#ਪਿੰਡ_ਦਾ_ਸੰਖੇਪ_ਇਤਿਹਾਸ
ਸੋਲਵੀ ਸਦੀ ਵਿੱਚ ਬੱਝਾ ਇਹ ਪਿੰਡ ਸੀ ਘੱਲੂ ਰੰਘੜ ਦੇ ਨਾ ਤੇ,
ਜਿੱਥੇ ਛੇਵੇਂ ਪਾਤਸ਼ਾਹ ਚਰਨ ਪਾਏ ਗੁਰੂ ਘਰ ਬਣ ਗਿਆ ਥਾਂ ਤੇ,
ਦੋ ਪੱਤੀਆਂ ਦੇ ਨਾਮ ਜੁੜ ਗਏ ਨਾ ਮਹਿਰ ਤੇ ਦੰਦੂ ਜਿਹੇ ਭਰਾਵਾਂ ਦੇ,
ਪਿੰਡ 42 ਬੱਝੇ ਗਏ ਇਸ ਪਿੰਡੋ ਉਠ ਕੇ ਗਏ ਗਿੱਲਾਂ ਦੇ ਨਾਵਾਂ ਤੇ।
1902'ਚ ਖੁੱਲ੍ਹ ਸਕੂਲ ਗਿਆ ਸੀ, ਲੱਗਾ ਨਹਿਲੇ ਤੇ ਦੈਹਲਾ ਜੀ,
ਹਰਨਾਮ ਸਿਉਂ ਵਕੀਲ ਸੀ ਬਣਿਆ, ਪੂਰੇ ਮਾਲਵੇ ਚੋਂ ਪਹਿਲਾਂ ਜੀ,
25 ਵਿੱਚ ਬਣੀ ਕਮੇਟੀ ਓਸੇ ਸਾਲ ਪਹਿਲਾ ਸਰਪੰਚ ਅਮੀਰ ਹੋਇਆ,
ਗੁਰੂ ਘਰ ਦਾ ਸੀ ਅਸਲ ਗ੍ਰੰਥੀ ਨਰੈਣ ਸਿੰਘ ਡਾਹਢਾ ਫਕੀਰ ਹੋਇਆ,
37 ਵਿੱਚ ਬਣੀ ਗੁਰੂ ਘਰ ਦੀ ਡਿਉੜੀ ਤੇ ਸੰਮਤ ਵਾਲੀ ਤਾਰੀਖ ਲਿਖੀ,
ਬਜੁਰਗਾਂ ਦੀਆਂ ਸਾਂਝੀਆਂ ਕੀਤੀਆਂ ਗੱਲਾਂ ਝੂਠੀ ਨਹੀਂ ਤਾਰੀਫ ਲਿਖੀ,
35 ਤੋਂ ਲੈਕੇ ਬਾਬੇ ਕਰਤਾਰ ਕਰਕੇ ਚਲਦਾ ਕੰਮ ਕਬੱਡੀ ਵਾਲੇ ਮੇਲੇ ਦਾ,
ਸੰਨ 55' ਵਿੱਚ ਬਣਿਆ ਸੀ ਟੇਸ਼ਨ ਪਿੰਡ ਘੱਲ ਕਲਾਂ ਵਿੱਚ ਰੇਲੇ ਦਾ,
ਕਲਕੱਤੇ ਦੇ ਬੋਹੜ ਵਾਗੂੰ ਫੈਲੇ ਪਿੰਡ ਵਿੱਚ ਖੇਡੀ ਬੜ੍ਹੀ ਚੋਰ ਸਿਪਾਹੀ ਮੈਂ,
ਪਿੰਡੋਂ ਵਿਸਰੀਆਂ ਮਹਿਫਲਾਂ ਦੀ ਕੱਲ੍ਹਾ ਨਹੀਂ ਜੋ ਭਰਦਾ ਗਵਾਹੀ ਮੈਂ,
ਇਸ ਪਿੰਡ ਵਿੱਚੋਂ ਹੀ ਹੋਏ ਨੇ ਕਬੱਡੀ ਦੇ ਵੀ ਰੇਡਰ-ਜਾਫੀ ਥੰਮ੍ਹ ਬੜ੍ਹੇ,
ਨਸ਼ਿਆਂ ਵੱਲ ਵੀ ਸੀ ਵਧੀ ਜਵਾਨੀ, ਤਾਹੀਓਂ ਅਧੂਰੇ ਪਏ ਨੇ ਕੰਮ ਬੜ੍ਹੇ,
ਅੱਜ ਵੀ ਉਹਨਾਂ ਦੇ ਇੰਤਜਾਰ 'ਚ ਲੱਗਦੀਆਂ ਪਿੰਡ ਦੀਆਂ ਜੂਹਾਂ ਜੋ,
ਚੰਗੇ ਭਵਿੱਖ ਲਈ ਆਸਾਂ ਲੈ ਪਿੰਡੋਂ ਨਿਕਲੀਆਂ ਸੀ 'ਗਿੱਲਾ' ਰੂਹਾਂ ਜੋ।
ਯੌਰਪ, ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ ਵਿੱਚ ਵੀ ਚਰਚੇ ਨੇ,
ਯੂਕੇ, ਅਮਰੀਕਾ ਵਾਲੇ ਵੀ ਸੋਹਣੇ ਵੱਸਦੇ, ਕਰਦੇ ਖੁੱਲ੍ਹੇ ਉਹ ਖਰਚੇ ਨੇ
ਅੱਧਾ ਘੱਲ ਵਸੇ ਕੈਨੇਡਾ ਕੀ ਸਰੀ, ਟੋਰੰਟੋ, ਕੈਲਗਿਰੀ ਤੇ ਮੈਨੀਟੋਬਾ,
ਗੋਲਾ ਸੁੱਟਣ ਵਾਲੇ ਮਿੱਠੂ ਕਰਕੇ ਵੀ ਹੁੰਦੀ ਰਹੀ ਏ ਪਿੰਡ ਦੀ ਸੋਭਾ,
ਵਾਰਿਸ ਅਸੀਂ ਪੂਰਨਾ ਨੰਦ ਆਰਿਫ਼ ਤੇ ਬੀਰਬਲ ਕਵੀਸ਼ਰ ਦੇ,
ਮਾਲਵੇ ਸਿੱਖ ਇਤਿਹਾਸ ਦੇ ਯੋਧੇ ਹਰੀ ਸਿੰਘ ਜਿਹੇ ਕਿੱਥੇ ਨੇ ਵਿਸਰਦੇ,
ਮਨਜੀਤ ਤੇ ਸੁਰਜੀਤ ਗਿੱਲ ਦੇ ਬਣਾਏ ਬੁੱਤ ਯੂਕੇ ਤੱਕ ਮਸ਼ਹੂਰ ਬੜੇ,
ਨੰਜਾ ਤੇ ਬੱਬੀ ਗਿੱਲ ਵੀ ਲਿਖਦੇ ਗੀਤ ਚਮਕੌਰ ਦੇ ਪਹੁੰਚਣ ਦੂਰ ਬੜੇ,
ਇੱਕੋ ਰਾਜਪਾਲ ਹੁਣ ਅਰਦਾਸ ਕਰੇ ਮੇਰਾ ਪਿੰਡ ਹੋਰ ਵੀ ਖਾਸ ਬਣੇ,
ਖੇਡਦੇ-ਪੜ੍ਹਦੇ ਜੋ ਨਿੱਕੇ-ਨਿਆਣੇ ਉਹਨਾਂ ਕਰਕੇ ਵੀ ਇਤਿਹਾਸ ਬਣੇ।
......
ਰਾਜਪਾਲ ਸਿੰਘ ਘੱਲ ਕਲਾਂ