#ਪਿੰਡ ਘੱਲ ਕਲਾਂ ਦੇ ਖੇਡ ਮੇਲੇ ਦਾ ਜਨਮਦਾਤਾ ਸਵ: ਸ੍ਰ. ਕਰਤਾਰ ਸਿੰਘ ਮਾਖੇਕਾ ਸਪੁੱਤਰ ਸਵ. ਸ੍ਰ ਮਸਤਾਨ ਸਿੰਘ ਮਾਖੇਕਾ।
ਉਹਨਾਂ ਦੇ ਪਿਤਾ ਸ੍ਰ ਮਸਤਾਨ ਸਿੰਘ ਸਭ ਤੋਂ ਪਹਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਢਲੇ ਮੈਂਬਰ ਵੀ ਸਨ, ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ (ਪੁਰਾਣਾ ਦਰਬਾਰ ਸਾਹਿਬ) ਅਤੇ ਡਿਉੜੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
ਪਿੰਡ ਘੱਲ ਕਲਾਂ ਦਾ ਪਹਿਲਾਂ ਖੇਡ ਮੇਲਾ ਸ੍ਰ ਕਰਤਾਰ ਸਿੰਘ ਗਿੱਲ ਜੀ ਨੇ 1935 ਵਿੱਚ ਕਰਵਾਇਆ ਸੀ ਉਸਤੋਂ ਬਾਅਦ ਦੂਜਾ ਖੇਡ ਮੇਲਾ 1937 ਵਿੱਚ ਇਸ ਤਰ੍ਹਾਂ ਪਿੰਡ ਘੱਲ ਕਲਾਂ ਵਿੱਚ ਖੇਡ ਮੇਲੇ ਦੀ ਪ੍ਰੰਪਰਾ ਸ਼ੁਰੂ ਹੋ ਗਈ ਜਿਸ ਨਾਲ ਘੱਲ ਕਲਾਂ ਦਾ ਮੇਲਾ ਮਸ਼ਹੂਰ ਹੋ ਗਿਆ ਸੀ ਅਜ਼ਾਦੀ ਤੋਂ ਪਹਿਲਾਂ ਹੀ। ਇਹਨੇ ਪੁਰਾਣੇ ਸਮੇਂ ਤੋਂ ਇਸ ਪਿੰਡ ਦੇ ਮੈਦਾਨ ਨੇ ਖਿਡਾਰੀ ਪੈਦਾ ਕਰਨੇ ਸ਼ੁਰੂ ਕੀਤੇ ਸੀ ਇਸੇ ਕਰਕੇ ਪਿੰਡ ਦੇ ਖਿਡਾਰੀਆਂ ਦੀ ਤੂਤੀ ਆਸ ਪਾਸ ਪਿੰਡਾਂ ਅਤੇ ਪੂਰੇ ਪੰਜਾਬ ਵਿੱਚ ਬੋਲਦੀ ਸੀ। ਪੁਰਾਣੇ ਖਿਡਾਰੀਆਂ ਦੇ ਜਿੱਤੇ ਹੋਏ ਅਨੇਕਾਂ ਇਨਾਮ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਰਹੇ ਨੇ।
ਸ੍ਰ. ਕਰਤਾਰ ਸਿੰਘ ਜੀ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਂਵੀ ਗੁਰਦੁਆਰਾ ਸਾਹਿਬ ਦੇ ਸਾਬਕਾ ਸੈਕਟਰੀ ਵੀ ਰਹੇ ਨੇ (1978 ਤੋਂ 1986) ਉਹ ਪਿੰਡ ਦੇ ਬਹੁਤ ਪੜ੍ਹੇ ਲਿਖੇ ਅਤੇ ਸੂਝਵਾਨ ਇਨਸਾਨ ਸਨ ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਚੰਗੇ ਜਾਣਕਾਰ ਸਨ। ਸਮਾਜ ਸੇਵਾ ਅਤੇ ਸਮਾਜ ਸੁਧਾਰ ਵਿੱਚ ਉਹਨਾਂ ਦੀਆਂ ਆਪਣੇ ਸਮੇਂ ਅਹਿਮ ਸੇਵਾਵਾਂ ਸਨ।
ਤਸਵੀਰ ਸਵ. ਸ੍ਰ. ਕਰਤਾਰ ਸਿੰਘ ਜੀ ਮਾਖੇਕੇ।
#ਕਰਤਾਰਸਿੰਘਮਾਖੇਕੇ #ਕਰਤਾਰਸਿੰਘਘੱਲਕਲਾਂ #ਘੱਲਕਲਾਂ #ਕਰਤਾਰਸਿੰਘ