ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਨੂੰ ਮਹਾਂ ਸਿੰਘ ਦੇ ਘਰ ਹੋਇਆ ਉਹਨਾਂ ਦਾ ਦਾਦਾ ਚੜ੍ਹਤ ਸਿੰਘ ਸ਼ੁੱਕਰਚੱਕੀਆ ਆਪਣੇ ਸਮੇਂ ਦਾ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਆਗੂ ਹੋਇਆ ਹੈ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਉਸ ਤੋਂ ਬਾਅਦ ਲੰਮੇ ਸਮੇਂ ਦੀ ਖੁਆਰੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਬਾਰਾਂ ਮਿਸਲਾਂ ਨੂੰ ਇਕੱਠੇ ਕਰਕੇ ਸਿੱਖ ਰਾਜ ਕਾਇਮ ਕੀਤਾ ਤੇ ਐਸਾ ਰਾਜ ਕਾਇਮ ਕੀਤਾ ਜਿਸ ਦੀ ਮਿਸਾਲ ਪੂਰੇ ਸੰਸਾਰ ਵਿੱਚ ਕਿਧਰੇ ਨਹੀਂ ਲੱਭਦੀ ਕਿਉਂਕਿ ਇਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਧਰਮ ਵਧੇ ਫੁੱਲ੍ਹੇ।
ਮਹਾਰਾਜਾ ਰਣਜੀਤ ਸਿੰਘ ਜੀ ਦੇ 40 ਸਾਲਾਂ ਦੇ ਰਾਜ ਵਿੱਚ ਇੱਕ ਵੀ ਬਗਾਵਤ ਨਹੀਂ ਹੋਈ, ਇੱਕ ਵੀ ਲੁੱਟ ਖੋਹ ਨਾ ਹੋਈ ਨਾ ਕੀਤੀ, ਨਾ ਹੀ ਕਿਸੇ ਨੂੰ ਮੌਤ ਦੀ ਸਜਾ ਸੁਣਾਈ ਗਈ। ਕਿਸੇ ਧਾਰਮਿਕ ਗ੍ਰੰਥ ਜਾਂ ਅਸਥਾਨ ਦੀ ਬੇਪਤੀ ਨਹੀਂ ਹੋਈ, ਕੋਈ ਵੀ ਦੰਗਾ ਫਸਾਦ ਨਹੀਂ ਹੋਇਆ। ਪੂਰੀ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਸਭ ਤੋਂ ਬਿਹਤਰ ਸਾਖਰਤਾ ਦਰ ਹਾਸਿਲ ਕੀਤੀ ਗਈ। ਹਰਿ ਮੰਦਰ ਸਾਹਿਬ ਨੂੰ ਲੱਗੇ ਕੁੱਲ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ।
ਇੱਕ ਸਾਜਿਸ਼ ਦੇ ਤਹਿਤ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਸਰਕਾਰੀ ਡਾਕਟਰ ਰਾਹੀਂ ਗਲਤ ਦਵਾਈਆਂ ਦੇ ਕਿ ਬਿਮਾਰੀ ਦਾ ਸ਼ਿਕਾਰ ਬਣਾ ਦਿੱਤਾ ਅਤੇ 27 ਜੂਨ 1839 ਨੂੰ ਖਾਲਸਾ ਰਾਜ ਦਾ ਗੌਰਵਮਈ ਸੂਰਜ ਅਸਤ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾ ਵਿੱਚ :
1. ਹਰੀ ਸਿੰਘ ਨਲਵਾ
2. ਗ਼ੌਸ ਮੁਹੰਮਦ ਖ਼ਾਨ
3. ਦਿਵਾਨ ਮੋਖਮ ਚੰਦ
4. ਜੱਸਾ ਸਿੰਘ ਆਹਲੂਵਾਲੀਆ ਤੇ ਉਸਦਾ ਪੁੱਤਰ
5. ਫ਼ਤਿਹ ਸਿੰਘ ਅਹਲੂਵਾਲੀਆ
6. ਸ਼ੇਖ਼ ਆਲਾ ਬਖ਼ਸ਼
7. ਵੀਰ ਸਿੰਘ ਢਿੱਲੋਂ
8. ਜ਼ੋਰਾਵਰ ਸਿੰਘ
9. ਮਹਾਨ ਸਿੰਘ ਮੀਰਪੁਰੀ
10. ਸ਼ੇਰ ਸਿੰਘ
11. ਚਟਰ ਸੰਖ ਅਟਾਰੀਵਾਲਾ
12. ਸਵਾਨ ਮਿਲ
13. ਸੰਕਤ ਸਿੰਘ ਸਾਇਨੀ
14. ਬਾਲ ਭਾਦਰਾ ਕੰਵਰ ਗੋਰਖਾ ਜਰਨੈਲ ਜਿਹੜਾ ਐਂਗਲੋ ਗੋਰਖਾ ਜੰਗ (1816ਈ.-1814ਈ.) ਦੇ ਮਗਰੋਂ ਰਣਜੀਤ ਸਿੰਘ ਦੀ ਮੁਲਾਜ਼ਮਤ ਚ ਆਇਆ।
ਰਣਜੀਤ ਸਿੰਘ ਦੇ ਯੂਰਪੀ ਜਰਨੈਲਾਂ ਚ :
15. ਜੈਨ ਫਰਾਂਕੋਸ ਅਲਾਰਡ
16. ਜੈਨ ਬਾਪਟਸਟ ਵੈਨਤੂਰਾ - ਇਤਾਲਵੀ (ਮੋਦੀਨਾ)
17. ਪਾ ਵੱਲੋ ਡੀ ਐਵੀਟੀਬੀਲ - ਇਤਾਲਵੀ (ਨੇਪਲਜ਼)
18. ਕਲਾਊਡ ਆਗਸਟ ਕੋਰਟ - ਫ਼ਰਾਂਸੀਸੀ
ਅਮਰੀਕੀ ਜਰਨੈਲਾਂ ਚ:
19. ਜੋਸ਼ਿਆਹ ਹਰਲੀਨ - ਅਮਰੀਕੀ ਜਨਰਲ ਬਾਦ ਚ ਗੁਜਰਾਤ ਦਾ ਗਵਰਨਰ ਬਣਿਆ।
20. ਅਲੈਗਜ਼ੈਂਡਰ ਗਾਰਡਿਨਰ - ਅਮਰੀਕੀ (ਸਕਾਟ - ਆਇਰਸ਼)
ਇਹਨਾਂ ਜਰਨੈਲਾਂ ਵਿੱਚ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਵੀ ਬਹੁਤ ਯੁੱਧ ਲੜ੍ਹੇ ਨੇ ਪਰ ਉਹ ਜੱਥੇਦਾਰ ਦੀ ਅਜ਼ਾਦ ਹਸਤੀ ਤਹਿਤ ਆਪਣੇ ਫੈਸਲੇ ਨਾਲ ਲੜ੍ਹੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬੇਨਤੀ ਉੱਪਰ ਨਾ ਕਿ ਕਿਸੇ ਹੁਕਮ ਅਧੀਨ।
ਪੇਸ਼ ਕਰਤਾ
ਰਾਜਪਾਲ ਸਿੰਘ ਘੱਲ ਕਲਾਂ