ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਦੀ ਸ਼ੁਰੂਆਤ 2023 ਵਿੱਚ ਕੀਤੀ ਗਈ ਸੀ ਤਾਂ ਕਿ ਪਿੰਡ ਦੀ ਨਵੀ ਪਨੀਰੀ ਨੂੰ ਖੇਡਾਂ ਨਾਲ ਜੁੜਨ ਦਾ ਮੌਕਾ ਦਿੱਤਾ ਜਾਵੇ ਜਿਸ ਨਾਲ ਉਹ ਸਿਹਤਮੰਦ ਰਹਿਣ ਅਤੇ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਬਚਣ। ਪਹਿਲੇ ਸਾਲ ਪਿੰਡ ਦੇ 350 ਬੱਚਿਆਂ ਨੇ ਭਾਗ ਲਿਆ।