#ਸਿੱਖੀ_ਕਿੱਥੋਂ_ਕਿੱਥੇ_ਤੱਕ
#Sikhism
#FarmersProtest
ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ Dieudonne Chrameh ਦੀ ਹੈ ਜੋ ਕਿ ਕੈਮਰੂਨ #Cameron ਦੇਸ਼ ਦਾ ਵਾਸੀ ਹੈ ਤੇ ਜਰਮਨੀ ਤੋਂ ਆਇਆ ਹੈ ਇਸ ਵੇਲੇ ਐਕਸਪੋ ਦੇ ਸੇਫਟੀ ਸਟਾਫ ਵਿੱਚ ਕੰਮ ਕਰ ਰਿਹਾ ਇਸਦੀ ਫੇਸਬੁੱਕ ਆਈ ਡੀ ਨਹੀਂ ਹੈ ਨਹੀਂ ਤਾਂ ਮੈਂ ਇਸਨੂੰ ਟੈਗ ਕਰਦਾ।
ਇਸਦੇ ਨਾਲ ਇੱਕ ਕੇਰਲਾ ਦਾ ਬੰਦਾ ਸੀ ਸਾਡੀ ਗੱਲਬਾਤ ਅੰਗਰੇਜ਼ੀ ਵਿੱਚ ਹੋ ਰਹੀ ਸੀ। ਇਸਨੇ ਮੈਨੂੰ ਪੁੱਛਿਆ ਕਿ ਤੂੰ ਕਿੱਥੋਂ ਦਾ ਹੈ ਤਾਂ ਉਸ ਨੂੰ ਦੱਸਿਆ ਕਿ ਮੈਂ ਪੰਜਾਬ ਦਾ ਹਾਂ, ਕਈ ਤਾਂ ਵਾਲ ਕੱਟੇ ਵੇਖ ਕਿ ਇਹ ਵੀ ਕਹਿ ਦਿੰਦੇ ਹਨ ਕਿ ਪਾਕਿਸਤਾਨੀ ਪੰਜਾਬੀ ਫੇਰ ਸਮਝਾ ਕੇ ਦੱਸਣਾਂ ਪੈਂਦਾ ਕਿ ਨਹੀਂ ਭਾਰਤੀ ਪੰਜਾਬੀ। ਮੈਨੂੰ ਕਹਿੰਦਾ ਕਿ ਹਿੰਦੂ ਏ ਮੈਂ ਕਿਹਾ ਨਹੀਂ ਮੈਂ ਵੀ ਗੁਨਾਹਗਾਰ ਹਾਂ ਕਿ ਅੱਜਕੱਲ੍ਹ ਸਿਰ ਤੇ ਪੱਗ ਨਹੀਂ ਬੰਨਦਾ ਪਰ ਇਹ ਵੀ ਨਹੀਂ ਪੱਗ ਵੇਖ ਕੇ ਹਰੇਕ ਦੇਸ਼ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਸਿੱਖ ਹਾਂ ਤੇ ਸਾਡੀ ਵੱਖਰੀ ਪਛਾਣ ਹੈ (ਇਹ ਮੈਂ ਇਸ ਲਈ ਕਹਿ ਰਿਹਾਂ ਕਿ ਮੈਂ ਜਦੋਂ ਰਸ਼ੀਆ ਵਿੱਚ ਸੀ ਤਾਂ ਮੈਂ ਪੱਗ ਬੰਨ੍ਹਦਾ ਸੀ ਫੇਰ ਵੀ ਬਹੁਤੇ ਲੋਕਾਂ ਨੂੰ ਦੱਸੇ ਤੋਂ ਹੀ ਪਤਾ ਲਗਦਾ ਕਿ ਸਿੱਖ ਕੌਣ ਨੇ ਤੇ ਕੀ ਇਤਿਹਾਸ ਹੈ)। ਮੈਂ ਆਪਣੇ ਬਾਰੇ ਉਸਨੂੰ ਦੱਸ ਦਿੱਤਾ ਤੇ ਕਿ ਮੈਂ ਪੂਰਨ ਸਿੱਖ ਨਹੀਂ ਹਾਂ। ਸਿੱਖ ਕਿਰਤ ਕਰਦਾ, ਵੰਡ ਕੇ ਛੱਕਦਾ ਅਤੇ ਨਾਮ ਜਪਦਾ।
ਫੇਰ ਉਸਨੇ ਪੁਛਿਆ ਕੇ ਪਰੇਅਰ ਕਿਵੇਂ ਕਰਦੇ ਨੇ ਸਿੱਖ; ਫੇਰ ਮੈਂ ਉਸਨੂੰ ਮੂਲਮੰਤਰ ਬਾਰੇ ਦੱਸਿਆ ਅੰਗਰੇਜ਼ੀ ਵਿੱਚ ਅਰਥ ਕਰਕੇ।
ਫੇਰ ਉਸਨੇ ਕਿਹਾ ਕਿ ਤੁਹਾਡਾ ਧਾਰਮਿਕ ਗ੍ਰੰਥ ਕਿਹੜਾ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਬਾਰੇ ਦੱਸਿਆ।
ਨਾਲਦੇ ਕੇਰਲਾ ਵਾਲੇ ਨੇ ਇੱਕ ਦਮ ਕਿਹਾ ਇਹਨਾਂ ਸਿੱਖਾਂ ਨੇ ਭਾਰਤ ਦਾ ਪ੍ਰਧਾਨਮੰਤਰੀ ਮਾਰ ਦਿੱਤਾ ਸੀ ਤਾਂ ਉਸਨੇ ਮੈਨੂੰ ਪੁਛਿਆ ਕਿਉਂ?
ਜਵਾਬ ਵਿੱਚ ਮੈਂ ਉਸਨੂੰ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਦਿਖਾਈ ਤੇ ਕਿਹਾ ਇਹ ਸਾਡਾ ਪ੍ਰਮੁੱਖ ਧਾਰਮਿਕ ਸਥਾਨ #Sikh_Prime_Shrine ਹੈ ਉਸਨੇ ਹਮਲਾ ਕੀਤਾ ਅਸੀਂ ਮਾਰ ਦਿੱਤਾ।
ਇਹ ਸਭ ਮੈਂ ਉਸਨੂੰ ਇਸ ਲਈ ਦੱਸਿਆ ਕਿਉਂਕਿ ਕਿ ਉਸਨੂੰ ਸਿੱਖ, ਸਿੱਖੀ ਤੇ ਸਾਡੇ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਸੀ। ਸਿੱਖੀ ਬਾਰੇ ਛੱਡੋ ਅਸੀਂ ਕਿਸਾਨ ਅੰਦੋਲਨ ਬਾਰੇ ਵੀ ਹਜੇ ਪੂਰੀ ਦੁਨੀਆਂ ਨੂੰ ਨਹੀਂ ਦੱਸ ਸਕੇ। ਰੌਲਾ ਅਸੀਂ ਬਹੁਤ ਪਾ ਰਹੇ ਹਾਂ ਪਰ ਮੈਂ ਜਦੋਂ ਉਸਨੂੰ ਪੁੱਛਿਆ ਕਿ ਕਿਸਾਨ ਅੰਦੋਲਨ ਬਾਰੇ ਪਤਾ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਪਿਛਲੇ ਸਾਲ ਤੋਂ ਚੱਲ ਰਿਹਾ ਤਾਂ ਉਸਨੇ ਕੋਰੀ ਨਾਹ ਕਰ ਦਿੱਤੀ।
ਅਜਿਹਾ ਮੇਰੇ ਨਾਲ ਬਹੁਤ ਵਾਰ ਹੋਇਆ ਹੈ ਪਰ ਪੋਸਟ ਪਾਉਣ ਦਾ ਮਤਲਵ ਇਹ ਹੈ ਕਿ ਸਾਡੀ ਸ੍ਰੋਮਣੀ ਕਮੇਟੀ ਚਾਪਲੂਸ ਕਮੇਟੀ ਹੈ ਆਪਣਾ ਫਰਜ਼ ਨਹੀਂ ਪੂਰਾ ਕਰ ਰਹੀ, ਅਸਲ ਵਿੱਚ ਤਾਂ ਪੂਰਾ ਬਾਦਲ ਦਲ ਹੀ ਦੂਜੇ ਨਾਮ ਨਾਲ ਚਲਦਾ ਇਸ ਕਮੇਟੀ ਨੇ ਗੋਲਕਾਂ ਦੇ ਪੈਸੇ ਨਾਲ ਸਾਰੀ ਦੁਨੀਆ ਨੂੰ ਦੱਸਣਾ ਸੀ ਕਿ ਸਿੱਖ ਕੌਣ ਹੁੰਦੇ ਨੇ ਮੈਨੂੰ ਬਹੁਤ ਬੁਰਾ ਲੱਗਦਾ ਜਦੋਂ ਹੋਰ ਮੁਲਕਾਂ ਦੇ ਲੋਕ ਕਹਿੰਦੇ ਨੇ ਮੁਸਲਿਮ ਨੇ, ਹਿੰਦੂ ਨੇ, ਕ੍ਰਿਸਚੀਅਨ ਨੇ, ਬੋਧੀ ਨੇ ਸਿੱਖ ਵੀ ਹੁੰਦੇ ਨੇ ਪਤਾ ਨਹੀਂ।
ਇਹ ਹਵਾ ਵਿੱਚ ਤੀਰ ਮਾਰਦੇ ਰਹਿੰਦੇ ਨੇ ਤੇ ਗੋਲਕਾਂ ਦਾ ਪੈਸਾ ਕਰਮਚਾਰੀਆਂ ਦੀਆਂ ਸਹੂਲਤਾਂ ਤੇ ਅਕਾਲੀ ਦਲ ਦੇ ਪ੍ਰਚਾਰ ਵਿੱਚ ਬਰਬਾਦ ਕਰਦੇ ਨੇ ਜੋ ਸਕੂਲ ਕਾਲਜ ਚਲਦੇ ਨੇ ਉਹਨਾਂ ਵਿੱਚ ਵੀ ਖਾਣ ਮੁੱਖ ਰੱਖਿਆ ਇਹਨਾਂ ਨੇ, ਅੱਜ ਤੱਕ ਤਾਂ ਪੂਰੀ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਕੌਣ ਨੇ ਪਰ ਅਫਸੋਸ ਭਾਰਤ ਦੇ ਪੂਰੇ ਰਾਜਾਂ ਵਿੱਚ ਲੋਕਾਂ ਨੂੰ ਸਿੱਖ ਤੇ ਸਿੱਖੀ ਬਾਰੇ ਦੱਸਣ ਵਿੱਚ ਨਾਕਾਮ ਰਹੀ ਹੈ ਸ੍ਰੋਮਣੀ ਕਮੇਟੀ। ਸਰਦੇ-ਪੁੱਜਦੇ ਸਿੱਖਾਂ ਨੇ ਵੀ ਗੋਲਕ ਭਰਨ ਤੇ ਲੰਗਰਾਂ ਤੇ ਜੋਰ ਦੇ ਕੇ ਰੱਖਿਆ ਹੈ। ਸਿਰ ਤੇ ਪੱਗ ਬੰਨ੍ਹ ਕੇ ਕੰਮ ਕਰਨ ਲਈ ਅਸੀਂ ਹੁਣ ਵੀ ਬਹੁਤ ਮੁਲਕਾਂ ਵਿੱਚ ਸੰਘਰਸ਼ ਕਰ ਰਹੇ ਹਾਂ ਜਿੱਥੇ ਸਿੱਖਾਂ ਦੀ ਬਹੁਗਿਣਤੀ ਹੈ ਉਥੇ ਸਰਕਾਰਾਂ ਨੇ ਪੱਗ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਦੁਬਈ ਵਿੱਚ ਵੀ ਤੁਸੀਂ ਪੱਗ ਬੰਨ੍ਹ ਕੇ ਟੈਕਸੀ ਡਰਾਈਵਰ ਦੀ ਨੌਕਰੀ ਨਹੀਂ ਕਰ ਸਕਦੇ, ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ