ਪਿੰਡ ਘੱਲ ਕਲਾਂ ਦਾ ਖੇਡ ਮੇਲਾ ਸ੍ਰ ਕਰਤਾਰ ਸਿੰਘ ਗਿੱਲ ਜੀ ਨੇ ਪਹਿਲੀ ਵਾਰ 1935 ਵਿੱਚ ਕਰਵਾਇਆ ਸੀ ਉਸਤੋਂ ਬਾਅਦ ਦੂਜਾ ਖੇਡ ਮੇਲਾ 1937 ਵਿੱਚ ਇਸ ਤਰ੍ਹਾਂ ਪਿੰਡ ਘੱਲ ਕਲਾਂ ਵਿੱਚ ਖੇਡ ਮੇਲੇ ਦੀ ਪ੍ਰੰਪਰਾ ਸ਼ੁਰੂ ਹੋ ਗਈ ਜਿਸ ਨਾਲ ਘੱਲ ਕਲਾਂ ਦਾ ਮੇਲਾ ਮਸ਼ਹੂਰ ਹੋ ਗਿਆ ਸੀ ਅਜ਼ਾਦੀ ਤੋਂ ਪਹਿਲਾਂ ਹੀ। ਇਹਨੇ ਪੁਰਾਣੇ ਸਮੇਂ ਤੋਂ ਇਸ ਪਿੰਡ ਦੇ ਮੈਦਾਨ ਨੇ ਖਿਡਾਰੀ ਪੈਦਾ ਕਰਨੇ ਸ਼ੁਰੂ ਕੀਤੇ ਸੀ ਇਸੇ ਕਰਕੇ ਪਿੰਡ ਦੇ ਖਿਡਾਰੀਆਂ ਦੀ ਤੂਤੀ ਆਸ ਪਾਸ ਪਿੰਡਾਂ ਅਤੇ ਪੂਰੇ ਪੰਜਾਬ ਵਿੱਚ ਬੋਲਦੀ ਸੀ। ਪੁਰਾਣੇ ਖਿਡਾਰੀਆਂ ਦੇ ਜਿੱਤੇ ਹੋਏ ਅਨੇਕਾਂ ਇਨਾਮ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਰਹੇ ਨੇ। ਕੋਰੋਨਾ ਦੇ ਸਮੇਂ ਇੱਕ ਦੋ ਸਾਲ ਟੂਰਨਾਮੈਂਟ ਨਹੀ ਹੋ ਸਕਿਆ ਇਸ ਵਾਰ 85ਵਾਂ ਖੇਡ ਮੇਲਾ ਹੋ ਰਿਹਾ ਹੈ।