#ਪਿੰਡਦੀਧੀ
ਪਿੰਡ ਘੱਲ ਕਲਾਂ ਦਾ ਮਾਣ ਵਧਾਉਣ ਲਈ ਅਮਨਦੀਪ ਕੌਰ ਨੇ ਅਨੇਕਾਂ ਮੈਡਲ ਜਿੱਤੇ ਨੇ ਬੀਤੇ ਦਿਨੀਂ ਅਮਨਦੀਪ ਕੌਰ ਨੇ ਕੁੜੀਆਂ ਦੀ ਨੈਸ਼ਨਲ ਪੱਧਰ ਦੀ 800 ਮੀਟਰ ਰੇਸ ਵਿਚੋਂ ਤਾਂਬੇ ਦਾ ਤਗਮਾਂ ਜਿੱਤ ਕੇ ਪਿੰਡ ਦਾ ਮਾਣ ਹੋਰ ਵਧਾਇਆ ਹੈ ਉਸਨੇ ਆਪਣੀ ਮੈਡਲ ਟੈਲੀ ਵਿੱਚ ਇੱਕ ਹੋਰ ਕੀਮਤੀ ਮੈਡਲ ਦਾ ਵਾਧਾ ਕੀਤਾ ਹੈ। ਓਵਰਸੀਜ਼ ਗਰੁੱਪ ਵੱਲੋਂ ਅਮਨਦੀਪ ਕੌਰ ਦੀ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਲਗਾਤਾਰ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ। ਅਮਨਦੀਪ ਵੱਲੋਂ ਏਸ਼ੀਅਨ ਲਈ ਕੁਆਲੀਫਾਈ ਕਰ ਲਿਆ ਗਿਆ ਹੈ। ਅਸੀਂ ਅਮਨਦੀਪ ਕੌਰ ਦੇ ਹੋਰ ਬਿਹਤਰ ਪ੍ਰਦਰਸ਼ਨ ਅਤੇ ਕਾਮਯਾਬੀ ਲਈ ਦੁਆ ਕਰਦੇ ਹਾਂ।