ਪਾਰ ਸਮੁੰਦਰੋਂ ਵੀ ਜਦ ਕੋੲੀ ਅਾਪਣਾ ਨਹੀ ਮਿਲਿਅਾ ਅਾਕੇ ਦਿਲ ਨੇ ਚੁੱਪ ਵਟ ਲੲੀ,
ਕੋੲੀ ਰਾਤ ਕੱਟੀ ਮੈਂ ਬਹਿ ਕੇ ਦਰਦਾ ਸੰਗ ਤੇ ਕੋੲੀ ਤਾਰੇ ਗਿਣ ਗਿਣ ਕੱਟ ਲੲੀ,
ਪਾਰ ਸਮੁੰਦਰੋਂ ਵੀ ਜਦ ਕੋੲੀ ਅਾਪਣਾ ਨਾ ਮਿਲਿਅਾ ਅਾਕੇ ਦਿਲ ਨੇ ਚੁੱਪ ਵਟ ਲੲੀ,
ਦੁਨੀਅਾ ਦਾਰੀ ਵੱਲੋਂ ਥੋੜਾ ਜਿਹਾ ਬੇਪਰਵਾਹ ਹੋ ਗਿਅਾਂ ਹਾ,
ਰਾਹ ਤੱਕ ਤੱਕ ਕੇ ਸ਼ਾੲਿਦ ਮੈਂ ਵੀ ਹੁਣ ਰਾਹ ਹੋ ਗਿਅਾਂ ਹਾਂ,
ਅਾਪਣਿਅਾਂ ਨਾਲ ਅੱਗੇ ਵਧਦੇ ਨੇ, ਭੱਜਦੇ ਨੇ, ਡਿੱਗ ਕੇ ਖਾ ਜਦੋਂ ਡੂੰਗੀ ਸੱਟ ਲੲੀ
ਪਾਰ ਸਮੁੰਦਰੋਂ ਵੀ ਜਦ ਕੋੲੀ ਅਾਪਣਾ ਨਾ ਮਿਲਿਅਾ ਅਾਕੇ ਦਿਲ ਨੇ ਚੁੱਪ ਵਟ ਲੲੀ,
ਬਦਾਮ ਖਾ ਕੇ ਜਿਹੜੀ ਅਕਲ ਨੀ ਅਾੳੁਂਦੀ ਠੋਕਰਾਂ ਖਾ ਕੇ ਵੀ ਓਹ ਅਾੲੀ ਨਾ,
ਫੱਟ ਅੈਸੇ ਦਿੱਤੇ ਅਾਪਣੇ ਬਣਾਕੇ ਲੋਕਾਂ ਕਿ ਤਾ-ੳੁਮਰ ਰਾਸ ਅਾੲੀ ਕੋੲੀ ਦਵਾੲੀ ਨਾ
ੳੁਦੋਂ ਯਾਦ ਅਾੲਿਅਾ 'ਮਿੱਟੀ ਨਾ ਫਰੋਲ ਜੋਗੀਅਾ ਜਦ ਸਾਰੀ ਹੀ ਰਾਖ ਸ਼ੱਟ ਲੲੀ,
ਪਾਰ ਸਮੁੰਦਰੋਂ ਵੀ ਜਦ ਕੋੲੀ ਅਾਪਣਾ ਨਾ ਮਿਲਿਅਾ ਅਾਕੇ ਦਿਲ ਨੇ ਚੁੱਪ ਵਟ ਲੲੀ,
ਬੜ੍ਹੇ ਚਿਰ ਤੋਂ ਹੀ ਸੁਣਦੇ ਹੀ ਅਾੳੁਂਦੇ ਸੀ ਕਿ ਦਿਲ ਕਿਤੇ ਨਾ ਲਾੲਿਓ,
ਸਮਝਾੲਿਅਾ ਸੀ ਕਿ ਲੱਗੀਅਾਂ ਦੇ ਵਣਜ਼ ਬੁਰੇ ਨੇ ਅੈਵੇ ਪਿਛੋ ਨਾ ਪਛਤਾੲਿਓ,
ਗੱਲ ਵੱਸੋਂ ਬਾਹਰ ਜਦੋ ਹੋੲੀ ਚੱਕ ਮੈਂ ਓਹਦੇ ਮੱਥੇ ਵਾਲੀ ਜ਼ੁਲਫ ਦੀ ਲੱਟ ਲੲੀ,
ਪਾਰ ਸਮੁੰਦਰੋਂ ਵੀ ਜਦ ਕੋੲੀ ਅਾਪਣਾ ਨਾ ਮਿਲਿਅਾ ਅਾਕੇ ਦਿਲ ਨੇ ਚੁੱਪ ਵਟ ਲੲੀ,.....ਰਾਜ ਗਿੱਲ