ਦਿਲ ਤਾਂ ਕਹੇ ਕੁਝ ਲਿਖਦਾ ਹੀ ਜਾਵਾਂ,
ਗੱਲ ਮੇਰੇ ਦਿਲ ਦੀ, ਪਰ ਤੇਰਾ ਨਾਵਾਂ।
ਜਰਾ ਨੇੜੇ ਹੋ, ਤੂੰ ਮਹਿਸੂਸ ਕਰੀ,
ਕਿੰਝ ਰਚੀ ਏ, ਵਿੱਚ ਮੇਰੇ ਸਾਹਾਂ।
ਜਿਹੜੇ ਰਾਹ ਵੀ ਮੈਂ ਤੁਰਦਾ ਹਾਂ,
ਨਾਲ ਜਾਨੀ ਏ, ਬਣਕੇ ਪਰਛਾਵਾਂ।
ਕਦੇ ਮੈਂਨੂੰ ਲੱਗਦਾ ਦੂਰ ਵਸੇਂਦੀ,
ਕਦੇ ਛੂੰਹ ਕੇ ਲੰਘੇ ਵਾਂਗ ਹਵਾਵਾਂ।
ਜੋ ਮੈਨੂੰ ਕੱਲਿਆਂ ਸੁੰਨੀਆਂ ਲੱਗਣ,
ਤੇਰੇ ਚੇਤੇ ਨਾਲ ਮਹਿਕਣ ਥਾਵਾਂ।
ਬੜ੍ਹਾ ਕੀਤਾ ਇੰਤਜ਼ਾਰ ਤੇਰਾ ਮੈਂ,
ਹੁਣ ਤਾਂ ਜਾਪਣ ਥੱਕੀਆਂ ਰਾਹਵਾਂ।
ਸੁਪਨਿਅਾਂ ਦੀ ਅੱਖ ਨਿੱਤ ਵੇਖੇ ਤੈਨੂੰ,
ਝੱਲੀੲੇ ਤੈਨੂੰ ਕਿੰਝ ਵਿਖਾਵਾਂ।
ਜੋ ਦੇਵੇ ਅਵਾਜ਼ਾਂ ਤੇਰੀ ਰੂੰਹ ਨੂੰ,
ਕੀ ਲਿਖਾਂ 'ਰਾਜ' ਮੈਂ ਕੈਸੀ ਸਤਰ ਬਣਾਵਾਂ
ਦਿਲ ਤਾਂ ਕਹੇ ਕੁਝ ਲਿਖਦਾ ਹੀ ਜਾਵਾਂ,
ਗੱਲ ਮੇਰੇ ਦਿਲ ਦੀ, ਪਰ ਤੇਰਾ ਨਾਵਾਂ।.....ਰਾਜ ਗਿੱਲ