#ਜੁਬਾਨ
ਅੱਜਕੱਲ੍ਹ ਭਾਵੇਂ ਜੁਬਾਨ ਦਾ ਕੋਈ ਮੁੱਲ ਨਹੀਂ ਬਹੁਤੇ ਲੋਕਾਂ ਲਈ ਪਰ ਇਹ ਕਿਹਾ ਜਾਂਦਾ ਪਹਿਲਾਂ ਤੋਂ ਕਿ ਜੁਬਾਨ ਮਰਦਾਂ ਦੀ ਹੁੰਦੀ ਐ। ਹੁਣ ਲੋਕ ਜੁਬਾਨ ਨੂੰ ਤਾਂ ਸਮਝਦੇ ਹੀ ਕੁਝ ਨਹੀਂ ਸੌਹਾਂ ਤੱਕ ਵੀ ਖਾਹ ਕੇਮੁੱਕਰ ਜਾਂਦੇ ਨੇ ਜਾਂ ਝੂਠੀ ਸੌਂਹ ਵੀ ਖਾ ਜਾਂਦੇ ਨੇ। ਇਹ ਕਦੇ ਨਾ ਮੰਨ ਕੇ ਬੈਠ ਜਾਇਓ ਕਿ ਰਾਜਨੀਤੀ ਵਿੱਚ ਪਰਪੱਕ ਲੋਕਾਂ ਦੀ ਕੋਈ ਸੌਂਹ ਜਾਂ ਜੁਬਾਨ ਹੁੰਦੀ ਏ।
ਗੱਲ ਤੇ ਹਰ ਸਿੱਖ ਦੇ ਗੌਰ ਕਰਨ ਵਾਲੀ ਹੈ ਪਰ ਇਸ ਵਿੱਚ ਜਿਕਰ ਮੇਰੇ ਪਿੰਡ ਘੱਲ ਕਲਾਂ ਦੇ ਸਰਦਾਰ #ਹਰਨਾਮ_ਸਿੰਘ_ਗਿੱਲ ਸਪੁੱਤਰ ਸਰਦਾਰ ਉੱਤਮ ਸਿੰਘ (ਇਹਨਾਂ ਦਾ ਅਗਵਾੜ ਸਾਫੂਕਾ ਹੈ ਇਹਨਾਂ ਦਾ ਪੁੱਤਰ ਗਿਆਨ ਸਿੰਘ ਸੀ ਅੱਗੇ ਓਹਨਾ ਦੇ ਤਿੰਨ ਸੁਪੁੱਤਰ (ਮਨਮੋਹਣ ਸਿੰਘ, ਸ਼ਮਸ਼ੇਰ ਸਿੰਘ ਅਤੇ ਸੁਰਿੰਦਰਜੀਤ ਸਿੰਘ Surinder J S Gill ਕੈਨੇਡਾ) ਤੇ ਇੱਕ ਧੀ ਸੀ।) ਦਾ ਹੈ। ਸਰਦਾਰ ਹਰਨਾਮ ਸਿੰਘ ਮਾਲਵੇ ਦੇ ਪਹਿਲੇ ਵਕੀਲ ਹੋਏ ਨੇ ਜੋ ਕਿ ਆਪਣੇ ਸਮੇਂ ਵਿੱਚ ਪਟਿਆਲਾ ਹਾਈਕੋਰਟ ਦੇ ਉੱਘੇ ਵਕੀਲ ਰਹੇ ਨੇ, ਵਾਰ ਬੋਰਡ ਆਫ ਪਰਿੰਸਲੇ ਸਟੇਟ ਦੇ ਮੈਂਬਰ ਵੀ ਰਹੇ, ਬਠਿੰਡਾ ਵਕੀਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਇਹਨਾਂ ਦਾ ਮੋਗੇ ਖਾਲਸਾ ਸਕੂਲ ਬਣਵਾਉਣ ਵਿੱਚ ਵੀ ਯੋਗਦਾਨ ਰਿਹਾ ਜੋ ਕਿ 1915 ਵਿੱਚ ਬਣਿਆਂ ਸੀ।
ਇੱਕ ਵਾਰ ਬਿਰਲਾ ਪਰਿਵਾਰ ਦਾ ਬੀਕਾਨੇਰ ਦੇ ਰਾਜੇ ਨਾਲ ਟੈਕਸ ਦਾ ਰੌਲਾ ਪੈ ਗਿਆ, ਅੰਗਰੇਜ਼ਾਂ ਦੇ ਸਮੇਂ ਆਮ ਲੋਕਾਂ ਨਾਲ ਕਾਨੂੰਨ ਦਾ ਕੀ ਹਿਸਾਬ ਕਿਤਾਬ ਸੀ ਇਸ ਬਾਰੇ ਤਾਂ ਕਹਿ ਨਹੀਂ ਸਕਦਾ ਪਰ ਬਿਰਲਾ ਪਰਿਵਾਰ ਅਤੇ ਬੀਕਾਨੇਰ ਦੇ ਰਾਜੇ ਦੇ ਰੌਲੇ ਦਾ ਕੇਸ ਲੰਡਨ ਅਦਾਲਤ ਵਿੱਚ ਪਹੁੰਚ ਗਿਆ। ਬਿਰਲਾ ਪਰਿਵਾਰ ਨੇ ਸਰਦਾਰ ਹਰਨਾਮ ਸਿੰਘ ਨੂੰ ਆਪਣੇ ਵਕੀਲ ਵਜੋਂ ਨਿਯੁਕਤ ਕੀਤਾ ਰਾਜੇ ਦੀ ਪਹੁੰਚ ਅੰਦਰਖਾਤੇ ਅੰਗਰੇਜ਼ਾਂ ਨਾਲ ਵੀ ਸੀ ਜਿਵੇਂ ਅੱਜਕਲ੍ਹ ਅਕਾਲੀਆਂ ਕਾਂਗਰਸੀਆਂ ਦੀਆਂ ਹੁੰਦੀਆਂ ਵਿਰੋਧੀ ਸਰਕਾਰ ਵੇਲੇ ਵੀ ਹੁੰਦੀਆਂ। ਖੈਰ ਬੀਕਾਨੇਰ ਦੇ ਰਾਜੇ ਨੇ ਸਾਰੇ ਹੀਲੇ ਵਸੀਲੇ ਕੀਤੇ ਪਰ ਕੋਈ ਹੱਲ ਨਾ ਨਿਕਲਿਆ। ਅਖੀਰ ਸਰਦਾਰ ਹਰਨਾਮ ਸਿੰਘ ਕੋਲ ਪਹੁੰਚ ਕੀਤੀ ਤੇ ਕੁਝ ਨਕਦੀ ਅਤੇ ਵੱਡਾ ਹਿੱਸਾ ਜਮੀਨ ਦੀ ਪੇਸ਼ਕਸ਼ ਹੋਈ। ਪਰ ਸਰਦਾਰ ਹਰਨਾਮ ਸਿੰਘ ਨੇ ਕਿਹਾ ਜੇ ਤੂੰ ਮੇਰੇ ਤੱਕ ਪਹਿਲਾਂ ਪਹੁੰਚ ਕਰਦਾ ਤਾਂ ਮੈਂ ਤੇਰੇ ਵੱਲੋਂ ਵੀ ਕੇਸ ਲੜ੍ਹ ਸਕਦਾ ਸੀ ਹੁਣ ਮੈਂ #ਜੁਬਾਨ ਦੇ ਚੁੱਕਾ ਇਸਦੇ ਸਾਹਮਣੇ ਹੁਣ ਕੋਈ ਲਾਲਚ ਮਾਅਨੇ ਨਹੀਂ ਰੱਖਦਾ। ਕੇਸ ਹਾਰ ਜਾਣ ਲਈ ਵੀ ਕਿਹਾ ਪਰ ਸਰਦਾਰ ਸਾਹਬ ਨੇ ਕਿਹਾ ਮੈਂ ਸਿੱਖ ਹਾਂ ਮੇਰਾ #ਵਚਨ ਹੀ ਮੇਰਾ ਧਰਮ ਹੈ।
ਰਾਜਾ ਲੰਡਨ ਵਿੱਚ ਕੇਸ ਹਾਰ ਗਿਆ ਵਾਪਸ ਸਰਦਾਰ ਹਰਨਾਮ ਸਿੰਘ ਨੂੰ ਭਾਰਤ ਆਉਣ ਤੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਸਰਦਾਰ ਹਰਨਾਮ ਸਿੰਘ ਜੀ ਨੇ ਫਿਰੋਜ਼ਪੁਰ ਤੇ ਪਟਿਆਲਾ ਰਿਆਸਤਾਂ ਵਿੱਚ ਪਨਾਹ ਬਣਾਈ।
ਇਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਸੀਂ ਯਾਦ ਰੱਖੀਏ ਕਿ ਅਸੀਂ ਸਿੱਖ ਹਾਂ ਸਾਡੀ ਜੁਬਾਨ ਦਾ ਮੁੱਲ ਹੈ ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖੀਏ। ਦੁਆਨੀ-ਚੁਆਨੀ ਦੀਆਂ ਪ੍ਰਧਾਨਗੀਆਂ ਆਹੁਦਿਆਂ ਪਿੱਛੇ ਆਪਣੀਆਂ ਕਦਰਾਂ ਕੀਮਤਾਂ ਆਪਣੀ ਜਮੀਰ ਨਾ ਵੇਚੀਏ ਅਸੀਂ ਸਰਦਾਰ ਹਰਨਾਮ ਸਿੰਘ ਵਰਗਿਆਂ ਦੇ ਵਾਰਿਸ ਹਾਂ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ