ਕਿਤੇ ਹੱਸ ਵੀ ਲਿਆ ਕਰੋ !!! ਸਿਆਸੀ ਵਿਅੰਗ
ਰਬਡ਼ ਦੇ ਲੀਡਰ
ਦੋ ਕੁ ਸਾਲ ਪਹਿਲਾਂ ਕੰਮ ਦਾ ਮੰਦਾ ਜਾ ਸੀ ਮਖਿਆ ਚੱਲ ਕੰਮ ਹੀ ਬਦਲ ਲਈਏ । ਅਾਪਾਂ ਖਿਡਾਉਣਿਆ ਦਾ ਕੰਮ ਸੁਰੂ ਕਰ ਦਿੱਤਾ ਮੈਂ ਦਿੱਲੀ ਖਿਡਾਉਣੇ ਲੈਣ ਗਿਆ ਤਾਂ ਇੱਕ ਮਾਰਕੀਟ ਚ ਦੁਕਾਨਦਾਰ ਕੋਲ ਪਲਾਸਟਿਕ ਤੇ ਰਬਡ਼ ਦੇ ਬਣੇ ਲੀਡਰਾਂ ਦੇ ਖਿਡਾਉਣੇ ਪਏ ਪਲਾਸਟਿਕ ਦਾ ਰਾਜਨਾਥ ਰਬਡ਼ ਦਾ ਅਡਵਾਨੀ ਗੱਲ ਕੀ ਸਾਰੇ ਲੀਡਰ ਖਿਡਾਉਣਿਆਂ ਦੇ ਰੂਪ ਚ ਉਪਲਬਧ ਸਨ । ਮੈਂ ਚੱਕ ਕੇ ਲਾਲੂ ਯਾਦਵ ਦਾ ਬਟਨ ਦੱਬ ਬੈਠਾ ਉਹ ਤਾਂ ਵਾਜਾਂ ਕਢੱਣ ਲੱਗ ਗਿਆ " ਅਰੇ ਬੁਡ਼ਬੱਕ ਭੂਖ ਲੱਗੀ ਹੈ ਚਾਰਾ ਲਾਉ ਆਜ ਹਮ ਚਾਰ ਖਾਊਂਗਾ " ਮੈਂ ਦਵਾ ਦਵ ਵਾਪਿਸ ਰੱਖ ਦਿਂਤਾ । ਮੈਂ ਕਿਹਾ ਯਾਰ ਆ ਰਬਡ਼ ਦਾ ਮੋਦੀ ਦਖਾ ; ਉਸ ਨੇ ਮੈਨੂੰ ਮੋਦੀ ਫਡ਼ਾ ਦਿੱਤਾ ; ਮਖਿਆ ਏ ਚਲਦਾ ਕਿਵੇਂ ਹੈ ਚਾਬੀ ਨਾਲ ਜਾਂ ਸੈੱਲਾਂ ਤੇ ; ਕਹਿੰਦਾ ਜੀ ਕੱਲ ਹੀ ਨਵਾਂ ਮਾਲ ਆਇਆ ਮੈਂ ਫੈਕਟਰੀ ਵਾਲੇ ਨੂੰ ਪੁੱਛਦਾ ਹੁਣੇ । ਉਸ ਨੇ ਫੋਨ ਕੀਤਾ ਬੀ ਆ ਮੋਦੀ ਜੀ ਚਾਬੀ ਤੇ ਨੇ ਜਾਂ ਸੈਲਾਂ ਤੇ ; ਫੈਕਟਰੀ ਵਾਲਾ ਕਹਿੰਦਾ ਜੀ ਚਾਬੀ ਤੇ ਹੀ ਨੇ ; ਦੁਕਾਨਦਾਰ ਕਹਿੰਦਾ ਪਰ ਚਾਬੀ ਤਾਂ ਹੈਨੀ ਡੱਬੇ ਦੇ ਵਿੱਚ । ਫੈਕਟਰੀ ਵਾਲਾ ਕਹਿੰਦਾ ਨਾਲ ਜਿਹਡ਼ੇ ਅਡਾਨੀ ਤੇ ਅੰਬਾਨੀ ਵਾਲੇ ਡੱਬੇ ਭੇਜੇ ਨੇ ਚਾਬੀ ਉਹਨਾਂ ਵਿੱਚ ਹੈ ; ਲਗਦਾ ਤੁਹਾਨੂੰ ਪਤਾ ਨੀ ਵੀ ਮੋਦੀ ਜੀ ਦੀ ਚਾਬੀ ਇਹਨਾਂ ਕੋਲ ਹੀ ਹੈ । ਲਉ ਜੀ ਦੁਕਾਨ ਵਾਲੇ ਨੇ ਚਾਬੀ ਕੱਢੀ ਤੇ ਭਰ ਕੇ ਜਿਉਂ ਹੀ ਉਸ ਨੇ ਮੋਦੀ ਜੀ ਨੂੰ ਮੇਰੇ ਵੱਲ ਛੱਡਿਆ ; ਮੋਦੀ ਜੀ ਭੌਹਂਦੇ ਪੈਰੀਂ ਚੱਲ ਪਿਛਾਂਹ ਦੁਕਾਨਦਾਰ ਵੱਲ ਨੂੰ ;ਦੋ ਤਿੰਨ ਵਾਰ ਦੇਖੀ ਚਾਬੀ ਭਰ ਕੇ ਪਰ ਮੋਦੀ ਪਿਛਾਂਹ ਨੂੰ ਹੀ ਜਾਣ ; ਦੁਕਾਨ ਵਾਲੇ ਨੇ ਹੋਰ ਪੀਸ ਕਢਿਆ ਉਸ ਨੂੰ ਵੀ ਉਹੀ ਰੋਗ ; ਦੁਕਾਨਦਾਰ ਵਿਚਾਰ ਸ਼ਸੋਪੰਜ ਚ ਵੀ ਮੋਦੀ ਜੀ ਨੂੰ ਕੀ ਭਸੂਡ਼ੀ ਪੈ ਗਈ । ਫਿਰ ਇੱਕ ਦੱਮ ਚੁਟਕੀ ਮਾਰ ਕੇ ਕਹਿੰਦਾ ਲੱਗ ਗਿਆ ਪਤਾ ; ਮਖਿਆ ਕੀ ਪਤਾ ਲੱਗਾ ਕਹਿੰਦਾ ਏ ਪੁੱਠਾ ਤਾਂ ਮੁਡ਼ਦਾ ਕਿਉਂਕਿ ਮੇਰੇ ਵਾਲੇ ਪਾਸੇ ਜਹਾਜ਼ ਪਿਆ ਤੇ ਇਹ ਪੱਟੂ ਨੂੰ ਜਹਾਜ਼ ਤੇ ਚਡ਼ਨ ਦੀ ਆਦਤ ਪੈ ਗਈ ।
ਮੈਂ ਕਿਹਾ ਯਾਰ ਹੋਰ ਦਖਾ ; ਕਹਿੰਦਾ ਤੁਸੀਂ ਪੰਜਾਬੀ ਹੋ ; ਮਖਿਆ ਹਾਂ। ਕਹਿੰਦਾ ਮੇਰੇ ਕੋਲ ਪੰਜਾਬ ਦੇ ਅਕਾਲੀ ਲੀਡਰ ਵੀ ਹਨ ਉਹਨਾਂ ਤੇ ਆਫਰ ਵੀ ਚੱਲ ਰਹੀ ਹੈ । ਮਖਿਆ ਉਹਨਾਂ ਤੇ ਆਫਰ ਕਿਉਂ ਦੇ ਰਿਹਾ ਹੈ ।ਕਹਿੰਦਾ ਕੀ ਦੱਸਾਂ ਜੀ ਇੱਕ ਵਾਰ ਮੰਗਵਾ ਲਏ ਇੱਥੇ ਇਹਨਾਂ ਨੂੰ ਕੋਈ ਡੇਲਿਆਂ ਵੱਟੇ ਨੀ ਸਿਆਣਦਾ । ਮਖਿਆ ਖਡ਼ ਜਾ 2017 ਤੋਂ ਬਾਅਦ ਸਿਆਨਣਾ ਇਹਨਾਂ ਨੂੰ ਪੰਜਾ਼ਬ ਵਿੱਚ ਵੀ ਨੀ ਕਿਸੇ ਨੇ । ਕਹਿੰਦਾ ਜੀ ਬੱਸ ਕਢਣੇ ਨੇ ਕਿਸੇ ਤਰਾਂ ; ਕਢੱਣ ਨੂੰ ਤਾਂ ਅਸੀਂ ਵੀ ਭਰਾਵਾ ਮੁੱਠੀਆਂ ਚ ਥੁੱਕੀ ਫਿਰਦੇ ਆਂ । ਉਹਨੇ ਅਲਮਾਰੀ ਖੋਲੀ ਵਿੱਚ ਰੰਗ ਬਿਰੰਗੇ ਅਕਾਲੀ ਲੀਡਰ ਪਏ ਨੀਲੇ ਰੰਗ ਦਾ ਮਲੂਕਾ ਖੱਟੇ ਰੰਗ ਦਾ ਢੀਂਡਸਾ ਗੁਲਾਬੀ ਰੰਗ ਦਾ ਭੂੰਦਡ਼ ਤੇ ਲਾਲ ਖੱਖਾ ਜਾ ਵਿਰਸਾ ਵਲਟੋਹਾ ; ਗੱਲ ਕੀ ਸਾਰੇ ਹੀ ਰੰਗ ਬਰੰਗੇ ਬੱਸ ਕੱਲਾ ਮਜੀਠੀਆ ਚਿੱਟਾ । ਮੈਂ ਕਿਹਾ ਔਫਰ ਦੱਸ ਕੀ ਹੈ ਕਹਿੰਦਾ ਜੇ ਤਿੰਨ ਮਜੀਠੀਏ ਕੱਠੇ ਲਾਵੋਗੇ ਤਾਂ ਨਾਲ ਦੋ ਜਗਦੀਸ਼ ਭੋਲੇ ਤੇ ਇੱਕ ਸਮੈਕ ਦੀ ਪੁਡ਼ੀ ਫਰੀ । ਤੇ ਜੇ ਕੱਠੇ ਚਾਰ ਡਿਪਟੀ ਸੀ ਐਮ ਸਾਬ ਲਵੋਗੇ ਤਾਂ ਨਾਲ ਦੋ ਗੱਪਾਂ ਦੇ ਭਰੇ ਅ਼ੱਠ G B ਮੈਮਰੀਕਾਰਡ ਫਰੀ। ਤੇ ਵੱਡੇ ਬਾਦਲ ਸਾਬ ਤੇ ਕੀ ਔਫਰ ਹੈ ਮੈਂ ਪੁਛਿਆ । ਕਹਿੰਦਾ ਪੰਜ ਵੱਡੇ ਬਾਦਲ ਸਾਬ ਲੈਣ ਤੇ ਦੋ ਮੱਕਡ਼ ਤੇ ਇੱਕ ਗੋਲਕ ਫਰੀ । ਫੇਰ ਮੇਰੀ ਨਿਗਾਹ ਸਿਹਤ ਮੰਤਰੀ ਜਿਆਣੀ ਸਾਬ ਤੇ ਪਈ ਜਿਹਡ਼ੇ ਕਿ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ; ਮਖਿਆ ਇਹਨਾਂ ਤੇ ਕੀ ਔਫਰ ਦੇ ਰਹੇ ਹੋ ; ਕਹਿੰਦਾ ਇੱਕ ਜਿਆਣੀ ਨਾਲ ਇੱਕ 8 P M ਵਿਸਕੀ ਦੀ ਬੋਤਲ ਫਰੀ ; ਮਖਿਆ ਇੱਕ ਡੱਬੇ ਚ ਕਿੰਨੇ ਜਿਆਣੀ ਸਾਬ ਨੇ ; ਕਹਿੰਦਾ ਬਾਰਾਂ ;
ਮੈ ਕਿਹਾ ਚਾਰ ਡੱਬੇ ਜਿਆਣੀ ਸਾਬ ਹੀ ਪੈਕ ਕਰਦੇ । ਮੈਂ ਚਿੱਤ ਚ ਸੋਚਿਆ ਜਿਆਣੀ ਵਿਕੇ ਨਾ ਵਿਕੇ ਵਿਸਕੀ ਦਾ ਸਾਢੇ ਚਾਰ ਸੌ ਤਾਂ ਖਰਾ ਹੈ ।
ਜਸਪਾਲ ਝੋਰਡ਼ ਖਿਡਾਉਣਿਆਂ ਵਾਲੇ