ੳੁਂਝ ਤਾਂ ਹਰ ਦਮ ਬਸ ਖੁਸ਼ ਹੀ ਤੈਨੂੰ ਮੈਂ ਦੇਖਣਾ ਚਾਹੁੰਨਾ ਜ਼ਿੰਦਗੀ ਵਿੱਚ,
ਬੇਸ਼ੱਕ ਹੰਝੂ ਬਣ ਤੇਰੀ ਅੱਖ ਵਿਚੋਂ ਵਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ,
ਕੀ ਹੋੲਿਅਾ ਖਿਅਾਲਾਂ ਮੇਰਿਅਾਂ ਦੀ ੳੁਡਾਰੀ ਹਰਦਮ ਜੇ ਅੰਬਰਾਂ ਤੋਂ ਵੀ ੳੁੱਚੀ ੲੇ,
ਤੇਰੇ ਦਿਲ ਦੀ ਗਹਿਰਾੲੀ ਵਿੱਚ ਵੀ ਲਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ,
ਚਿਤ ਮੇਰਾ ਕਰਦਾ ਤੇਰੇ ਸਾਹਮਣੇ ਬੈਠ ਤੈਨੂੰ ਚੁੱਪ ਵੱਟ ਦੇਖਦਾ ਹੀ ਰਹਾਂ ਮੈਂ,
ਪਰ ਮੇਰੇ ੲਿਸ਼ਕ ਦੇ ਸੱਚ ਨੂੰ ਵੀ ਕਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ,
ਕਦੇ ਜ਼ਿੰਦਗੀ ਵਿੱਚ ਖੁਸ਼ੀਅਾਂ ਲੱਭਣ ਲੲੀ ਜਾਣਾ ਪੈਂਦਾ ਪਾਰ ਸਮੁੰਦਰੋ ਵੀ,
ੳੁਂਝ ਨੇੜੇ ਤੇਰੇ ਸਾਹਾਂ ਤੋਂ ਵੀ ਰਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ,
ਜਾਨ ਵੀ ਦੇ ਦੇਣੀ ਤੇਰੇ ਲੲੀ ਲਗਦੀ ਕੋੲੀ ਅੌਖੀ ਨਹੀ ਮੇਰੇ ਸੋਹਣਿਅਾ ਯਾਰਾ,
ਪਰ ਤੇਰੇ ਨਾਲ ਜੀ ਕੇ ਕੁਝ ਗਮ ਸਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ,
ਭਾਂਵੇਂ 'ਰਾਜ' ਦੀ ਰੂਹ ਦਾ ਚੈਨ ਸਿਰਫ ਤੇਰਾ ਹੱਥ ਹੱਥ 'ਚ ਫੜ੍ਹਕੇ ਚੱਲਣ ਵਿੱਚ ਹੀ ਹੈ,
ਤਾਂ ਵੀ ੲਿੰਤਜ਼ਾਰ ਤੇਰੇ 'ਚ ਰਾਂਹੀ ਬਹਿਣਾ ਚਾਹੁੰਦਾ ਕੋੲੀ ਅਹਿਸਾਸ ਮੇਰੇ ਦਿਲਦਾ।