ਪਿੰਡ ਘੱਲ ਕਲਾਂ ਦੇ ਐਨ ਆਰ ਆਈ ਭਰਾਵਾਂ ਵੱਲੋਂ ਅਪ੍ਰੈਲ 2022 ਵਿੱਚ ਓਵਰਸੀਜ਼ ਘੱਲ ਕਲਾਂ ਨਾਮ ਦਾ ਇੱਕ ਗਰੁੱਪ ਸ਼ੁਰੂ ਕੀਤਾ ਜਿਸ ਦੇ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕੀਤੇ ਤੇ ਪਿਛਲੇ ਡੇਢ ਸਾਲ ਵਿੱਚ ਬਹੁਤ ਧੜੱਲੇ ਨਾਲ ਕੰਮ ਕਰਨੇ ਸ਼ੁਰੂ ਕੀਤੇ ਤੇ ਲੋਕਾਂ ਦੀ ਆਸ ਤੋਂ ਵਧੇਰੇ ਕੰਮ ਕਰ ਵਿਖਾਇਆ। ਨਸ਼ਿਆਂ ਦਾ ਮੁੱਦਾ ਜੋ ਕਿ ਬਹੁਤ ਗੰਭੀਰ ਹੈ ਪੰਜਾਬ ਵਿੱਚ ਉਸ ਤੋਂ ਬਚਾਉਣ ਲਈ ਗਰੁੱਪ ਨੇ ਪਿੰਡ ਦੇ ਸੂਝਵਾਨ ਸੱਜਣਾ ਨਾਲ ਮਿਲ਼ਕੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ। ਖੇਡਾਂ ਅਤੇ ਪੜ੍ਹਾਈ ਕਮੇਟੀ ਦੇ ਮੈਂਬਰਾਂ ਨੇ ਇਸ ਉਪਰਾਲੇ ਦਾ ਮੁੱਢ ਬੰਨ੍ਹਿਆ ਜਿਸਨੇ ਕੱਲ੍ਹ 19 ਨਵੰਬਰ ਦਿਨ ਐਤਵਾਰ ਨੂੰ ਅਮਲੀ ਰੂਪ ਧਾਰਿਆ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਮੇਜਰ ਸਿੰਘ ਬਿੱਟੂ ਨੇ ਅਰਦਾਸ ਕਰਕੇ ਕੀਤੀ। ਸਵੇਰੇ 8:30 ਵਜੇ ਰਜਿਜਟਰੇਸ਼ਨ ਸ਼ੁਰੂ ਕੀਤੀ ਗਈ ਜਿਸ ਵਿੱਚ ਆਸ ਤੋਂ ਵਧੇਰੇ ਬੱਚਿਆਂ ਨੇ ਆਪਣੇ ਨਾਮ ਦਰਜ ਕਰਵਾਏ, ਕੁੱਲ 300 ਤੋਂ ਵੱਧ ਬੱਚਿਆ ਨੇ ਹਿੱਸਾ ਲਿਆ। ਇਹਨਾਂ ਖੇਡ ਮੁਕਾਬਲਿਆਂ ਵਿੱਚ ਕੁੱਲ 36 ਈਵੈਂਟ ਕਰਵਾਏ ਗਏ ਜਿੰਨਾ ਵਿੱਚ ਪਹਿਲੇ ਦੂਜੇ ਅਤੇ ਤੀਜੇ ਅਸਥਾਨ ਤੇ ਆਉਣ ਵਾਲਿਆ ਨੂੰ ਮੈਡਲਾਂ ਦੇ ਨਾਲ ਨਗਦ ਇਨਾਮ ਤਕਸੀਮ ਕੀਤੇ ਗਏ। ਇਸ ਵਿੱਚ ਇੱਕ ਫੁੱਟਬਾਲ ਦਾ ਸ਼ੋਅ ਮੈਚ ਹੋਇਆ, ਜਿਸਦੀ ਜਿੱਤ ਹਾਰ ਪੈਨਲਟੀ ਸ਼ੂਟ ਆਊਟ ਰਾਹੀਂ ਹੋਈ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਬਾਹਰੋ ਆਏ ਅਧਿਕਾਰੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿੰਨ੍ਹਾਂ ਵਿੱਚ ਸਰਕਰਨ ਸਿੰਘ ਪ੍ਰਿੰਸੀਪਲ, ਬਲਦੇਵ ਸਿੰਘ ਪੰਜਾਬ ਪੁਲਿਸ, ਮਨਦੀਪ ਸਿੰਘ ਲੈਕਚਰਾਰ, ਹਰਪ੍ਰਤਾਪ ਸਿੰਘ ਪੀਟੀਆਈ, ਪਰਮਜੀਤ ਸਿੰਘ ਪੀਟੀਆਈ, ਲਖਵਿੰਦਰ ਸਿੰਘ ਪੀਟੀਆਈ, ਭੁਪਿੰਦਰਜੀਤ ਸਿੰਘ ਮਾਸਟਰ ਓਵਰਸੀਜ਼ ਗਰੁੱਪ ਇਹਨਾਂ ਦਾ ਬਹੁਤ ਧੰਨਵਾਦੀ ਹੈ ਜਿੰਨਾ ਨੇ ਸੁਚੱਜੇ ਢੰਗ ਨਾਲ ਮੁਕਾਬਲੇ ਕਰਵਾਏ। ਇਸ ਮੌਕੇ ਜਸਵਿੰਦਰ ਸਿੰਘ ਹੈਪੀ ਬਰਾੜ ਸਟਰੌਂਗਮੈਨ ਪੰਜਾਬ ਅਤੇ ਇੰਡੀਆ ਚੈਂਪੀਅਨ, ਹਰਪ੍ਰੀਤ ਸਿੰਘ ਹੈਰੀ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨ ਵੀ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਸਾਰੇ ਉਪਰਾਲੇ ਦਾ ਹਿੱਸਾ ਹੋਣ ਵਾਲੇ ਲੋਕ ਵਧਾਈ ਦੇ ਪਾਤਰ ਨੇ ਬੇਸ਼ੱਕ ਉਹ ਦਾਨੀ ਐਨਆਰਆਈ ਵੀਰ ਨੇ, ਪ੍ਰਬੰਧਕ ਨੇ ਜਾਂ ਖਿਡਾਰੀ ਨੇ। ਖਿਡਾਰੀਆਂ, ਐਨਆਰਆਈ ਵੀਰਾਂ ਤੇ ਉਹਨਾ ਦੇ ਪਰਿਵਾਰਕ ਮੈਂਬਰਾਂ ਦਾ, ਪਿੰਡ ਦੇ ਦੋਹਾਂ ਹੀ ਸਰਪੰਚ ਸਾਹਿਬਾਨਾਂ, ਪੰਚਾਇਤ ਮੈਂਬਰਾਂ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਆਹੁਦੇਦਾਰ ਸਾਹਿਬਾਨਾਂ ਅਤੇ ਟੂਰਨਾਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾ ਨੇ ਹਾਜਰੀ ਭਰੀ ਇਸਤੋਂ ਇਲਾਵਾ ਇਸ ਮੌਕੇ ਖੇਡਾਂ ਅਤੇ ਪੜ੍ਹਾਈ ਕਮੇਟੀ ਦੇ ਮੈਂਬਰ ਨਛੱਤਰ ਸਿੰਘ ਨੀਲਾ, ਮਾ. ਨਿਰਮਲ ਸਿੰਘ, ਮਾ. ਸੁਖਦੇਵ ਸਿੰਘ ਬੱਬੀ ਗਿੱਲ, ਕੰਵਲਜੀਤ ਸਿੰਘ ਗਿੱਲ, ਨਿਰੰਜਨ ਸਿੰਘ ਨੰਜਾ, ਮਾ ਤੇਜਾ ਸਿੰਘ, ਖਜਾਨਚੀ ਲਖਵੀਰ ਸਿੰਘ ਲੱਖਾ ਅਤੇ ਚਮਕੌਰ ਸਿੰਘ ਵਿਰਕ, ਜਤਿੰਦਰ ਸਿੰਘ ਗਿੱਲ, ਗੁਰਬਿੰਦਰ ਸਿੰਘ ਗਿੱਲ, ਡਾ. ਜਗਤਾਰ ਸਿੰਘ ਇਹਨਾਂ ਤੋਂ ਬਿਨਾਂ ਗੁਰਦੇਵ ਸਿੰਘ ਕੋਚ ਖੋਸਾ ਪਾਂਡੋ, ਓਵਰਸੀਜ਼ ਦੇ ਮੈਂਬਰ ਐਨਆਰਆਈ ਧਰਮਜੀਤ ਸਿੰਘ ਮਨੀਲਾ, ਕੁਲਵਿੰਦਰ ਸਿੰਘ, ਬਿੰਦਰ ਗਿੱਲ, ਅਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਨਿਰਮਲ ਨੰਬਰਦਾਰ, ਗੁਰਜੀਤ ਸਿੰਘ ਜੱਸਾ, ਜਸਪ੍ਰੀਤ ਸਿੰਘ, ਵਿਸ਼ਾਲਦੀਪ ਗੋਲਡੀ, ਬਲਾਕ ਸੰਮਤੀ ਮੈਂਬਰ ਕੁਲਵੰਤ ਸਿੰਘ, ਸੋਸਾਇਟੀ ਸੈਕਟਰੀ ਕਮਲਪ੍ਰੀਤ ਸਿੰਘ, ਰਾਜਿੰਦਰ ਸਿੰਘ ਸੋਢੀ, ਬਲਕਾਰ ਸਿੰਘ ਕੈਨੇਡਾ, ਗੁਰਤੇਜ ਸਿੰਘ ਗਿੱਲ, ਬਲਵਿੰਦਰ ਸਿੰਘ, ਜਸਵੀਰ ਸਿੰਘ, ਸਰਵਨ ਸਿੰਘ ਬਾਜੇਕਾ, ਸ਼ਮਸ਼ੇਰ ਸਿੰਘ ਸ਼ੰਮਾ, ਗੁਰਦੀਪ ਸਿੰਘ ਜ਼ੈਲਦਾਰ, ਅਜਮੇਰ ਸਿੰਘ, ਡਿੰਪੀ ਗਿੱਲ, ਬਲਵਿੰਦਰ ਸਿੰਘ ਬਾਬਾ, ਦਵਿੰਦਰ ਸਿੰਘ ਦੇਬੂ, ਸਨੀ ਗਿੱਲ, ਜੀਤਾ, ਹੀਤੂ ਮਾਸਟਰ, ਗੀਤਕਾਰ ਚਮਕੌਰ ਸਿੰਘ, ਅਮਰਜੀਤ ਸਿੰਘ ਕਾਕਾ, ਲਾਲ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਕਬੱਡੀ ਖਿਡਾਰੀ, ਬੇਅੰਤ ਸਿੰਘ ਕੁਸ਼ਾਲੀ ਕਾ ਆਦਿ ਵੀ ਹਾਜਰ ਸਨ
ਇਸ ਕਾਮਯਾਬ ਯਤਨ ਲਈ ਐਨਆਰਆਈ ਵੀਰਾਂ ਤੋਂ ਬਿਨਾਂ ਖੇਡਾਂ ਅਤੇ ਪੜ੍ਹਾਈ ਕਮੇਟੀ ਓਵਰਸੀਜ਼ ਘੱਲ ਕਲਾਂ ਦੇ ਮੈਂਬਰ/ਪ੍ਰਬੰਧਕਾਂ ਦਾ ਉਚੇਚਾ ਧੰਨਵਾਦ ਹੈ ਜੋ ਪਿਛਲੇ ਦੋ ਮਹੀਨੇ ਤੋਂ ਸਕੂਲਾਂ ਵਿੱਚ ਜਾ ਕੇ ਮੀਟਿੰਗਾਂ ਕਰਕੇ ਇਸ ਉਪਰਾਲੇ ਨੂੰ ਅਮਲ ਰੂਪ ਦੇ ਰਹੇ ਸੀ। ਇਸ ਵਾਰ ਛੋਟੇ ਜਿਹੇ ਉਪਰਾਲੇ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਵਾਹਿਗੁਰੂ ਕਿਰਪਾ ਕਰਨਗੇ ਅਗਲੀ ਵਾਰ ਹੋਰ ਵੱਡਾ ਖੇਡ ਮੁਕਾਬਲਾ ਕਰਵਾਇਆ ਜਾਵੇਗਾ।
ਮਨਪ੍ਰੀਤ ਸਿੰਘ ਮੰਨਾ ਨੇ ਕੰਮੈਂਟਰੀ ਕਰਦੇ ਹੋਏ ਕਿਹਾ ਕਿ ਇਹ ਭਵਿੱਖ ਲਈ ਪਨੀਰੀ ਤਿਆਰ ਕਰਨ ਲਈ ਪ੍ਰਯੋਗਸ਼ਾਲਾ ਬਣੀ ਹੈ ਅਤੇ ਆਉਂਦੇ ਸਾਲਾਂ ਵਿੱਚ ਇਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ।