#ਪਹਿਰਾਵਾ
ਅੱਜਕਲ੍ਹ ਗਰਮੀ ਵਿੱਚ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਘੱਟ ਤੋਂ ਘੱਟ ਕੱਪੜੇ ਪਾਈਏ, ਪਰ ਅੱਜ ਤੋਂ ਵੀਹ ਕੁ ਸਾਲ ਪਹਿਲਾਂ ਇਹ ਕੈਪਰੀਆਂ ਵੱਡੇ ਕੱਛਿਆਂ ਦਾ ਰਿਵਾਜ ਨਹੀਂ ਸੀ ਜਿਹੜੇ ਬਾਹਰੋਂ ਆਉਂਦੇ ਸੀ ਓਹੀ ਪਾਉਂਦੇ ਸੀ। ਇਹ ਸਾਡਾ ਸੱਭਿਆਚਾਰ ਜਾਂ ਸਾਡੀ ਵਿਰਾਸਤ ਨਹੀਂ ਕਿ ਕੱਪੜੇ ਘੱਟ ਪਾਏ ਜਾਣ, ਹੁਣ ਤਾਂ ਬਹੁਤੇ ਗੁਰਦੁਆਰਿਆਂ ਵਿੱਚ ਲਿਖ ਕੇ ਲਗਾਉਣਾ ਪੈ ਰਿਹਾ ਕਿ ਛੋਟੇ ਕੱਪੜੇ ਪਾ ਕੇ #ਗੁਰਦੁਆਰਾ ਸਾਹਿਬ ਦੇ ਅੰਦਰ ਨਾ ਆਓ। ਮੈਂ ਕੁੜੀਆਂ ਦੀ ਕੱਪੜੇ ਪਾਉਣ ਦੀ ਆਜ਼ਾਦੀ ਦੇ ਖਿਲਾਫ ਨਹੀਂ ਹਾਂ ਪਰ ਕੁੜੀਆਂ ਨੂੰ ਵੀ ਇਸਦਾ ਨਜਾਇਜ਼ ਫਾਇਦਾ ਨਹੀਂ ਚੁੱਕਣਾ ਚਾਹੀਦਾ। ਅਕਸਰ ਜਦੋਂ ਕੁੜੀਆਂ ਘੱਟ ਤੇ ਭੜਕਾਊ ਕੱਪੜੇ ਪਾ ਕਿ ਬਾਹਰ ਜਾਂਦੀਆਂ ਨੇ ਉਹ ਕਹਿੰਦੀਆਂ ਨੇ ਕਿ ਵੇਖਣ ਤੇ ਸੋਚਣ ਵਾਲੇ ਗਲਤ ਹਨ ਉਹਨਾਂ ਦੀ ਸੋਚ ਛੋਟੀ ਹੈ ਪਰ ਅਗਰ ਗੰਦਗੀ ਪਰੋਸੀ ਜਾਇਗੀ ਤਾਂ ਗੰਦ ਤੇ ਬੈਠਣ ਵਾਲੀਆਂ ਮੱਖੀਆਂ ਜਰੂਰ ਆਉਣਗੀਆਂ। ਕਿਸੇ ਕੁੜੀ ਨੂੰ ਹਰ ਦੇਖਣ ਵਾਲਾ ਇਨਸਾਨ ਗਲਤ ਨਜਰ ਵਾਲਾ ਨਹੀਂ ਹੁੰਦਾ ਪਰ ਜਦੋਂ ਕੋਈ ਕਿਸੇ ਘੱਟ ਕੱਪੜਿਆਂ ਵਾਲੀ ਕੁੜੀ ਨੂੰ ਕੋਈ ਮੁੜਕੇ ਦੇਖੇਗਾ ਤਾਂ ਉਹ ਆਪਣੇ ਆਪ ਗਲਤ ਹੋ ਜਾਵੇਗਾ।
ਪੰਜਾਬ ਵਿੱਚ ਕਾਫੀ ਸਾਲ ਪਹਿਲਾਂ ਇੱਕ ਪੁਲਿਸ ਕੇਸ ਆਇਆ ਸੀ ਕਤਲ ਦਾ ਜੋ ਕਿ ਇੱਕ #ਕਾਲੇਜ ਦਾ ਵਿਦਿਆਰਥੀ ਸੀ। ਕਿੱਸਾ ਸ਼ੁਰੂ ਹੋਇਆ ਸਾਰਾ ਉਸ ਲੜਕੇ ਦੀ ਪਰੋਫੈਸਰ ਦੇ ਖੁੱਲ੍ਹੇ ਸੁਭਾਅ ਤੇ ਭੜਕੀਲੇ ਕੱਪੜੇ ਪਾਉਣ ਤੋਂ, ਉਸਦੀ ਗਲਤੀ ਨੇ ਇੱਕ ਮੁੰਡੇ ਦੀ ਜਾਨ ਵੀ ਲਈ ਤੇ ਆਪਣੀ ਇੱਜ਼ਤ ਵੀ ਗਵਾਈ। ਬੇਸ਼ੱਕ ਉਹ ਪਰੋਫੈਸਰ ਕੁੜੀਆਂ ਦੀ ਆਜਾਦੀ ਦੀ ਗੱਲ ਖੁੱਲ੍ਹ ਕੇ ਕਰਦੀ ਹੋਵੇਗੀ, ਵਿਦਿਆਰਥੀਆਂ ਨਾਲ ਖੁੱਲ੍ਹ ਦਿਲੀ ਨਾਲ ਵਿਚਰਦੀ ਹੋਵੇਗੀ ਪਰ ਉਸਦੀ ਆਜਾਦੀ ਤੇ ਕੱਪੜੇ ਪਾਉਣ ਦੇ ਤਰੀਕੇ ਦੀ #ਸਜਾ ਪੰਜ ਪਰਿਵਾਰਾਂ ਨੇ ਭੁਗਤੀ, ਜੋ ਜਲਾਲਤ ਝੱਲੀ ਉਹ ਵੱਖਰੀ।
ਸਾਡੇ ਬਾਬੇ-ਦਾਦੇ ਗਰਮੀਆਂ ਵਿੱਚ ਖੱਦਰ ਪਾ ਕੇ ਹਾੜੀਆਂ ਵੱਢਦੇ ਤੁਲ ਗਏ ਉਹਨਾਂ ਨੂੰ ਤਾਂ ਇਹਨੀਂ ਗਰਮੀ ਨਹੀਂ ਲੱਗੀ ਸਾਡੇ ਕੋਲ ਤਾਂ ਸਹੂਲਤ ਮੁਤਾਬਿਕ ਤਨ ਢੱਕਣ ਲਈ ਹਰ ਤਰ੍ਹਾਂ ਦਾ ਕੱਪੜਾ ਮੌਜੂਦ ਹੈ ਪਰ ਅਸੀਂ ਮਾਡਰਨ ਹੋਣਤੇ ਹੋਰ ਬਹਾਨਿਆਂ ਹੇਠ ਫੇਰ ਨੰਗੇਜ਼ਵਾਦ ਵੱਲ ਕਿਉਂ ਵਧ ਰਹੇ ਹਾਂ। ਮੁੰਡੇ ਹੋਣ ਚਾਹੇ ਕੁੜੀਆਂ ਕੱਪੜੇ ਕਿਸੇ ਵੀ ਤਰ੍ਹਾਂ ਦੇ ਪਾਉਣ ਪਰ ਆਪਣਾ ਤਨ ਪੂਰਾ ਢੱਕ ਕੇ ਰੱਖਣ।
ਧੰਨਵਾਦ ਸਹਿਤ
ਰਾਜਪਾਲ ਸਿੰਘ ਘੱਲ ਕਲਾਂ