੈ ਪੰਜਾਬ ਦੇ ਪਿੰਡ ਖਾਲੀ ਕਰਵਾ ਕੇ ਇਸ ਦੀਆਂ ਰਾਜਧਾਨੀ ਬਣਾਉਣ ਦੀ ਗੱਲ ਹੋਈ ਸੀ 1947 ਤੋਂ ਬਾਅਦ ਕਿਉਂਕਿ ਲਾਹੌਰ ਪਾਕਿਸਤਾਨ ਵਿੱਚ ਰਹਿ ਗਿਆ ਸੀ ਹੁਣ ਰਾਜਧਾਨੀ ਬਣਾਉਣੀ ਪੈਣੀ ਸੀ ਕੋਈ ਇਸਦੇ ਲਈ ਸ਼ਹਿਰ ਦਾ ਵਿਕਾਸ ਕਰਨਾ ਪੈਣਾ ਸੀ।ਚੰਡੀਗੜ੍ਹ ਨੂੰ City of Beauty ਜਾਂ City Beautiful ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਕਾਰਬੁਜ਼ੀਅਰ ਦਾ ਜਨਮ ਤਾਂ ਸਵਿਟਜ਼ਰਲੈਂਡ ਵਿੱਚ ਹੋਇਆ ਸੀ 6 ਅਕਤੂਬਰ 1887 ਵਿੱਚ ਪਰ 1930 ਵਿੱਚ ਉਸਨੇ ਫਰਾਂਸ ਦੀ ਨਾਗਰਿਕਤਾ ਲੈ ਲਈ ਸੀ ਜਿਸ ਕਰਕੇ ਉਸਨੂੰ ਫਰੈਂਚ ਆਰਕੀਟੈਕਟ ਕਿਹਾ ਜਾਂਦਾ। ਇਹ ਵੀ ਮੰਨਿਆ ਜਾਂਦਾ ਕਿ ਢਾਲਾਨ ਵਾਲੀਆਂ ਛੱਤਾਂ ਤੋਂ ਪੱਧਰੀਆਂ ਛੱਤਾਂ ਬਣਾਉਣ ਦਾ ਆਈਡੀਆ ਵੀ ਉਸੇ ਦਾ ਸੀ ਤਾਂ ਕਿ ਛੱਤਾਂ ਤੋਂ ਵੀ ਕੰਮ ਲਿਆ ਜਾ ਸਕੇ। ਉਸਦੀ ਮੁੱਢਲੀ ਕਾਰਜਸ਼ੈਲੀ ਕੋਈ ਬਹੁਤੀ ਵਧੀਆ ਨਹੀਂ ਸੀ ਜਿਸ ਕਰਕੇ ਉਸਦੀ ਆਲੋਚਨਾ ਵੀ ਬਹੁਤ ਹੋਈ ਸੀ। ਪਰ ਤਜਰਬੇ ਦੇ ਨਾਲ ਉਸਨੇ ਆਪਣੇ ਆਪ ਨੂੰ ਦੁਨੀਆਂ ਦੇ ਬਿਹਤਰੀਨ ਨਿਰਮਾਣ ਕਰਤਾਵਾਂ ਵਿੱਚ ਸ਼ਾਮਲ ਕਰ ਲਿਆ ਆਧੁਨਿਕ ਸ਼ਹਿਰੀ ਨਿਰਮਾਣ ਦਾ ਉਸਨੂੰ ਜਨਮ ਦਾਤਾ ਵੀ ਕਿਹਾ ਜਾਂਦਾ ਹੈ। ਚੰਡੀਗੜ੍ਹ ਦੇ ਨਾਲ ਨਾਲ ਉਸਦੇ ਨਿਰਮਾਣ ਕਲਾ ਦੇ ਕੰਮ ਜਾਪਾਨ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਵੀ ਸ਼ਲਾਘਾਯੋਗ ਨੇ। ਉਸਨੂੰ ਬਹੁਤ ਸਾਰੇ ਅੰਤਰਰਾਸ਼ਟਰੀ ਸਨਮਾਨ ਵੀ ਮਿਲੇ ਤੇ ਉਸਦੇ ਬਣਾਏ 17 ਵਿਚੋਂ ਸੱਤ ਸ਼ਹਿਰ #Unesco World Heritage sites ਵਿੱਚ ਆਉਂਦੇ ਨੇ ਚੰਡੀਗੜ੍ਹ ਵੀ ਉਹਨਾਂ ਵਿਚੋਂ ਇੱਕ ਹੈ।
21 ਸਤੰਬਰ 1953 ਨੂੰ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬ ਨੂੰ ਸੌਂਪ ਦਿੱਤਾ ਗਿਆ ਸੀ। ਅਧਿਕਾਰਕ ਤੌਰ ਤੇ 7 ਅਕਤੂਬਰ 1953 ਨੂੰ ਡਾ. ਰਜਿੰਦਰ ਪ੍ਰਸ਼ਾਦ ਨੇ ਉਦਘਾਟਨ ਕੀਤਾ। ਸਾਨੂੰ ਪਤਾ ਕਿ 1966 ਵਿਚ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਵੰਡ ਹੋਈ ਤੇ 1 ਨਵੰਬਰ 1966 ਨੂੰ ਚੰਡੀਗੜ੍ਹ ਨੂੰ #ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ ਗਿਆ ਸਿਰਫ 1970 ਤੱਕ ਤੇ ਹਰਿਆਣਾ ਨੂੰ ਇਸਦੀ ਰਾਜਧਾਨੀ ਬਣਾਉਣ ਲਈ ਕੇਂਦਰ ਸਰਕਾਰ ਨੇ 10 ਕਰੋੜ ਦਾ ਪੈਕੇਜ ਵੀ ਦਿੱਤਾ। ਉਸਤੋਂ ਬਾਅਦ ਚੰਡੀਗੜ੍ਹ ਬਾਰੇ ਰੌਲਾ ਪੈਂਦਾ ਰਿਹਾ ਸਰਕਾਰਾਂ ਬਦਲਦੀਆਂ ਰਹੀਆਂ ਪਰ ਕੈਪਟਨ ਤੇ ਬਾਦਲ ਵਰਗੇ ਸਿਆਸਤ ਵਿੱਚ ਮਗਨ ਹੋ ਗਏ ਐਨੇ ਸਾਲ ਰਾਜ ਕਰਨ ਦੌਰਾਨ ਕਦੇ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਪੇਸ਼ ਨਹੀਂ ਕੀਤਾ। ਪੰਜਾਬ ਦੇ ਪੰਜਾਬੀ ਬੋਲੀ ਵਾਲੇ ਪਿੰਡ ਉਜੜੇ ਤਾਂ ਪੰਜਾਬ ਦੀ ਰਾਜਧਾਨੀ ਲਈ ਸੀ ਨਹੀਂ ਤਾਂ ਅਸੀਂ ਆਪਣਾ ਹੱਕ ਕਿੱਥੇ ਛੱਡਣਾ ਸੀ ਪਰ ਕਬਜਾ ਹੁਣ ਪੰਜਾਬ ਨਾਲੋਂ ਬਹੁਤਾ #ਹਰਿਆਣਾ ਦਾ ਹੈ। ਕੇਂਦਰ ਤੇ ਹਰਿਆਣਾ ਦੋਹਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ। ਮਤ ਸੋਚਿਓ ਕਿ ਕੇਜਰੀਵਾਲ ਸਾਨੂੰ ਪੰਜਾਬ ਨੂੰ ਚੰਡੀਗੜ੍ਹ ਦਾ ਹੱਕ ਦਿਵਾ ਦੇਊ, ਚੰਡੀਗੜ੍ਹ ਲਈ ਪੰਜਾਬ ਦੀ ਪਾਰਟੀ ਹੀ ਕੋਈ ਲੜ੍ਹ ਸਕਦੀ ਹੈ। ਇਸ ਲਈ ਪੰਜਾਬ ਨੂੰ ਆਪਣੀ ਇੱਕ ਵੱਡੀ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਜੋ ਚੰਡੀਗੜ੍ਹ ਹੀ ਨਹੀਂ ਬਲਕਿ ਪੰਜਾਬ ਦੇ ਬਾਕੀ ਮਸਲਿਆਂ ਤੇ ਸਿੱਖ ਮਾਮਲਿਆਂ ਦੀ ਗੱਲ ਜੋਰ ਸ਼ੋਰ ਨਾਲ ਕਰ ਸਕੇ ਜੋ #ਦਿੱਲੀ ਦੀ ਚਾਪਲੂਸੀ ਨਾ ਕਰੇ ਜਿਵੇਂ ਅਕਾਲੀ ਦਲ ਬਾਦਲ ਭਾਜਪਾ ਰਾਹੀਂ ਕਰਦਾ ਰਿਹਾ। ਚੰਡੀਗੜ੍ਹ ਪੰਜਾਬ ਦਾ ਸੀ ਤੇ ਰਹੇਗਾ ਪਰ ਹੁਣ ਗੁੰਡਾ ਰਾਜਨੀਤੀ ਵਿਚ ਕਿਸੇ ਗਰੀਬ ਦੇ ਘਰ ਵਾਂਗ ਦੱਬ ਲਿਆ ਗਿਆ ਹੈ ਜਿਸਨੂੰ ਆਜਾਦ ਕਰਵਾਉਣ ਲਈ ਵੀ ਇੱਕ ਲੰਮਾ ਸੰਘਰਸ਼ ਲੜਨਾ ਪਵੇਗਾ ਜੋ ਮੌਜੂਦਾ ਪਾਰਟੀਆਂ ਦੇ ਵੱਸ ਦੀ ਗੱਲ ਨਹੀਂ ਜਾਪਦੀ।
ਗਲਤੀਆਂ ਲਈ ਮੁਆਫ਼ੀ
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ